12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਲੜੀਵਾਰ ਬਾਲ ਨਾਵਲ-40 ਅੱਧੀ ਛੁੱਟੀ ਸਾਰੀ

Ad Position 21
No active advertisement
ਅਜੀਤ ਡੈਸਕ 27-09-2025

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
-11-
ਸਵੇਰੇ ਸਕੂਲ ਜਾਣ ਤੋਂ ਪਹਿਲਾਂ ਸੋਨੂੰ, ਜੱਸ ਅਤੇ ਬਿੱਲੂ ਦੇ ਦਿਮਾਗ਼ ਵਿਚ ਇਕੋ ਹੀ ਸਵਾਲ ਘੁੰਮ ਰਿਹਾ ਸੀ ਕਿ 'ਮੀਕੇ ਦੇ ਪਾਪਾ, ਕਾਰ ਲੈ ਕੇ ਜਾਣ ਲਈ ਪਤਾ ਨਹੀਂ ਮੰਨੇ ਐ ਜਾਂ ਨਹੀਂ?' ਸਾਰਿਆਂ ਨੂੰ ਖ਼ੁਤਖ਼ੁਤੀ ਲੱਗੀ ਹੋਈ ਸੀ, ਇਸ ਦਾ ਜਵਾਬ ਜਾਣਨ ਲਈ। ਇਸੇ ਲਈ ਅੱਜ ਉਹ ਦੋ-ਤਿੰਨ ਮਿੰਟ ਘਰੋਂ ਪਹਿਲਾਂ ਨਿਕਲ ਆਏ ਸੀ। ਤਿੰਨੇ ਹੀ ਰੋਜ਼ ਦੇ ਮਿਲਣ ਵਾਲੇ ਟਿਕਾਣੇ 'ਤੇ ਇਕੱਠੇ ਪਹੁੰਚ ਗਏ। ਮੀਕਾ ਅਜੇ ਨਹੀਂ ਸੀ ਆਇਆ। ਸਾਰਿਆਂ ਦਾ ਧਿਆਨ ਉਸ ਪਾਸੇ ਸੀ, ਜਿਸ ਪਾਸਿਓਂ ਮੀਕੇ ਨੇ ਆਉਣਾ ਸੀ। ਤਿੰਨਾਂ ਨੂੰ ਇਕ ਮਿੰਟ ਬਿਤਾਣਾ ਵੀ ਔਖਾ ਲੱਗ ਰਿਹਾ ਸੀ।
ਮੀਕਾ ਮਿਲਣ ਵਾਲੇ ਟਿਕਾਣੇ ਵਾਲਾ ਮੋੜ ਮੁੜਿਆ ਤਾਂ ਤਿੰਨਾਂ ਦੇ ਮੂੰਹੋਂ ਇਕੱਠਾ ਨਿਕਲਿਆ, 'ਉਹ ਆ ਗਿਆ!'
ਮੀਕਾ ਸਾਰਿਆਂ ਨੂੰ ਵੇਖ ਕੇ ਖ਼ੁਸ਼ ਹੋ ਗਿਆ। ਉਸ ਦਾ ਮੁਸਕਰਾਂਦਾ ਚਿਹਰਾ ਵੇਖ ਕੇ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਕਾਰ ਵਾਲਾ ਕੰਮ ਹੋ ਗਿਆ ਲੱਗਦਾ ਏ।
ਮੀਕਾ ਜਦੋਂ ਦੋਸਤਾਂ ਦੇ ਕੋਲ ਪਹੁੰਚਿਆ ਤਾਂ ਸੋਨੂੰ ਨੇ ਬਿਨਾਂ ਉਸ ਦਾ ਹਾਲ-ਚਾਲ ਪੁੱਛੇ, ਸਿੱਧਾ ਸਵਾਲ ਕਰ ਦਿੱਤਾ, 'ਪਾਪਾ ਨਾਲ ਕਾਰ ਬਾਰੇ ਗੱਲ ਹੋ ਗਈ ਸੀ?'
'ਕੱਲ੍ਹ ਜਦੋਂ ਅਸੀਂ ਪੜ੍ਹਾਈ ਤੋਂ ਵਿਹਲੇ ਹੋਏ ਅਤੇ ਤੁਸੀਂ ਸਾਰੇ ਘਰੋ ਘਰੀਂ ਚਲੇ ਗਏ ਤਾਂ ਥੋੜ੍ਹੀ ਦੇਰ ਬਾਅਦ ਈ ਪਾਪਾ ਆ ਗਏ। ਜਦੋਂ ਮੈਂ ਉਨ੍ਹਾਂ ਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿੰਦੇ, 'ਮੈਂ ਜ਼ਰੂਰ ਤੁਹਾਡੇ ਨਾਲ ਜਾ ਕੇ, ਤੁਹਾਡੇ ਦਾਦਾ ਜੀ-ਦਾਦੀ ਜੀ ਨੂੰ ਲੈ ਕੇ ਆਵਾਂਗਾ।'' ਮੀਕੇ ਨੇ ਸਾਰੀ ਗੱਲ ਵਿਸਥਾਰ ਨਾਲ ਸੁਣਾਈ।
'ਵਾਹ! ਐਹ ਤਾਂ ਬਹੁਤ ਵਧੀਆ ਗੱਲ ਹੋ ਗਈ,' ਜੱਸ ਨੇ ਮੀਕੇ ਦੀ ਪਿੱਠ 'ਤੇ ਥਾਪੀ ਦੇਂਦਿਆਂ ਕਿਹਾ।
'ਅੱਜ ਸਨਿਚਰਵਾਰ ਐ। ਅਸੀਂ ਅੱਧੀ ਛੁੱਟੀ ਸਾਰੀ ਹੁੰਦਿਆਂ ਈ ਦਾਦਾ ਜੀ ਦੇ ਘਰ ਜਾ ਕੇ ਸਵੇਰ ਦਾ ਪ੍ਰੋਗਰਾਮ ਪੱਕਾ ਕਰ ਆਈਏ,' ਬਿੱਲੂ ਨੇ ਬੜੀ ਚੰਗੀ ਸਲਾਹ ਦਿੱਤੀ। (ਚਲਦਾ)

-ਮੋਬਾਈਲ : 98889-24664

Ad Position 22
No active advertisement
ਪਿਛਲੀ ਖ਼ਬਰ ਇਤਿਹਾਸ ਦੱਸਦਾ ਹੈ ਕਿ ਵੱਡੇ-ਵੱਡੇ ਜੇਤੂਆਂ ਨੂੰ ਵੀ ਜਿੱਤ ਤੋਂ ਪਹਿਲਾਂ ਹਤਾਸ਼ ਕਰ ਦੇਣ ਵਾਲੀਆਂ ਅੜਚਨਾਂ ਦਾ ਸਾਹਮਣਾ ਕਰਨਾ... ਅਗਲੀ ਖ਼ਬਰ ਆਓ ਜਾਣੀਏ ਜੇ. ਸੀ. ਬੀ. ਮਸ਼ੀਨ ਬਾਰੇ
Ad Position 24