23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਐੱਸ.ਐੱਸ.ਡੀ. ਕਾਲਜ ਵਿਖੇ 'ਭਾਰਤ ਦਾ ਪ੍ਰਾਚੀਨ ਇਤਿਹਾਸ' ਵਿਸ਼ੇ 'ਤੇ ਸੈਮੀਨਾਰ ਕਰਵਾਇਆ <br/>

Ad Position 21
No active advertisement
ਐੱਸ.ਐੱਸ.ਡੀ. ਕਾਲਜ ਬਰਨਾਲਾ ਵਿਖੇ ਸੈਮੀਨਾਰ ਦੌਰਾਨ ਮੁੱਖ ਮਹਿਮਾਨ ਡਾ: ਅਨੁਜੋਤ ਸਿੰਘ ਸੋਨੀ ਨੂੰ ਸਨਮਾਨਿਤ ਕਰਨ ਮੌਕੇ ਪ੍ਰਬੰਧਕ ਤੇ ਸਟਾਫ਼ | ਅਜੀਤ ਤਸਵੀਰ <br/> 04-11-2025
ਬਰਨਾਲਾ, 3 ਨਵੰਬਰ (ਅਸ਼ੋਕ ਭਾਰਤੀ)-ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਇਤਿਹਾਸ ਵਿਭਾਗ ਵਲੋਂ 'ਭਾਰਤ ਦਾ ਪ੍ਰਾਚੀਨ ਇਤਿਹਾਸ' ਵਿਸ਼ੇ ਸਬੰਧੀ ਸੈਮੀਨਾਰ ਕਰਵਾਇਆ ਗਿਆ | ਸੈਮੀਨਾਰ ਦੌਰਾਨ ਮੁੱਖ ਮਹਿਮਾਨ ਡਾ: ਅਨੁਜੋਤ ਸਿੰਘ ਸੋਨੀ ਨੇ ਵਿਦਿਆਰਥੀਆਂ ਨਾਲ ਪ੍ਰਾਚੀਨ ਭਾਰਤ ਦੇ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਨੇ ਭਾਰਤੀ ਸਭਿਆਚਾਰ, ਰਾਜਨੀਤਿਕ ਪ੍ਰਣਾਲੀ ਅਤੇ ਆਰਥਿਕ ਵਿਕਾਸ ਦੇ ਪ੍ਰਾਚੀਨ ਦੌਰ ਬਾਰੇ ਵਿਸਤਾਰ ਨਾਲ ਚਰਚਾ ਕੀਤੀ | ਇਸ ਦੌਰਾਨ ਡਾ: ਅਨੁਜੋਤ ਸਿੰਘ ਸੋਨੀ ਨੇ ਆਪਣੀ ਖੋਜ ਦੇ ਨਮੂਨੇ ਵਜੋਂ ਖੋਜੇ ਗਏ ਫੌਸਿਲ (ਅਵਸ਼ੇਸ਼) ਵਿਦਿਆਰਥੀਆਂ ਦੇ ਸਨਮੁੱਖ ਪ੍ਰਦਰਸ਼ਿਤ ਕੀਤੇ, ਜਿਸ ਨਾਲ ਵਿਦਿਆਰਥੀਆਂ ਨੇ ਇਤਿਹਾਸਕ ਅਧਿਐਨ ਪ੍ਰਤੀ ਗਹਿਰੀ ਦਿਲਚਸਪੀ ਦਿਖਾਈ | ਪਿ੍ੰਸੀਪਲ ਡਾ: ਰਾਕੇਸ਼ ਜਿੰਦਲ, ਪ੍ਰੋ: ਭਾਰਤ ਭੂਸ਼ਣ, ਪ੍ਰੋ: ਸਰਬਜੀਤ ਕੌਰ ਨੇ ਡਾ: ਅਨੁਜੋਤ ਸਿੰਘ ਸੋਨੀ ਨੂੰ ਸਨਮਾਨਿਤ ਕੀਤਾ | ਇਸ ਮੌਕੇ ਪ੍ਰੋ: ਹਰਪ੍ਰੀਤ ਕੌਰ (ਕਾਮਰਸ ਵਿਭਾਗ), ਡਾ: ਅਰਸ਼ਦੀਪ ਕੌਰ, ਸੀਮਾ ਰਾਣੀ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਡਿੰਪਲ ਸ਼ਰਮਾ, ਚਰਨਜੀਤ ਸਿੰਘ, ਨਰਿੰਦਰ ਕੌਰ, ਗੁਰਕੀਰਤ ਕੌਰ, ਸ਼ਾਖੁ, ਹਰਪ੍ਰੀਤ ਕੌਰ, ਅਮਨਦੀਪ ਕੌਰ, ਮਨਪ੍ਰੀਤ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬੱਗਾ ਵਲੋਂ ਲੱਕੜ ਬਿ੍ਜ 'ਤੇ ਨਵੀਂ ਸੜਕ ਨਿਰਮਾਣ ਕਾਰਜਾਂ ਦਾ ਉਦਘਾਟਨ <br/> ਅਗਲੀ ਖ਼ਬਰ ਮਦਰ ਟੀਚਰ ਇੰਟਰਨੈਸ਼ਨਲ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮ ਕਰਵਾਇਆ <br/>
Ad Position 24