ਬਰਨਾਲਾ, 31 ਅਕਤੂਬਰ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 'ਪਰਾਲੀ ਨਾ ਜਲਾਓ, ਖ਼ੁਸ਼ਹਾਲੀ ਪਾਓ' ਵਿਸ਼ੇ ਸਬੰਧੀ ਸੈਮੀਨਾਰ ਸੰਸਥਾ ਦੇ ਪ੍ਰਧਾਨ ਸ: ਭੋਲਾ ਸਿੰਘ ਵਿਰਕ ਦੀ ਰਹਿਨੁਮਾਈ ਹੇਠ ਪਿ੍ੰਸੀਪਲ ਡਾ: ਸਰਬਜੀਤ ਸਿੰਘ ਕੁਲਾਰ ਦੀ ਦੇਖ ਰੇਖ ਤੇ ਪ੍ਰੋਗਰਾਮ ਅਫ਼ਸਰ ਐੱਨ.ਐੱਸ.ਐੱਸ ਵਿਭਾਗ ਪ੍ਰੋ: ਮਿੱਠੂ ਪਾਠਕ ਦੀ ਅਗਵਾਈ ਵਿਚ ਕਰਵਾਇਆ ਗਿਆ | ਸੈਮੀਨਾਰ ਦੌਰਾਨ ਸੁਨੀਤਾ ਸ਼ਰਮਾ ਨੋਡਲ ਅਫ਼ਸਰ, ਬੇਅੰਤ ਸਿੰਘ ਇੰਜੀਨੀਅਰ, ਪਿ੍ੰਸੀਪਲ ਚਰਨਜੀਤ ਸਿੰਘ ਮਿੱਤਲ ਸਿਵਲ ਡਿਫੈਂਸ ਵਿਭਾਗ ਬਰਨਾਲਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਬਰਨਾਲਾ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਸਾਨੂੰ ਬਿਮਾਰੀਆਂ ਰਹਿਤ ਜੀਵਨ ਦੇਣ ਲਈ ਪਿੰਡ-ਪਿੰਡ ਟੀਮਾਂ ਭੇਜ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਡੀ. ਸੀ. ਬਰਨਾਲਾ ਵਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਲਈ 7 ਲੱਖ ਰੁਪਏ ਦੇ ਇਨਾਮੀ ਡਰਾਅ ਵੀ ਰੱਖੇ ਗਏ ਹਨ ਜੋ ਹੁਣ ਤੱਕ ਪਹਿਲੀ ਵਾਰ ਹੋਇਆ ਹੈ | ਇਸ ਮੌਕੇ ਐੱਨ.ਐੱਸ.ਐੱਸ ਵਲੰਟੀਅਰਜ਼ ਤੋਂ ਇਲਾਵਾ ਰੈੱਡ ਰਿਬਨ ਕਲੱਬ, ਈਕੋ ਕਲੱਬ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |