ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਆਨਲਾਈਨ ਲਾਇਸੰਸ ਮੁਹਿੰਮ ਪਿੰਡ ਪੱਧਰ 'ਤੇ ਪਹੁੰਚੀ <br/>

Ad Position 21
No active advertisement
ਪਿੰਡ ਕਰਮਗੜ੍ਹ ਵਿਖੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿਚ ਲਾਇਸੰਸ ਜਾਰੀ ਕਰਨ ਸਮੇਂ ਜ਼ਿਲ੍ਹਾ ਆਨਲਾਈਨ ਟੀਮ, ਮੁਹਤਬਰ | ਤਸਵੀਰ: ਅਵਤਾਰ ਸਿੰਘ ਅਣਖੀ <br/> 02-11-2025
ਮਹਿਲ ਕਲਾਂ, 1 ਨਵੰਬਰ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵੱਲੋਂ ਵਹੀਕਲਾਂ ਦੇ ਆਨਲਾਈਨ ਲਾਇਸੰਸ ਬਣਾਉਣ ਲਈ ਸ਼ੁਰੂ ਕੀਤੀ ਗਈ ਸੁਵਿਧਾ ਹੁਣ ਪਿੰਡ ਪੱਧਰ ਤੱਕ ਪਹੁੰਚ ਗਈ ਹੈ | ਇਸ ਮੁਹਿੰਮ ਤਹਿਤ ਪਿੰਡ ਕਰਮਗੜ੍ਹ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਘਰ-ਘਰ ਜਾ ਕੇ ਲੋਕਾਂ ਦੇ ਲਾਇਸੰਸ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ | ਇਸ ਮੌਕੇ ਟੀਮ ਵਲੋਂ ਪਿੰਡ ਨਿਵਾਸੀ ਜਸਬੀਰ ਸਿੰਘ ਰਿੰਕੂ ਦੇ ਘਰ ਪੰਚਾਇਤ ਦੀ ਹਾਜ਼ਰੀ 'ਚ ਲਾਇਸੰਸ ਤਿਆਰ ਕੀਤਾ ਗਿਆ | ਮੌਕੇ ਸਰਪੰਚ ਹਰਪ੍ਰੀਤ ਕੌਰ, ਪੰਚ ਗੁਰਦੀਪ ਸਿੰਘ, ਪੰਚ ਗੁਰਬਚਨ ਸਿੰਘ, ਪੰਚ ਅਮਨਦੀਪ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲੋਕਾਂ ਦੀ ਸਹੂਲਤ ਲਈ ਦਫ਼ਤਰਾਂ ਦੀ ਥਾਂ ਪਿੰਡ ਪੱਧਰ 'ਤੇ ਟੀਮਾਂ ਭੇਜ ਕੇ ਲਾਇਸੰਸ ਬਣਾਉਣ ਦੀ ਸ਼ੁਰੂ ਕੀਤੀ ਮੁਹਿੰਮ ਨੂੰ ਸ਼ਲਾਘਾਯੋਗ ਦੱਸਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਦਫ਼ਤਰਾਂ 'ਚ ਲੰਬੀਆਂ ਕਤਾਰਾਂ ਅਤੇ ਦੌੜ-ਭੱਜ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਹ ਸੇਵਾਵਾਂ ਬੂਹੇ ਤੱਕ ਪਹੁੰਚਾ ਕੇ ਲੋਕਾਂ ਦਾ ਮਨ ਜਿੱਤ ਲਿਆ ਹੈ | ਇਸ ਮੌਕੇ ਜਸਬੀਰ ਸਿੰਘ ਰਿੰਕੂ ਨੇ ਵੀ ਸਰਕਾਰ ਦੇ ਇਸ ਲੋਕ ਭਲਾਈ ਫ਼ੈਸਲੇ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਸਮੂਹ ਹਲਕਾ ਵਾਸੀਆਂ ਨੂੰ ਇਸ ਆਨਲਾਈਨ ਲਾਇਸੰਸ ਮੁਹਿੰਮ ਦਾ ਪੂਰਾ ਲਾਭ ਉਠਾਉਣ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਵਲੋਂ ਢਾਈ ਸੌ ਕੁਇੰਟਲ ਕਣਕ ਦਾ ਬੀਜ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਭੇਜਿਆ <br/> ਅਗਲੀ ਖ਼ਬਰ ਵਿਧਾਇਕ ਉੱਗੋਕੇ ਵਲੋਂ ਹਲਕਾ ਭਦੌੜ ਦੇ 16 ਪਿੰਡਾਂ ਦੇ ਕਿਸਾਨਾਂ ਨੂੰ 50,18,812 ਰੁਪਏ ਦੀ ਮੁਆਵਜ਼ਾ ਰਾਸ਼ੀ ਪ੍ਰਦਾਨ <b...
Ad Position 24
No active advertisement