ਸ਼ਹਿਣਾ, 23 ਦਸੰਬਰ (ਸੁਰੇਸ਼ ਗੋਗੀ)-ਸਰਕਾਰੀ ਪ੍ਰਾਇਮਰੀ ਸਕੂਲ ਜਗਜੀਤਪੁਰਾ ਵਿਖੇ ਨਵੀਂ ਬਣਾਈ ਬਿਲਡਿੰਗ ਵਿਚ ਕਲਾਸਾਂ ਨਿਵੇਸ਼ ਕਰਨ ਲਈ ਅਤੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ | ਸਕੂਲ ਮੁਖੀ ਮੈਡਮ ਬੇਅੰਤ ਕੌਰ ਦੀ ਅਗਵਾਈ ਵਿਚ ਮੈਨੇਜਮੈਂਟ ਕਮੇਟੀ ਅਤੇ ਪੰਚਾਇਤ ਦੇ ਸਹਿਯੋਗ ਨਾਲ ਵੱਖ-ਵੱਖ ਸੰਸਥਾਵਾਂ ਵਲੋਂ ਸਕੂਲ ਦੇ ਬੱਚਿਆਂ ਨੂੰ ਲੋੜੀਂਦੀਆਂ ਵਸਤੂਆਂ, ਬੈਗ, ਸਟੇਸ਼ਨਰੀ ਅਤੇ ਸਕੂਲ ਦੀ ਨਗਦ ਰਾਸ਼ੀ ਨਾਲ ਮਦਦ ਕੀਤੀ ਗਈ | ਇਸ ਮੌਕੇ ਰਾਮ ਸਿੰਘ ਸੈਂਹਬੀ ਪ੍ਰਧਾਨ ਗੁਰਦੁਆਰਾ ਕਮੇਟੀ ਨੇ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਸਹੀਦੀ ਦਿਹਾੜੇ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਇਸ ਮੌਕੇ ਸ਼ਿਵ ਮਿੱਤਲ, ਕੁਲਵਿੰਦਰ ਸਿੰਘ ਚੀਮਾ, ਸੰਦੀਪ ਕੌਰ, ਕਰਮਜੀਤ ਕੌਰ ਰਾਜੂ, ਬਲਵੀਰ ਸਿੰਘ, ਮੱਖਣ ਸਿੰਘ, ਸਰਪੰਚ ਪਰਦੀਪ ਕੌਰ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |