ਕੁਹਾੜਾ, 22 ਦਸੰਬਰ (ਸੰਦੀਪ ਸਿੰਘ ਕੁਹਾੜਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡਿਆਲੀ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਗਾ ਮਾਪੇ ਅਧਿਆਪਕ ਮਿਲਣੀ ਕੀਤੀ ਗਈ¢ ਇਸ ਵਿਚ ਨੰਬਰਦਾਰ ਮਲਕੀਤ ਸਿੰਘ ਗਿੱਲ ਜੰਡਿਆਲੀ, ਬਲਾਕ ਸੰਮਤੀ ਮੈਂਬਰ ਰਾਜਕੁਮਾਰ, ਪੰਚਾਇਤ ਮੈਂਬਰ ਜਸਪਾਲ ਸਿੰਘ, ਪੰਚਾਇਤ ਮੈਂਬਰ ਮੇਜਰ ਸਿੰਘ ਫੈਟੀ, ਬਰੀਮ ਪਾਲ ਸਿੰਘ ਭੋਲਾ ਸਮੇਤ ਬੱਚਿਆਂ ਦੇ ਮਾਪਿਆਂ ਵਲੋਂ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ¢ ਇਸ ਮੌਕੇ ਪਿ੍ੰਸੀਪਲ ਸੁਮਨ ਮਦਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿਚ ਮੈਗਾ ਅਧਿਆਪਕ ਮਾਪੇ ਮਿਲਣੀ ਕੀਤੀ ਗਈ ¢ ਇਸ ਮੌਕੇ ਪਿ੍ੰਸੀਪਲ ਸੁਮਨ ਮਦਾਨ, ਅਧਿਆਪਕ ਤਜਿੰਦਰ ਸਿੰਘ ਜੰਡਿਆਲੀ, ਨਵਿੰਦਰ ਸਿੰਘ, ਰੁਪਿੰਦਰ ਕੌਰ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਸ਼ਮੂਲੀਅਤ ਕੀਤੀ ਗਈ¢