12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਆਓ ਜਾਣੀਏ ਜੇ. ਸੀ. ਬੀ. ਮਸ਼ੀਨ ਬਾਰੇ

Ad Position 21
No active advertisement
ਅਜੀਤ ਡੈਸਕ 27-09-2025

ਪਿਆਰੇ ਬੱਚਿਓ! ਤੁਸੀਂ ਜੇ.ਸੀ.ਬੀ. ਮਸ਼ੀਨ ਨਾਲ ਮਿੱਟੀ ਪੁੱਟਦੇ ਜਾਂ ਘਰ ਢਾਹੁੰਦੇ ਜ਼ਰੂਰ ਦੇਖਿਆ ਹੋਵੇਗਾ। ਕੀ ਤੁਹਾਨੂੰ ਪਤਾ ਹੈ ਕਿ ਇਹ ਜੇ.ਸੀ.ਬੀ. ਮਸ਼ੀਨ ਕੀ ਹੈ?
ਜੇ.ਸੀ.ਬੀ. ਦਾ ਮਤਲਬ ਹੈ-ਜੌਸੇਫ਼ ਸਾਈਰਿਲ ਬੈਮਫੋਰਡ। ਜੌਸੇਫ਼ ਸਾਈਰਿਲ ਬੈਮਫੋਰਡ (ਜੇ. ਸੀ. ਬੀ.) ਐਕਸਕਾਵੇਟਰਜ਼ ਲਿਮਿਟਡ ਕੰਪਨੀ ਦੀ ਸਥਾਪਨਾ 23 ਅਕਤੂਬਰ 1945 ਨੂੰ ਸਵ: ਜੌਸੇਫ਼ ਸਾਈਰਿਲ ਬੈਮਫੋਰਡ ਦੁਆਰਾ ਯੂਟੋਕਸਟਰ (ਇੰਗਲੈਂਡ) ਵਿਚ ਕੀਤੀ ਸੀ। ਜੇ.ਸੀ.ਬੀ. ਕੰਪਨੀ ਉਸਾਰੀ, ਖੇਤੀਬਾੜੀ, ਕੂੜਾ ਚੁੱਕਣ, ਢਾਹ-ਢੁਹਾਈ ਅਤੇ ਖੁਦਾਈ ਨਾਲ ਸੰਬੰਧਿਤ ਸਾਜ਼ੋ-ਸਮਾਨ ਡਿੱਗਰ, ਟਰੈਕਟਰ, ਐਕਸਕਾਵੇਟਰ, ਲੋਡਰ ਆਦਿ ਦਾ ਨਿਰਮਾਣ ਕਰਦੀ ਹੈ। ਲੱਗਭੱਗ 150 ਦੇਸ਼ਾਂ ਵਿਚ ਜੇ.ਸੀ.ਬੀ. ਮਸ਼ੀਨਾਂ ਦੀ ਵਿਕਰੀ ਹੁੰਦੀ ਹੈ। ਇਸ ਦਾ ਮੁੱਖ ਦਫ਼ਤਰ ਰੋਸੇਸਟਰ ਇੰਗਲੈਂਡ ਵਿਖੇ ਹੈ। ਜੇ.ਸੀ.ਬੀ. ਮਸ਼ੀਨ ਦਾ ਅਸਲ ਨਾਂਅ ਬੈਕਹੋਏ ਲੋਡਰ ਹੈ। ਇਸ ਉੱਪਰ ਪੀਲਾ ਰੰਗ ਇਸ ਕਰਕੇ ਕੀਤਾ ਹੁੰਦਾ ਹੈ ਤਾਂ ਕਿ ਹਨੇਰੇ 'ਚ ਦੂਰੋਂ ਦਿਸ ਜਾਣ। ਭਾਰਤ ਵਿਚ ਜੇ.ਸੀ.ਬੀ. ਦੀ ਸ਼ੁਰੂਆਤ 1979 ਵਿਚ ਹੋਈ। ਜੇ.ਸੀ.ਬੀ. ਇੰਡੀਆ ਦੀ ਪਹਿਲੀ ਫੈਕਟਰੀ ਵੱਲਬਗੜ੍ਹ ਵਿਖੇ ਸਥਾਪਿਤ ਕੀਤੀ ਗਈ ਸੀ।

-ਮੋਬਾਈਲ : 98145-92534

Ad Position 22
No active advertisement
ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-40 ਅੱਧੀ ਛੁੱਟੀ ਸਾਰੀ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24