ਤਪਾ ਮੰਡੀ, 3 ਸਤੰਬਰ (ਵਿਜੇ ਸ਼ਰਮਾ)-ਸਥਾਨਕ ਪੰਚਮੁਖੀ ਹਨੂਮਾਨ ਅਤੇ ਸ਼ਨੀ ਦੇਵ ਮੰਦਰ ਵਿਖੇ 18ਵੀਂ ਨਿਸ਼ਾਨ ਯਾਤਰਾ ਤੇਜ਼ ਮੀਂਹ ਦੌਰਾਨ ਕੱਢੀ ਗਈ ਜੋ ਕਿ ਸਿੰਗਲਾ ਪਰਿਵਾਰ ਦੇ ਘਰ ਤੋਂ ਸ਼ੁਰੂ ਹੋ ਕੇ ਮੰਡੀ ਦੀਆਂ ਵੱਖ-ਵੱਖ ਗਲੀਆਂ ਵਿਚ ਦੀ ਹੁੰਦੀ ਹੋਈ ਸੀ ਖਾਟੂ ਸ਼ਿਆਮ ਦਾ ਰਸਭਿੰਨਾ ਕੀਰਤਨ ਕਰ ਕੇ ਮੰਦਰ ਪਹੁੰਚੀ ਜਿੱਥੇ ਪਹੁੰਚ ਕੇ ਪਰਿਵਾਰ ਵਲੋਂ ਖਾਟੂ ਸ਼ਿਆਮ ਦਾ ਨਿਸ਼ਾਨ ਚੜ੍ਹਾਇਆ ਗਿਆ | ਉਸ ਤੋਂ ਬਾਅਦ ਭਗਤਾਂ ਨੇ ਆਰਤੀ ਕਰ ਕੇ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਸਾਗਰ ਸਿੰਗਲਾ, ਅਜੇ ਬਸਾਤੀ ਵਾਲਾ, ਲੱਕੀ ਮੁਨੀਮ, ਲਵਲੀ ਬਸਾਤੀ ਵਾਲਾ, ਹਰੀਸ਼ ਮਿੱਤਲ ਗੋਸ਼ਾ, ਸਰੇਸ਼ ਮਿੱਤਲ, ਦੀਪੂ ਭੈਣੀ, ਜੀਤ ਰਾਈਆ, ਮਦਨ ਭੱਟਾ, ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਆਦਿ ਹਾਜ਼ਰ ਸਨ |