12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪੈਂਤੀ

Ad Position 21
No active advertisement
ਅਜੀਤ ਡੈਸਕ 27-09-2025

ੳ : ਉਸ ਰੱਬ ਦਾ ਨਾਂਅ ਲੈ ਕੇ,
ਅ : ਅੱਜ ਮੈਂ ਕਲਮ ਚਲਾਉਣੀ ਹੈ,
ੲ : ਇਸ ਜਹਾਨ ਦੀ ਗੱਲ ਕਰਕੇ ,
ਸ : ਸੱਚ ਦੀ ਗਾਥਾ ਸੁਣਾਉਣੀ ਹੈ,
ਹ : ਹੱਸਦਿਆਂ ਦੀ ਹੈ ਸਭ ਦੁਨੀਆ,
ਕ : ਕੋਈ ਨਾ ਦੁੱਖਾਂ ਦਾ ਹਾਣੀ ਹੈ,
ਖ : ਖੂਬ ਸਲਾਮਾਂ ਚੜ੍ਹਦੇ ਨੂੰ,
ਗ : ਗੁੰਮਿਆਂ ਦੀ ਖ਼ਤਮ ਕਹਾਣੀ ਹੈ,
ਘ : ਘਰ 'ਚ ਇੱਜ਼ਤ ਜੇਬ ਭਰੀ ਵੇਲੇ,
ਙ : ਵਾਂਙਰਾਂ ਖਾਲੀ ਦੇ ਸਭ ਪਾਣੀ ਹੈ,
ਚ : ਚੌਧਰ ਹੈ ਹੁੰਦੀ ਨਾਲ ਵੀਰਾਂ,
ਛ : ਛੱਡ ਵੀਰਾਂ ਨੂੰ ਮਾਰ ਪੈਂਦੀ ਖਾਣੀ ਹੈ,
ਜ : ਜਵਾਨੀ 'ਚ ਰਹਿੰਦਾ ਨਾ ਰੱਬ ਚੇਤੇ,
ਝ : ਝੱਟ ਭੱਟ ਦੀ ਜੋ ਕਹਾਣੀ ਹੈ,
ਞ :
ਟ : ਟੇਢੀ ਉਹਨੇ ਕੋਈ ਨਸ਼ਤਰ ਚਲਾਉਣੀ ਹੈ,
ਠ : ਠੋਕਰ ਹੈ ਖਾ ਕੇ ਅਕਲ ਆਉਂਦੀ,
ਡ : ਡੁਬਣੋ ਬੇੜੀ ਜਿਨ੍ਹੇ ਬਚਾਉਣੀ ਹੈ,
ਢ : ਢੋਲ ਨਿਰਜੀਵ ਜਿਵੇਂ ਬਿਨ ਡਗਿਆਂ,
ਣ :
ਤ : ਤੇਰੀ ਮੇਰੀ ਕਰਦਿਆਂ ਉਮਰ ਲੰਘਣੀ,
ਥ :ਥਾਂ ਹੀ ਢਾਈ ਗਜ ਥਿਆਉਣੀ ਹੈ,
ਦ : ਦਾਤੇ ਦੀ ਦਾਤ ਹੈ ਜੋ ਵੀ ਮਿਲਦੀ,
ਧ : ਧੂੜ ਚਰਨਾਂ ਦੀ ਬਣ ਪੈਂਦੀ ਬਚਾਉਣੀ ਹੈ,
ਨ : ਨੌਕਰ ਚਾਕਰ ਸਭ ਨੇ ਇੱਥੇ ਰਹਿਣੇ ,
ਪ : ਪੱਕੀ ਗੱਲ ਇਹ ਸਮਝਣੀ ਪੈਣੀ ਹੈ,
ਫ : ਫੁਕਰੇ ਬਣ ਕੇ ਕੁਝ ਨਹੀਂ ਮਿਲਣਾ,
ਬ : ਬਾਤ ਫਕੀਰੀ ਨੇ ਹੀ ਬਣਾਉਣੀ ਹੈ,
ਭ : ਭੱਜ ਭੱਜ ਦੇਖ ਲਈਂ ਜਿੰਨਾ ਮਰਜ਼ੀ,
ਮ : ਮੁਕੱਦਰਾਂ ਦੀ ਖੱਟੀ ਖਾਣੀ ਪੈਣੀ ਹੈ ,
ਯ : ਯਾਦ ਰੱਖੀਂ 'ਸੁਖਵਿੰਦਰ' ਜਿਹੇ ਕਈ ਤੁਰ ਗਏ,
ਰ : ਰੁੱਤ ਤੇਰੀ ਵੀ ਇਕ ਦਿਨ ਆਣੀ ਹੈ,
ਲ : ਲੱਖ ਤੂੰ ਜੋੜ ਲਈਂ ਸੋਨਾ ਚਾਂਦੀ,
ਇਕ ਦਿਨ ਜਾਇਦਾਦ ਛੱਡਣੀ ਪੈਣੀ ਹੈ
ਵ : ਵਾਹਿਗੁਰੂ ਵਾਹਿਗੁਰੂ ਦੀ ਫੇਰ ਸਿਮਰਨੀ,
ੜ : ੇ

-ਸੁਖਵਿੰਦਰ ਸਿੰਘ ਜਲਾਲਪੁਰੀ
ਪਿੰਡ ਤੇ ਡਾਕ: ਜਾਲਾਲਪੁਰ, ਤਹਿ: ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ।

Ad Position 22
No active advertisement
ਪਿਛਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ ਅਗਲੀ ਖ਼ਬਰ ਭਲਾ ਬੁੱਝੋ ਖਾਂ
Ad Position 24