ਪਾਪਾ ਜੀ ਗੱਲ ਮੰਨ ਲਓ ਮੇਰੀ
ਮੰਨ ਜਾਓ ਹੁਣ ਲਾਓ ਨਾ ਦੇਰੀ।
ਦੁਸਹਿਰਾ ਮੇਲਾ ਦੇਖਣ ਜਾਣਾ।
ਖਿਡੌਣੇ ਲੈ ਕੇ ਘਰ ਨੂੰ ਆਉਣਾ।
ਝੂਲਿਆਂ ਉੱਤੇ ਝੂਟਾ ਲੈਣਾ,
ਛੁੱਕ-ਛੁੱਕ ਕਰਦੀ ਗੱਡੀ ਬਹਿਣਾ।
ਵਾਜਾ ਲੈ ਦਿਉ
ਪੀਂ-ਪੀਂ ਵਾਲ਼ਾ,
ਸਸਤਾ ਏ
ਮਹਿੰਗਾ ਨੀ ਬਾਹਲ਼ਾ।
ਖਾਣ-ਪੀਣ ਲਈ
ਤੰਗ ਨੀ ਕਰਦਾ,
ਲੈ ਦਿਓ ਜੋ ਵੀ ਹੋਵੇ ਸਰਦਾ।
ਦੇਰ ਕਰੋ ਨਾ,
ਖਿੱਚ ਲਓ ਤਿਆਰੀ
ਅੱਜ ਸਾਨੂੰ
ਛੁੱਟੀ ਏ ਸਾਰੀ।
'ਬਾਸੀਆਂ' ਦਾ
ਮਨ ਬਣਿਆ
ਕੱਲ੍ਹ ਦਾ,
ਆਥਣੇ ਰਾਵਣ
ਵੇਖਣਾ ਜਲ਼ਦਾ।।
-ਮਾ. ਬਲਵਿੰਦਰ
ਬਾਸੀਆਂ
ਪਿੰਡ ਤੇ ਡਾਕ: ਬਾਸੀਆਂ ਬੇਟ,
ਜ਼ਿਲ੍ਹਾ ਲੁਧਿਆਣਾ।
ਮੋਬਾਈਲ : 95920-00648