28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬਲਾਕ ਪੱਧਰੀ ਗਣਿਤ ਮੇਲੇ 'ਚ ਘੁੰਗਰਾਲੀ ਰਾਜਪੂਤਾਂ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-12-2025
ਬੀਜਾ, 22 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-22 ਦਸੰਬਰ ਨੂੰ ਮਹਾਨ ਗਣਿਤ ਸ਼ਾਸਤਰੀ ਨਿਵਾਸਨ ਰਾਮਾਨੁਜਨ ਦੇ ਜਨਮ ਦਿਨ ਦੇ ਮੌਕੇ ਤੇ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਦਾ ਹੈ, ਇਸ ਦਿਨ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ 15 ਤੋਂ 22 ਤੱਕ ਮੈਥ ਹਫ਼ਤਾ ਮਨਾਇਆ ਜਾ ਰਿਹਾ ਹੈ | ਇਸ ਲੜੀ ਤਹਿਤ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਡਿੰਪਲ ਮਦਾਨ ਦੇ ਦਿਸ਼ਾ ਨਿਰਦੇਸ਼ ਅਤੇ ਬਲਾਕ ਨੋਡਲ ਅਫ਼ਸਰ ਖੰਨਾ-2 ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ ਗਣਿਤ ਮੇਲਾ ਨੋਡਲ ਇੰਚਾਰਜ ਡਾ. ਸੋਰਵ ਮੈਨਰੋ ਜਲ ਦੀ ਦੇਖਰੇਖ ਹੇਠ ਸਰਕਾਰੀ ਹਾਈ ਸਕੂਲ ਸੇਹ ਵਿਖੇ ਕਰਵਾਇਆ ਗਿਆ | ਇਸ ਵਿੱਚ ਬਲਾਕ ਖੰਨਾ-2 ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ | ਇਸ ਗਣਿਤ ਮੇਲੇ ਵਿੱਚ ਘੁੰਗਰਾਲੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੇ ਗਾਈਡ ਅਧਿਆਪਕ ਪਰਮਿੰਦਰ ਕੌਰ ਦੀ ਯੋਗ ਅਗਵਾਈ ਹੇਠ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਟਰਾਫੀ ਆਪਣੇ ਨਾਂ ਕੀਤੀ | ਜ਼ਿਕਰਯੋਗ ਹੈ ਕਿ ਇਸ ਮੇਲੇ ਵਿੱਚ ਘੁੰਗਰਾਲੀ ਸਕੂਲ ਦੇ ਵਿਦਿਆਰਥੀਆਂ ਨੇ ਤਿੰਨ ਪਹਿਲੀਆਂ ਪੁਜੀਸ਼ਨਾਂ ਅਤੇ ਇੱਕ ਤੀਜੀ ਪੁਜ਼ੀਸ਼ਨ ਹਾਸਲ ਕੀਤੀ ਹੈ | ਇਸ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਪਰਮਿੰਦਰ ਕੌਰ ਨੇ ਆਪਣੇ ਥੀਮ ਵਿਚੋਂ ਪਹਿਲੇ ਸਥਾਨ, ਦਸਵੀਂ ਜਮਾਤ ਦੀ ਵਿਦਿਆਰਥਣ ਇੰਦਰਜੀਤ ਕੌਰ ਨੇ ਆਪਣੇ ਥੀਮ ਵਿਚੋਂ ਪਹਿਲਾ ਸਥਾਨ, ਨੌਵੀਂ ਜਮਾਤ ਦੇ ਵਿਦਿਆਰਥੀ ਗੁਰਿੰਦਰ ਸਿੰਘ ਨੇ ਆਪਣੇ ਥੀਮ ਵਿਚੋਂ ਪਹਿਲਾ ਸਥਾਨ ਅਤੇ ਨੌਵੀਂ ਜਮਾਤ ਦੇ ਵਿਦਿਆਰਥੀ ਹਰਮਨਜੋਤ ਸਿੰਘ ਨੇ ਆਪਣੇ ਥੀਮ ਵਿੱਚੋਂ ਤੀਸਰਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਨੂੰ ਇਹ ਮਾਣਮੱਤੀ ਪ੍ਰਾਪਤੀ ਦਵਾਈ ਹੈ | ਇਸ ਮੇਲੇ ਵਿੱਚ ਜੱਜ ਦੀ ਅਹਿਮ ਭੂਮਿਕਾ ਗੁਰਪ੍ਰੀਤ ਕੌਰ ਨਸਰਾਲੀ, ਅਰਾਧਨਾ ਰਸੂਲੜਾ ਅਤੇ ਰਵਿੰਦਰ ਕੌਰ ਇਕੋਲਾਹਾ ਨੇ ਨਿਭਾਈ ਅਤੇ ਮੇਲੇ ਦਾ ਸੰਚਾਲਨ ਬਲਾਕ ਰਿਸੋਰਸ ਕੋਆਰਡੀਨੇਟਰ ਅਨਮੋਲ ਸੂਦ ਅਤੇ ਰਾਕੇਸ਼ ਕੁਮਾਰ ਜੀ ਨੇ ਕੀਤਾ |
ਸਕੂਲ ਪਹੁੰਚਣ 'ਤੇ ਸਕੂਲ ਮੁਖੀ ਗੁਰਦੀਪ ਘਈ ਨੇ ਗਾਈਡ ਅਧਿਆਪਕ ਪਰਮਿੰਦਰ ਕੌਰ ਅਤੇ ਸਮੂਹ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਪ੍ਰਾਪਤੀਆਂ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ | ਇਸ ਸਮੇਂ ਚਰਨਜੀਤ ਕੌਰ, ਸਨਦੀਪ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ ਗੁਰਚਰਨ ਦਾਸ, ਜਗਦੀਪ ਸਿੰਘ, ਪ੍ਰਦੀਪ ਸਿੰਘ, ਪੁਸ਼ਪਿੰਦਰ ਸਿੰਘ, ਸਨਦੀਪ ਕੌਰ ਅਤੇ ਨਵਦੀਪ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਜੰਡਿਆਲੀ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਹੋਈ ਅਗਲੀ ਖ਼ਬਰ ਸੰਤ ਢੱਡਰੀਆਂ ਵਾਲਿਆਂ ਦਾ ਸਨਮਾਨ
Ad Position 24