ਅਹਿਮਦਗੜ੍ਹ, 22 ਦਸੰਬਰ (ਰਵਿੰਦਰ ਪੁਰੀ)-ਪਿੰਡ ਛਪਾਰ ਦੀ ਪੰਚਾਇਤ ਵਲੋਂ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਪਿੰਡਾਂ ਦੇ ਘਰਾਂ ਦੇ ਕੂੜੇ ਦੇ ਪੱਕੇ ਪ੍ਰਬੰਧ ਲਈ ਵਿਸ਼ੇਸ਼ ਆਟੋ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ¢ ਸਮੁੱਚੀ ਗ੍ਰਾਮ ਪੰਚਾਇਤ ਵਲੋਂ ਅੱਜ ਇਸ ਆਟੋ ਨੂੰ ਰਸਮੀ ਤੌਰ 'ਤੇ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਲਈ ਰਵਾਨਾ ਕੀਤਾ ਗਿਆ¢ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੂੜਾ ਸੁੱਟਣ ਦੀ ਵੱਡੀ ਸਮੱਸਿਆ ਦੇ ਪੱਕੇ ਹੱਲ ਲਈ ਘਰਾਂ ਤੋਂ ਕੂੜਾ ਚੁੱਕਣ ਲਈ ਇਹ ਕੁੜੇ ਵਾਲੀ ਆਟੋ ਗੱਡੀ ਹਰੇਕ ਘਰ ਤੋਂ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਲੈ ਕੇ ਜਾਇਆ ਕਰੇਗੀ ¢ ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ¢