28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਹਲਕਾ ਸਾਹਨੇਵਾਲ ਦੀ ਕਾਂਗਰਸ 'ਚ ਨਵੀਂ ਹਲਚਲ, ਕਾਂਗਰਸ ਦੇ ਜੇਤੂ ਪੰਚਾਇਤ ਸੰਮਤੀ ਮੈਂਬਰਾਂ ਨੂੰ ਸਮਾਗਮ 'ਚ ਜਾਣ ਤੋਂ ਰੋਕਣ ਦੇ ਲੱਕੀ ਸੰਧੂ ਨੇ ਬਾਜਵਾ 'ਤੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 23-12-2025
ਸਾਹਨੇਵਾਲ, 22 ਦਸੰਬਰ (ਹਨੀ ਚਾਠਲੀ)-ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਲੱਕੀ ਸੰਧੂ ਦੀ ਅਗਵਾਈ ਹੇਠ ਮੀਟਿੰਗ ਹੋਈ, ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਪਹੰੁਚੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਨਵੇਂ ਬਣੇ ਪੰਚਾਇਤ ਸੰਮਤੀ ਮੈਂਬਰ ਜਿਸ ਵਿਚ ਜ਼ੋਨ ਕੱਕਾ ਤੋਂ ਸੋਨੰੂ ਸਿਆਲ, ਜ਼ੋਨ ਚੌਂਤਾ ਤੋਂ ਦਲਬੀਰ ਪਾਂਗਲੀਆ, ਜ਼ੋਨ ਭੈਰੋਮੁੰਨਾ ਤੋਂ ਅਮਰਜੀਤ ਕੌਰ, ਜ਼ੋਨ ਮੱਤੇਵਾੜਾ ਤੋਂ ਨਾਨਕ ਸਿੰਘ, ਜ਼ੋਨ ਮੇਹਰਬਾਨ ਤੋਂ ਇੰਦਰਾਜ ਇਸ ਤੋਂ ਇਲਾਵਾ ਹਲਕਾ ਰਾਏਕੋਟ ਤੋਂ ਪਰਦੀਪ ਗਰੇਵਾਲ, ਜ਼ੋਨ ਬੁਰਜ ਤੋਂ ਹਰੀ ਸਿੰਘ ਨੂੰ ਲੱਕੀ ਸੰਧੂ ਨੇ ਸਨਮਾਨਿਤ ਕੀਤਾ | ਲੱਕੀ ਸੰਧੂ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਾਂਗਰਸੀ ਅਹੁਦੇਦਾਰਾਂ ਜਿਨ੍ਹਾਂ 'ਚ ਰਾਜਿੰਦਰ ਸਿੰਘ ਰਾਜੂ ਉੱਪਲ, ਪਰਮਜੀਤ ਸਿੰਘ ਜ਼ੋਨ ਬਰਵਾਲਾ, ਰਾਮ ਸਿੰਘ ਜ਼ੋਨ ਮਾਛੀਆ, ਸੁਖਵਿੰਦਰ ਸਿੰਘ ਜ਼ੋਨ ਸੀੜਾ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਧਰਮਜੀਤ ਸਿੰਘ ਜੰਡਿਆਲੀ, ਅਮਰਿੰਦਰ ਸਿੰਘ ਸੰਧੂ, ਅਮਨਜੋਤ ਸਿੰਘ ਕੌਂਸਲਰ, ਕੁਲਜੀਤ ਸਿੰਘ ਕੌਂਸਲਰ, ਸਰਬਜੀਤ ਸਿੰਘ, ਰਣਜੀਤ ਸਿੰਘ, ਜੱਸਾ ਰਾਈਆ, ਜੀਤ ਸਿੰਘ, ਰਿੰਕੂ ਸਰਪੰਚ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜੂ ਉੱਪਲ ਸਮੇਤ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਲਕਾ ਸਾਹਨੇਵਾਲ ਦੀ ਕਾਂਗਰਸ 'ਚ ਨਵੀਂ ਹਲਚਲ, ਕਾਂਗਰਸ ਦੇ ਜੇਤੂ ਪੰਚਾਇਤ ਸੰਮਤੀ ਮੈਂਬਰਾਂ ਨੂੰ ਸਮਾਗਮ 'ਚ ਜਾਣ ਤੋਂ ਰੋਕਣ... ਅਗਲੀ ਖ਼ਬਰ ਗਰਾਮ ਪੰਚਾਇਤ ਛਪਾਰ ਵਲੋਂ ਕੂੜਾ ਚੁੱਕਣ ਲਈ ਵਿਸ਼ੇਸ਼ ਗੱਡੀ ਦਾ ਪ੍ਰਬੰਧ
Ad Position 24