ਡੇਹਲੋਂ, 28 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਡੇਰਾ ਸੰਤ ਬਾਬਾ ਪਿਆਰਾ ਦਾਸ ਪਿੰਡ ਸ਼ੰਕਰ ਲੁਧਿਆਣਾ ਵਿਖੇ ਸਮੂਹ ਨਗਰ ਨਿਵਾਸੀ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਪਿਆਰਾ ਦਾਸ ਦੀ 60ਵੀਂ ਸਲਾਨਾ ਬਰਸੀ 30 ਦਸੰਬਰ ਤੋਂ 1 ਜਨਵਰੀ ਤਕ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ | ਇਸ ਸਬੰਧੀ ਡੇਰੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ 30 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 1 ਜਨਵਰੀ ਨੂੰ ਸਵੇਰੇ 10 ਵਜੇ ਪਾਏ ਜਾਣਗੇ | ਭੋਗ ਤੋਂ ਬਾਅਦ ਪੰਜਾਬੀ ਗਾਇਕਾਂ, ਕਵੀਸ਼ਰ ਅਤੇ ਢਾਡੀਆਂ ਵਲੋਂ ਧਾਰਮਿਕ ਗੀਤਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ | ਇਸ ਮੌਕੇ 'ਤੇ ਬਲਜੀਤ ਸਿੰਘ ਗਰਚਾ, ਮਨਜੀਤ ਸਿੰਘ ਜਵੰਦਾ, ਮਨਦੀਪ ਸਿੰਘ ਜਵੰਦਾ, ਪ੍ਰੀਤਮ ਸਿੰਘ, ਸੁਖਵਿੰਦਰ ਸਿੰਘ ਭੋਲਾ, ਰਘਬੀਰ ਸਿੰਘ ਬੀਰੀ, ਬਲਵਿੰਦਰ ਸਿੰਘ ਮਹਿਮੀ, ਹਰਜਿੰਦਰ ਸਿੰਘ ਗੁਰਮ, ਗੁਰੀ ਆਰਟਸ ਗੁਰਮ, ਤਰਸੇਮ ਸਿੰਘ, ਸਰਬਜੀਤ ਸਿੰਘ ਸਰਬੀ, ਲੱਡੂ ਸਾਇਆ ਆਦਿ ਹਾਜ਼ਰ ਸਨ |