ਦੁਸਹਿਰੇ ਦਾ ਤਿਉਹਾਰ ਆ ਗਿਆ
ਹਰ ਚਿਹਰੇ 'ਤੇ ਨੂਰ ਛਾ ਗਿਆ।
ਖ਼ੁਸ਼ੀਆਂ ਖ਼ੂਬ ਮਨਾਵਾਂਗੇ,
ਦੁਸਹਿਰੇ ਵਾਲੇ ਦਿਨ ਨੂੰ ਆਪਾਂ,
ਮੇਲਾ ਦੇਖਣ ਜਾਵਾਂਗੇ।
ਕਰਨੀ ਖ਼ੂਬ ਤਿਆਰੀ ਆਪਾਂ
ਪੱਕੀ ਮਨ ਵਿਚ ਧਾਰੀ ਆਪਾਂ
ਦੋਸਤ ਹਾਣੀ ਇਕੱਠੇ ਹੋ ਕੇ
ਮਿਲ ਕੇ ਪੰਧ ਮੁਕਾਵਾਂਗੇ
ਦੁਸਹਿਰੇ ਵਾਲੇ ਦਿਨ ਨੂੰ ਆਪਾਂ
ਮੇਲਾ ਵੇਖਣ ਜਾਵਾਂਗੇ।
ਕੁੰਭਕਰਨ, ਬੁੱਤ ਰਾਵਣ ਉਥੇ
ਮੇਘਨਾਥ ਸਜਾਵਣ ਉਥੇ
ਮੇਲਾ ਪੂਰਾ ਖ਼ਤਮ ਹੋਣ 'ਤੇ
ਪੈਦਲ ਘਰ ਨੂੰ ਆਵਾਂਗੇ
ਦੁਸਹਿਰੇ ਵਾਲੇ ਦਿਨ ਨੂੰ ਆਪਾਂ
ਮੇਲਾ ਦੇਖਣ ਜਾਵਾਂਗੇ।
ਸੋਹਣੇ ਸੋਹਣੇ ਕੱਪੜੇ ਪਾਉਣੇ
ਰਾਹ ਵਿਚ ਡਾਢੇ ਸ਼ੋਰ ਮਚਾਉਣੇ
ਬਾਜ਼ਾਰਾਂ ਦੇ ਵਿਚ ਘੁੰਮ ਫਿਰ ਕੇ
ਖੂਬ ਰੌਣਕਾਂ ਲਾਵਾਂਗੇ
ਦੁਸਹਿਰੇ ਵਾਲੇ ਦਿਨ ਨੂੰ ਆਪਾਂ
ਮੇਲਾ ਦੇਖਣ ਜਾਵਾਂਗੇ।
ਆਤਿਸ਼ਬਾਜ਼ੀ ਚਲਣੇ ਗੋਲੇ
ਹੋਣੇ ਕੰਨ ਸਭਨਾਂ ਦੇ ਬੋਲੇ
ਵੇਸਣ, ਬਰਫ਼ੀ, ਸੇਬ ਤੇ ਕੇਲੇ
ਪਕੌੜੇ ਘਰੀਂ ਲਿਆਵਾਂਗੇ
ਦੁਸਹਿਰੇ ਵਾਲੇ ਦਿਨ ਆਪਾਂ
ਮੇਲਾ ਦੇਖਣ ਜਾਵਾਂਗੇ।
-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ। ਮੋਬਾਈਲ : 99884-69564