ਟੱਲੇਵਾਲ, 23 ਦਸੰਬਰ (ਸੋਨੀ ਚੀਮਾ)-ਪਿੰਡ ਚੀਮਾ ਦੀ ਸਮਾਜ ਸੇਵੀ ਸੰਸਥਾ ਨਿਊ ਯੂਥ ਸਪੋਰਟਸ ਅਤੇ ਵੈੱਲਫੇਅਰ ਕਲੱਬ ਦੀ ਮੀਟਿੰਗ ਕਲੱਬ ਪ੍ਰਧਾਨ ਪਰਵਿੰਦਰ ਸਿੰਘ ਭਾਗ ਪੈਲੇਸ ਵਾਲਿਆਂ ਦੀ ਅਗਵਾਈ ਵਿਚ ਹੋਈ | ਇਸ ਮੌਕੇ ਕਲੱਬ ਆਗੂਆਂ ਨੇ ਦੱਸਿਆ ਕਿ ਜਿੱਥੇ ਪਿਛਲੇ ਸਮੇਂ ਦੌਰਾਨ ਐਨ.ਆਰ.ਆਈਜ ਦੇ ਸਹਿਯੋਗ ਸਦਕਾ ਕਲੱਬ ਵਲੋਂ ਸਮਾਜਿਕ ਗਤੀਵਿਧੀਆਂ ਦੌਰਾਨ ਲੋੜਵੰਦ ਪਰਿਵਾਰਾਂ ਦੀ ਮਦਦ ਤੋਂ ਇਲਾਵਾ ਹੋਰ ਸਮਾਜ ਸੇਵਾ ਕਾਰਜ ਕੀਤੇ, ਹੁਣ ਨੌਜਵਾਨਾਂ ਨੂੰ ਖੇਡਾਂ ਦੀ ਚੇਟਕ ਲਾਉਣ ਐਨ.ਆਰ.ਆਈਜ ਦੇ ਵੱਡੇ ਸਹਿਯੋਗ ਸਦਕਾ ਪਿੰਡ ਵਿਚ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਹੋਰ ਰਾਜਾਂ ਦੇ ਖਿਡਾਰੀਆਂ ਦੇ 8 ਕਲੱਬਾਂ ਦੇ ਮੈਚ 10 ਜਨਵਰੀ ਨੂੰ ਸੈਕੰਡਰੀ ਸਕੂਲ ਚੀਮਾ ਦੇ ਗਰਾਉਂਡ ਵਿਚ ਕਰਵਾਏ ਜਾ ਰਹੇ ਹਨ | ਜਿਸ ਦਾ ਪਹਿਲਾਂ ਇਨਾਮ 1 ਲੱਖ ਰੁਪਏ, ਦੂਜਾ ਇਨਾਮ 71 ਹਜ਼ਾਰ ਰੁਪਏ ਤੋਂ ਇਲਾਵਾ ਤੀਜਾ, ਚੌਥੇ ਇਨਾਮ ਤੋਂ ਇਲਾਵਾ ਸਮੁੱਚੀਆਂ ਟੀਮਾਂ ਦਾ ਨਗਦੀ ਅਤੇ ਕੱਪਾਂ ਨਾਲ ਸਨਮਾਨ ਕੀਤਾ ਜਾਵੇ | ਇਸੇ ਤਰ੍ਹਾਂ ਟੂਰਨਾਮੈਂਟ ਦੇ ਬੈਸਟ ਖਿਡਾਰੀ ਨੂੰ ਮੋਟਰਸਾਈਕਲ ਅਤੇ ਬੈਸਟ ਗੇਂਦਬਾਜ਼ ਅਤੇ ਬੱਲੇਬਾਜ਼ ਨੂੰ ਚਾਰਜਿੰਗ ਸਕੂਟਰੀਆਂ ਦਿੱਤੀਆਂ ਜਾਣਗੀਆਂ ਅਤੇ ਦਰਸ਼ਕਾਂ ਲਈ ਵੀ ਮੌਕੇ ਤੇ ਇਨਾਮ ਦਿੱਤੇ ਜਾਣਗੇ | ਇਸ ਮੌਕੇ ਸੁਖਜਿੰਦਰ ਸਿੰਘ ਪੰਚ, ਰਣਜੀਤ ਸ਼ਰਮਾ, ਕਾਲਾ ਬਾਰਵਾਲਾ, ਕਰਨ ਸ਼ਰਮਾ ਡੇਅਰੀ ਵਾਲੇ, ਗੁਰਦੀਪ ਢਿੱਲੋਂ, ਲਖਵੀਰ ਸਿੰਘ ਲੱਖਾ, ਜਗਸੀਰ ਸਿੰਘ ਬਿੱਲਾ, ਲਖਵੀਰ ਸਿੰਘ ਲੱਖਾ ਲਾਈਨਮੈਨ, ਜਰਨੈਲ ਸਿੰਘ ਚੀਮਾ, ਕਰਨ ਸ਼ਰਮਾ, ਜੀਤਾ ਸਿੰਘ, ਅਰਸ਼ ਚੀਮਾ, ਹੈਪੀ ਚੀਮਾ, ਰਿੰਕਾ ਚੀਮਾ, ਗੁਰੀ ਚੀਮਾ, ਲਵਲੀ ਚੀਮਾ, ਅਰਸ਼ਦੀਪ ਸਿੰਘ, ਸੇਵਕ ਸਿੰਘ, ਸਮਨਾ, ਗੋਨੀ ਚੀਮਾ, ਵਿਸਾਲ ਚੀਮਾ, ਮੂਸੇਵਾਲਾ ਚੀਮਾ, ਹਰਵਿੰਦਰ ਸਿੰਘ ਚੀਮਾ, ਕਰਨ ਸਿੰਘ ਤੋਂ ਇਲਾਵਾ ਕਲੱਬ ਦੇ ਸਮੂਹ ਆਗੂ ਹਾਜ਼ਰ ਸਨ |