25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪਿਛਲੇ ਕਈ ਮਹੀਨੇ ਤੋਂ ਪਿੰਡਾਂ ਅੰਦਰ ਕੰਮ ਬੰਦ ਪਿਆ ਹੋਣ ਕਾਰਨ ਮਨਰੇਗਾ ਮਜ਼ਦੂਰਾਂ ਦੇ ਚੱੁਲ੍ਹੇ ਠੰਢੇ ਹੋਏ-ਪ੍ਰਕਾਸ਼ ਸਿੰਘ ਸਹਿਜੜਾ <br/>

Ad Position 21
No active advertisement
ਕਾਂਗਰਸ ਐੱਸ.ਸੀ. ਵਿੰਗ ਦੇ ਆਗੂ ਪ੍ਰਕਾਸ਼ ਸਿੰਘ ਸਹਿਜੜਾ | <br/> 30-12-2025
ਮਹਿਲ ਕਲਾਂ, 29 ਦਸੰਬਰ (ਅਵਤਾਰ ਸਿੰਘ ਅਣਖੀ)-ਹਲਕਾ ਮਹਿਲ ਕਲਾਂ ਦੇ ਪਿੰਡਾਂ ਅੰਦਰ ਪਿਛਲੇ ਕਈ ਮਹੀਨੇ ਤੋਂ ਮਨਰੇਗਾ ਤਹਿਤ ਕੰਮ ਬੰਦ ਪਿਆ ਹੋਣ ਕਰ ਕੇ ਅਸਮਾਨੀ ਛੋਹ ਰਹੀ ਮਹਿੰਗਾਈ ਦੇ ਦੌਰ 'ਚ ਮਜ਼ਦੂਰ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਹੋ ਕੇ ਰਹਿ ਗਏ ਹਨ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਐੱਸ.ਸੀ. ਵਿੰਗ ਦੇ ਆਗੂ ਪ੍ਰਕਾਸ਼ ਸਿੰਘ ਸਹਿਜੜਾ ਨੇ ਕੀਤਾ | ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਉਸ ਵੇਲੇ ਸਪਸ਼ਟ ਰੂਪ ਵਿਚ ਸਾਹਮਣੇ ਆ ਗਈਆਂ ਜਦੋਂ ਮਨਰੇਗਾ ਨੂੰ ਹੋਰ ਮਜ਼ਬੂਤ ਢੰਗ ਨਾਲ ਲਾਗੂ ਕਰਨ ਲਈ ਉਸ ਦੇ ਫ਼ੰਡਾਂ ਵਿਚ ਵਾਧਾ, ਕੰਮ ਦਾ ਅਧਿਕਾਰ ਵਧਾਉਣ ਦੀ ਥਾਂ ਉਲਟਾ ਮਨਰੇਗਾ ਦਾ ਨਾਂਅ ਬਦਲਣ ਦਾ ਢਕਵੰਜ ਰਚ ਕੇ ਇਸ ਨੂੰ ਹੌਲੀ ਹੌਲੀ ਬਿਲਕੁਲ ਖ਼ਤਮ ਕਰਨ ਦੀਆ ਵਿਉਂਤ ਬੰਦੀਆਂ ਬਣਾਈਆਂ ਜਾ ਰਹੀਆਂ ਹਨ | ਮਜ਼ਦੂਰ ਆਗੂ ਪ੍ਰਕਾਸ਼ ਸਿੰਘ ਸਹਿਜੜਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਮਨਰੇਗਾ ਨੂੰ ਮੁੜ ਬਹਾਲ ਕਰਵਾਉਣ ਲਈ ਦੇਸ਼ ਭਰ ਅੰਦਰ 5 ਜਨਵਰੀ ਤੋਂ ਤਿੱਖੇ ਸੰਘਰਸ਼ ਦਾ ਬਿਗਲ ਵਜਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਮਨਰੇਗਾ ਮਜ਼ਦੂਰ ਉਨ੍ਹਾਂ ਚਿਰ ਟਿਕ ਕੇ ਨਹੀਂ ਬੈਠਣਗੇ ਜਿਨ੍ਹਾਂ ਚਿਰ ਮਜ਼ਦੂਰ ਹਿਤੈਸ਼ੀ ਇਹ ਮਨਰੇਗਾ ਯੋਜਨਾ ਮੁੜ ਪਹਿਲਾਂ ਦੀ ਤਰਾਂ ਲਾਗੂ ਨਹੀਂ ਕੀਤੀ ਜਾਂਦੀ | ਮਜ਼ਦੂਰ ਆਗੂ ਨੇ ਸੂਬਾ ਸਰਕਾਰ ਉਪਰ ਚੋਣਾਂ ਵੇਲੇ ਮਜ਼ਦੂਰ ਵਰਗ ਨਾਲ ਕੀਤੇ ਵਾਅਦਿਆਂ ਤੋਂ ਭੱਜ ਕੇ ਵਾਅਦਾ ਖ਼ਿਲਾਫ਼ੀ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਸਮੂਹ ਮਨਰੇਗਾ ਕਾਮਿਆਂ ਨੂੰ ਕਾਂਗਰਸ ਪਾਰਟੀ ਵਲੋਂ 5 ਜਨਵਰੀ ਤੋਂ ਸ਼ੁਰੂ ਕੀਤੇ ਜਾ ਰਹੇ ਸੰਘਰਸ਼ 'ਚ ਪਰਿਵਾਰਾਂ ਸਮੇਤ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਆਰੀਆਭੱਟ ਕਾਲਜ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਵਿਰੁੱਧ ਮੁਲਾਜ਼ਮਾਂ ਨੇ ਦਿੱਤਾ ਜ਼ਿਲ੍ਹਾ ਪੱਧਰੀ ਧਰਨਾ <br/>
Ad Position 24