ਤਪਾ ਮੰਡੀ, 1 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਲਾਡਲੇ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵਲੋਂ ਨਗਰ ਦੇ ਸਹਿਯੋਗ ਨਾਲ ਸ਼੍ਰੀ ਸ਼ਿਆਮ ਪ੍ਰਭੂ ਖਾਟੇ ਵਾਲੇ ਕਾ ਦੂਸਰਾ ਵਿਸ਼ਾਲ ਜਾਗਰਣ ਮਹਾਂਉਤਸਵ ਸ੍ਰੀ ਰਾਮ ਲੀਲ੍ਹਾ ਗਰਾਊਾਡ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ | ਜਿਸ ਵਿਚ ਐੱਸ.ਡੀ.ਐੱਮ ਤਪਾ ਮੈਡਮ ਸਿਮਰਪ੍ਰੀਤ ਕੌਰ ਅਤੇ ਡੀ.ਐੱਸ.ਪੀ ਤਪਾ ਗੁਰਬਿੰਦਰ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ, ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਤਪਾ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਸਮਾਗਮ ਮੌਕੇ ਪੂਜਣ ਦੀ ਰਸਮ ਸੋਨਿਕਾ ਅਤੇ ਹਰੀਸ਼ ਚੰਦ, ਬਾਬਾ ਕਾ ਸ਼ਿੰਗਾਰ ਦੀ ਰਸਮ ਹੇਮਰਾਜ ਸ਼ੰਟੀ ਮੋੜ, ਜੋਤੀ ਪ੍ਰਚੰਡ ਦੀ ਰਸਮ ਪ੍ਰੇਮ ਲਤਾ ਅਤੇ ਪ੍ਰਵੀਨ ਗੋਇਲ, ਝੰਡੇ ਦੀ ਰਸਮ ਕਿਰਨ ਗਰਗ ਅਤੇ ਸਤਪਾਲ ਮੌੜ, 108 ਜੋਤੀ ਪ੍ਰਚੰਡ ਦੀ ਰਸਮ ਮਦਨ ਲਾਲ ਮਾਰਵਾੜੀ, ਛੱਪਣ ਭੋਗ ਦੀ ਰਸਮ ਓਮ ਕਿ੍ਸ਼ਨਾ ਰਾਈਸ ਇੰਡਸਟਰੀ, ਦੀਪਕ ਪ੍ਰਚੰਡ ਦੀ ਰਸਮ ਆਰਤੀ ਅਤੇ ਮੋਹਿਤ ਸਿੰਗਲਾ, ਇਤਰ ਵਰਖਾ ਦੀ ਰਸਮ ਸੰਦੀਪ ਕੁਮਾਰ ਵਿੱਕੀ ਆਦਿ ਵਲੋਂ ਪਰਿਵਾਰਾਂ ਸਮੇਤ ਅਦਾ ਕੀਤੀ ਗਈ | ਧਾਰਮਿਕ ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਲਵਲੀ ਮਹਿਰਾਜ ਵਾਲੇ ਨੇ ਪਰਿਵਾਰ ਸਮੇਤ ਸ਼ਿਰਕਤ ਕੀਤੀ | ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਕੇ ਭਜਨਾਂ ਦਾ ਗੁਣਗਾਨ ਪੰਜਾਬ ਦੀ ਸ਼ਾਨ ਪ੍ਰਸਿੱਧ ਭਜਨ ਗਾਇਕ ਰੌਸ਼ਨ ਪਿ੍ੰਸ ਚੰਡੀਗੜ੍ਹ, ਪਿ੍ੰਸ ਮਿਊਜ਼ੀਕਲ ਗਰੁੱਪ ਬਠਿੰਡਾ, ਵਿਸ਼ਾਲ ਗੋਇਲ ਧੂਰੀ ਅਤੇ ਰਜਨੀ ਸ਼ਰਮਾ ਗਵਾਲੀਅਰ ਵਲੋਂ ਕੀਤਾ ਗਿਆ, ਜਿਨ੍ਹਾਂ ਸਮੁੱਚੀ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਮੰਡਲ ਵਲੋਂ ਸ੍ਰੀ ਖਾਟੂ ਸ਼ਿਆਮ ਧਾਮ (ਰਾਜਸਥਾਨ) ਤੋਂ ਲਿਆਂਦੀ ਪਵਿੱਤਰ ਜੋਤ ਦੇ ਦਰਸ਼ਨਾਂ ਲਈ ਸ਼ਹਿਰ ਵਾਸੀਆਂ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ਤੋਂ ਆਈ ਸੰਗਤ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਸਮਾਗਮ ਮੌਕੇ ਵੱਖ-ਵੱਖ ਸਮਾਜ ਸੇਵੀ ਕਲੱਬਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ | ਜਾਗਰਣ ਮੌਕੇ ਬਾਬਾ ਕਾ ਅਦਭੁੱਤ ਦਰਬਾਰ, ਆਲੋਕਿਕ ਸ਼ਿੰਗਾਰ, ਸਮੂਹ ਸੇਵਾਦਾਰਾਂ ਵਲੋਂ ਮਹਾਂ ਆਰਤੀ, ਛੱਪਣ ਭੋਗ, ਪੁਸ਼ਪ ਤੇ ਇਤਰ ਵਰਖਾ ਵਿਸ਼ੇਸ਼ ਆਕਰਸ਼ਣ ਰਹੇ ਅਤੇ ਪੰਡਾਲ 'ਚ ਕੀਤੀ ਗਈ ਦੀਪਮਾਲਾ ਖਿੱਚ ਦਾ ਕੇਂਦਰ ਰਹੀ | ਜਾਗਰਣ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਰਾਜ ਕੁਮਾਰ ਰਾਮਪੁਰਾ ਫੂਲ ਵਾਲਿਆਂ ਵਲੋਂ ਬਾਖ਼ੂਬੀ ਢੰਗ ਨਾਲ ਅਦਾ ਕੀਤੀ ਗਈ | ਡੀ.ਐੱਸ.ਪੀ ਤਪਾ ਗੁਰਬਿੰਦਰ ਸਿੰਘ ਅਤੇ ਥਾਣਾ ਮੁਖੀ ਮੈਡਮ ਰੇਨੂੰ ਪਰੋਚਾ ਵਲੋਂ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਮਕਸਦ ਸਦਕਾ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਲਾਡਲੇ ਖਾਟੂ ਵਾਲੇ ਕੇ ਪ੍ਰਚਾਰ ਮੰਡਲ ਵਲੋਂ ਆਏ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਤ ਬਾਬਾ ਭਗਵਾਨ ਦਾਸ ਜੀ, ਸੰਤ ਬਾਬਾ ਰਾਜਗਿਰੀ ਜੀ ਮਹਾਰਾਜ, ਸੰਤ ਬਾਬਾ ਵਿਵੇਕ ਮੁਨੀ ਜੀ, ਪੰਡਿਤ ਅਨਿਲ ਸ਼ਰਮਾ,ਪੰਡਿਤ ਰਾਹੁਲ ਸ਼ਾਸਤਰੀ (ਉਜੈਨ ਵਾਲੇ), ਪੰਡਤ ਕਾਲਾ ਰਾਮ ਵੇਦ ਪਾਠੀ, ਮਹਾਂਕਾਵੜ ਸੰਘ ਦੇ ਸੂਬਾ ਪ੍ਰਧਾਨ ਤਰਲੋਚਨ ਬਾਂਸਲ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਸਾਬਕਾ ਕੌਂਸਲਰ ਟੀਟੂ ਦੀਕਸ਼ਿਤ, ਸਮਾਜ ਸੇਵੀ ਰਘਵੀਰ ਚੰਦ ਅਗਰਵਾਲ, ਅਮਰਜੀਤ ਸਿੰਘ ਧਾਲੀਵਾਲ, ਮਹਿਮਾ ਚੱਠਾ, ਡਾ: ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਗੋਦੀ, ਅਨੀਸ਼ ਮੌੜ ਤੋਂ ਇਲਾਵਾ ਮੰਡਲ ਦੇ ਅਸ਼ੋਕ ਕੁਮਾਰ, ਗੋਪਾਲ ਜੈਨ, ਹਨੀ ਜਿੰਦਲ, ਰਾਕੇਸ਼ ਗਰਗ, ਅੰਕਿਤ ਸਿੰਗਲਾ, ਐਸ਼ਲੇ ਬਾਂਸਲ, ਗੌਤਮ ਬਾਂਸਲ, ਰਵੀ ਕੁਮਾਰ, ਜਿੰਮੀ ਮੌੜ, ਅਸ਼ਵਨੀ ਕਾਂਸਲ, ਰੋਹਿਤ ਕੁਮਾਰ, ਕੁਨਾਲ ਮਿੱਤਲ, ਮੁਨੀਤ ਜੈਨ, ਬਲਰਾਮ ਗਰਗ, ਰੋਕੀ ਕਪੂਰ, ਨੀਰਜ ਸਿੰਗਲਾ, ਲਕਸ਼ਯ ਗੋਇਲ, ਚੈਰਵ ਗਰਗ, ਘਣਸ਼ਿਆਮ ਆਦਿ ਮੌਜੂਦ ਸਨ |