12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਅਸੀਂਦੁਸਹਿਰਾ ਵੇਖਣ ਚੱਲੇ

Ad Position 21
No active advertisement
ਅਜੀਤ ਡੈਸਕ 27-09-2025

ਹੋ ਜਾਣੀ ਅੱਜ ਬੱਲੇ-ਬੱਲੇ!
ਅਸੀਂਦੁਸਹਿਰਾਵੇਖਣ ਚੱਲੇ!

ਭਰਿਆ ਭਰਿਆ ਹੋਣਾ ਮੇਲਾ।
ਜੇਬਾਂ ਵਿਚ ਹੋਊ ਪੈਸਾ-ਧੇਲਾ।
ਖਾਵਾਂ-ਪੀਵਾਂਗੇ ਕੱਲੇ-ਕੱਲੇ
ਅਸੀਂਦੁਸਹਿਰਾਵੇਖਣ ਚੱਲੇ!

ਰਾਵਣ ਹੁਰਾਂ ਦੇ ਬੁੱਤ ਹੋਣਗੇ।
ਹੰਕਾਰਾਂ ਦੇ ਵਿਚ ਧੁੱਤ ਹੋਣਗੇ।
ਅੱਗ ਲਾ ਸੁੱਟਣੇ ਥੱਲੇ-ਥੱਲੇ
ਅਸੀਂਦੁਸਹਿਰਾਵੇਖਣ ਚੱਲੇ!

ਨੇਕੀ ਦੀ ਤਾਂ ਜਿੱਤ ਹੀ ਹੁੰਦੀ।
ਬਦੀ ਤਾਂ ਇਕ ਦਿਨ ਚਿੱਤ ਹੀ ਹੁੰਦੀ।
ਝੂਠ ਦੀ ਵਾਹ ਨਾ ਚੱਲੇ-ਚੱਲੇ
ਅਸੀਂਦੁਸਹਿਰਾਵੇਖਣ ਚੱਲੇ!

ਚੀਜ਼ਾਂ ਦੇ ਨਾਲ ਭਰਿਆ ਮੇਲਾ
ਹੁੰਦਾ ਸਿਖਰੀਂ ਚੜ੍ਹਿਆ ਮੇਲਾ।
ਫਿਰਦੇ ਬੱਚੇ ਕੱਲ-ਮੁਕੱਲੇ
ਅਸੀਂਦੁਸਹਿਰਾਵੇਖਣ ਚੱਲੇ!

ਨਾ ਤਾਂ ਠੰਢ ਨਾ ਗਰਮੀ ਹੁੰਦੀ।
ਮੌਸਮ ਦੇ ਵਿੱਚ ਨਰਮੀ ਹੁੰਦੀ।
ਮੇਲਾ ਸਾਰਾ ਦਿਨ ਹੀ ਚੱਲੇ -
ਅਸੀਂਦੁਸਹਿਰਾਵੇਖਣ ਚੱਲੇ !

ਤਰ੍ਹਾਂ ਤਰ੍ਹਾਂ ਦੇ ਰੂਪ ਵਟਾਈ।
ਰਾਮ ਲਖਣ ਕਈ ਬਣਦੇ ਭਾਈ।
ਜੈ ਸ੍ਰੀ ਰਾਮ ਦਾ ਨਾਅਰਾ ਚੱਲੇ
ਅਸੀਂਦੁਸਹਿਰਾਵੇਖਣ ਚੱਲੇ !

ਬੱਚਿਆਂ ਦੇ ਲਈ ਗਦਾ-ਕਟਾਰਾਂ।
ਮੇਲੇ ਦੇ ਵਿਚ ਸ਼ੈਆਂ ਹਜ਼ਾਰਾਂ।
ਵਿਕਦੇ ਵੰਗਾ ਛਾਪਾਂ-ਛੱਲੇ
ਅਸੀਂਦੁਸਹਿਰਾਵੇਖਣ ਚੱਲੇ !

ਸ਼ਾਮੀ ਬੁੱਤਾਂ ਫੁਕ ਜਾਣਾ ਹੈ।
ਅਸੀਂ ਵੀ ਵਾਪਸ ਘਰ ਆਣਾ ਹੈ।
ਸੁਬਹ ਸੀ ਘਰਦਿਆਂ ਘੱਲੇ-ਘੱਲੇ-
ਅਸੀਂਦੁਸਹਿਰਾਵੇਖਣ ਚੱਲੇ !

ਹੁਣ ਤਾਂ ਪਿੰਡ ਬਹੋਨੇ ਲੱਗਦਾ।
ਲੜੀਆਂ ਵਾਂਗਦੁਸਹਿਰਾਜਗਦਾ।
ਮੇਰੇ ਪਿੰਡ ਦੀ ਬੱਲੇ-ਬੱਲੇ
ਅਸੀਂਦੁਸਹਿਰਾਵੇਖਣ ਚੱਲੇ!

-ਓਮਕਾਰ ਸੂਦ ਬਹੋਨਾ
ਮੋਬਾਈਲ : 96540-36080

Ad Position 22
No active advertisement
ਪਿਛਲੀ ਖ਼ਬਰ ਸੂਖਮ ਜੀਵ ਅਗਲੀ ਖ਼ਬਰ ਦੁਸਹਿਰਾ
Ad Position 24