ਹੰਡਿਆਇਆ, 21 ਨਵੰਬਰ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਦੇ ਬਾਜ਼ਾਰ ਵਿਚੋਂ ਇੰਟਰਲਾਕ ਟਾਇਲਾਂ ਪੱੁਟਣ ਕਰ ਕੇ ਟੋਏ ਪਏ ਹਨ ਜਿਸ ਕਰ ਕੇ ਬਾਜ਼ਾਰ ਵਿਚੋਂ ਦੀ ਲੰਘਣਾ ਮੁਸ਼ਕਲ ਹੋਇਆ ਪਿਆ ਹੈ | ਇਸ ਸਬੰਧੀ ਜਤਿੰਦਰ ਗੁਪਤਾ ਲੱਕੀ, ਲਵੀ ਸਿੰਗਲਾ, ਆਸ਼ੂ ਗੁਪਤਾ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਵਲੋਂ ਬਾਜ਼ਾਰ ਵਿਚ ਗਲੀਆਂ ਪੱੁਟ ਦਿੱਤੀਆਂ ਹਨ ਪ੍ਰੰਤੂ ਦੁਬਾਰਾ ਇੰਟਰਲਾਕ ਟਾਇਲਾਂ ਨਹੀਂ ਲਗਾਈਆਂ ਗਈਆਂ | ਜਿਸ ਕਰ ਕੇ ਬਾਜ਼ਾਰ ਵਿਚੋਂ ਦੁਕਾਨਦਾਰਾਂ ਤੇ ਰਾਹਗੀਰਾਂ ਨੂੰ ਲੰਘਣਾ ਮੁਸ਼ਕਲ ਹੋਇਆ ਪਿਆ ਹੈ | ਉਨ੍ਹਾਂ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਤੇ ਕਾਰਜ ਸਾਧਕ ਅਫ਼ਸਰ ਤੋਂ ਮੰਗ ਕੀਤੀ ਕਿ ਪੱੁਟੀਆਂ ਇੰਟਰਲਾਕ ਟਾਇਲਾਂ ਨੂੰ ਜਲਦੀ ਲਗਾਇਆ ਜਾਵੇ |