13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਸ਼ੈਲਰਾਂ ਦੀਆਂ ਕੰਧਾਂ ਡਿੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 04-09-2025
ਸ਼ਹਿਣਾ, 3 ਸਤੰਬਰ (ਸੁਰੇਸ਼ ਗੋਗੀ)-ਇਲਾਕੇ ਅੰਦਰ ਲਗਾਤਾਰ ਪੈ ਰਹੀ ਬਰਸਾਤ ਅਤੇ ਤੇਜ਼ ਹਨੇਰੀ ਝੱਖੜ ਕਾਰਨ ਨਜ਼ਦੀਕੀ ਪਿੰਡ ਮੌੜ ਨਾਭਾ ਵਿਖੇ ਸ਼ੈਲਰਾਂ ਦੀਆਂ ਕੰਧਾਂ ਡਿੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਕਿ੍ਸ਼ਨਾ ਐਗਰੋ ਫੂਡਸ ਦੇ ਮਾਲਕ ਮੁਨੀਸ਼ ਗਰਗ ਅਤੇ ਪੁਨੀਤ ਰਾਈਸ ਮਿੱਲ ਦੇ ਮਾਲਕ ਪੁਨੀਤ ਗਰਗ ਵਾਸੀ ਤਪਾ ਨੇ ਦੱਸਿਆ ਕਿ ਉਨ•ਾਂ ਦੇ ਸ਼ੈਲਰ ਨਜ਼ਦੀਕੀ ਪਿੰਡ ਮੌੜ ਨਾਭਾ ਵਿਖੇ ਹਨ, ਜਿੱਥੇ ਮੀਂਹ ਅਤੇ ਤੇਜ਼ ਹਨੇਰੀ ਝੱਖੜ ਚੱਲਣ ਕਾਰਨ ਉਨ•ਾਂ ਦੇ ਸ਼ੈਲਰਾਂ ਦੀਆਂ ਕੰਧਾਂ ਡਿਗ ਗਈਆਂ, ਜਿਨ•ਾਂ ਦੀ ਲੰਬਾਈ ਲਗਭਗ 150 ਫੁੱਟ ਦੇ ਕਰੀਬ ਸੀ | ਜਿਸ ਕਾਰਨ ਉਨ•ਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ | ਦੱਸ ਦਈਏ ਕਿ ਬੀਤੇ ਕੁੱਝ ਦਿਨ ਪਹਿਲਾਂ ਵੀ ਪਏ ਮੀਂਹ ਅਤੇ ਤੇਜ਼ ਹਨੇਰੀ ਕਾਰਨ ਉਨ•ਾਂ ਦੇ ਸ਼ੈਲਰਾਂ ਦੀਆਂ ਕੰਧਾਂ ਡਿਗ ਗਈਆਂ ਸਨ |
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਧੌਲਾ ਵਿਖੇ ਘਰਾਂ ਦੀ ਸਥਿਤੀ ਤੇ ਮੀਂਹ ਦੇ ਪਾਣੀ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਭਗਤਾਂ ਨੇ ਮੀਂਹ ਦੇ ਬਾਵਜੂਦ 18ਵੀਂ ਨਿਸ਼ਾਨ ਯਾਤਰਾ ਕੱਢੀ
Ad Position 24