ਹੰਡਿਆਇਆ, 7 ਦਸੰਬਰ (ਗੁਰਜੀਤ ਸਿੰਘ ਖੱੁਡੀ)-ਪਿੰਡ ਖੱੁਡੀ ਖ਼ੁਰਦ ਵਿਖੇ ਇਕ ਘਰ ਵਿਚੋਂ ਸਮਾਨ, ਨਗਦੀ ਅਤੇ 7 ਖੇਤਾਂ ਵਾਲੀਆਂ ਮੋਟਰਾਂ ਤੋਂ ਤਾਰਾਂ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਪਿੰਡ ਖੱੁਡੀ ਖ਼ੁਰਦ ਦੇ ਵਾਸੀ ਗ੍ਰੰਥੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਪਿੰਡ ਬੀਕਾ ਸੂਚ ਪੱਤੀ ਗ੍ਰੰਥੀ ਸਿੰਘ ਦੀ ਡਿਊਟੀ ਕਰਦਾ ਹਾਂ | ਜਦੋਂ ਅੱਜ ਘਰ ਆ ਕੇ ਦੇਖਿਆ ਤਾਂ ਮੇਰੇ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ | ਉਨ੍ਹਾਂ ਕਿਹਾ ਕਿ ਚੋਰਾਂ ਵਲੋਂ 10 ਹਜ਼ਾਰ ਰੁਪਏ ਨਗਦ, ਚਾਂਦੀ ਦੇ ਗਹਿਣੇ, ਨਵੇਂ ਬਿਸਤਰੇ ਤੇ ਹੋਰ ਸਮਾਨ ਚੋਰੀ ਕਰ ਲਿਆ ਗਿਆ | ਜਿਨ੍ਹਾਂ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੱਧ ਸੀ | ਉਨ੍ਹਾਂ ਕਿਹਾ ਕਿ ਥਾਣਾ ਤਪਾ ਵਿਖੇ ਲਿਖਤੀ ਦਰਖ਼ਾਸਤ ਦੇ ਕੇ ਚੋਰਾਂ ਨੂੰ ਫੜਨ ਦੀ ਮੰਗ ਕੀਤੀ | ਇਸੇ ਤਰ੍ਹਾਂ ਪਿੰਡ ਦੇ ਖੇਤਾਂ ਵਿਚੋਂ ਕਿਸਾਨ ਨਿਰਮਲ ਸਿੰਘ ਪੱੁਤਰ ਭੋਲਾ ਸਿੰਘ ਗੁਰੂ, ਰੂਪ ਸਿੰਘ ਪੱੁਤਰ ਨੇਕ ਸਿੰਘ, ਸਾਬਕਾ ਸਰਪੰਚ ਜਸਕਰਨ ਸਿੰਘ ਚੂੰਘ, ਅਮਰਜੀਤ ਸਿੰਘ ਪੱੁਤਰ ਬਿੰਦਰ ਸਿੰਘ, ਰਣਜੀਤ ਸਿੰਘ ਪੱੁਤਰ ਜੀਤ ਸਿੰਘ ਅਤੇ ਤਰਸੇਮ ਸਿੰਘ ਪੱੁਤਰ ਕੇਵਲ ਸਿੰਘ ਦੇ ਖੇਤਾਂ 'ਚੋਂ ਤਾਰਾਂ ਚੋਰਾਂ ਨੇ ਚੋਰੀ ਕਰ ਲਈਆਂ | ਉਨ੍ਹਾਂ ਕਿਹਾ ਕਿ ਹਰੇਕ ਕਿਸਾਨ ਦਾ 5 ਤੋਂ 10 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ | ਪਿੰਡ ਖੱੁਡੀ ਖ਼ੁਰਦ ਵਿਖੇ ਪੁਲਿਸ ਦੀ ਗਸ਼ਤ ਨਾ ਹੋਣ ਕਰ ਕੇ ਮਾੜੇ ਅਨਸਰਾਂ ਨੂੰ ਅਜਿਹੀਆਂ ਗਤੀਵਿਧੀਆਂ ਕਰਨ ਲਈ ਮੌਕਾ ਮਿਲ ਜਾਂਦਾ ਹੈ |