ਸਵਾਲ : 261. 'ਲੰਡੇ ਲਿੱਪੀ' ਕੌਣ ਲਿਖਦਾ ਸੀ?
262. 'ਕੋਹਿਨੂਰ ਹੀਰਾ' ਹੁਣ ਕਿੱਥੇ ਹੈ?
263. 'ਅਹਿਮਦ ਸ਼ਾਹ ਅਬਦਾਲੀ' ਪੰਜਾਬ ਕੀ ਕਰਨ ਆਇਆ ਸੀ?
264. 'ਕਾਲਾ ਪਾਣੀ' ਕਿਸ ਨੂੰ ਆਖਦੇ ਹਨ?
265. 'ਕੁਦੇਸਣ' ਕੌਣ ਹੁੰਦੀ ਹੈ?
266. 'ਫਿਰੰਗੀ' ਕੌਣ ਸਨ?
267. 'ਪੂਰਬੀਏ' ਕਿਨ੍ਹਾਂ ਨੂੰ ਕਹਿੰਦੇ ਹਨ?
268. 'ਅਟੇਰਨ' ਕੀ ਹੁੰਦਾ ਹੈ?
269. 'ਚਰਖੇ ਦੀ ਮਾਹਲ' ਕਾਹਦੀ ਬਣੀ ਹੁੰਦੀ ਹੈ?
270. 'ਖਰਾਸ' ਕੀ ਹੁੰਦਾ ਹੈ?
ਉੱਤਰ : 261. ਸ਼ਾਹੂਕਾਰ ਤੇ ਬਾਣੀਏ ਲੋਕ ਆਪਣੇ ਵਹੀ ਖਾਤਿਆਂ ਦੇ ਹਿਸਾਬ ਵਾਸਤੇ।
262. ਇੰਗਲੈਂਡ ਦੀ ਰਾਣੀ ਦੇ ਤਾਜ ਵਿਚ।
263. ਹਮਲਾ ਕਰ ਕੇ ਦੌਲਤ ਲੁੱਟਣ ਵਾਸਤੇ।
264. ਅੰਡੇਮਾਨ ਟਾਪੂਆਂ ਵਿਚਲੀ ਪੋਰਟ ਬਲੇਅਰ ਜੇਲ੍ਹ ਨੂੰ।
265. ਪੰਜਾਬ ਤੋਂ ਬਾਹਰਲੀ ਤੀਵੀਂ।
266. ਅੰਗਰੇਜ਼ਾਂ ਤੋਂ ਭਾਵ ਲਿਆ ਜਾਂਦਾ ਹੈ।
267. ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਪੰਜਾਬ ਵਿਚ ਆਏ ਲੋਕ।
268. ਸੂਤ ਦੀਆਂ ਅੱਟੀਆਂ ਬਣਾਉਣ ਵਾਲਾ ਸੰਦ।
269. ਸੂਤ ਦੇ ਧਾਗਿਆਂ ਦੀ।
270. ਆਟਾ ਪੀਹਣ ਵਾਲੀ ਪਸ਼ੂਆਂ ਨਾਲ ਚੱਲਣ ਵਾਲੀ ਵੱਡੀ ਚੱਕੀ।
-ਮੋਬਾਈਲ : +1-647-403-1299