ਚਰਬੀ ਵਾਲੇ ਭੋਜਨ ਦੀ ਵਰਤੋਂ ਘੱਟ ਕਰੋ। ਤੇਲਾਂ ਵਿਚੋਂ ਮੂੰਗਫਲੀ, ਸਰ੍ਹੋਂ ਦੇ ਤੇਲ ਦੀ ਵਰਤੋਂ ਕਰੋ। ਨਾਰੀਅਲ ਦੇ ਤੇਲ ਵਿਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਖਾਣੇ ਵਿਚ ਇਸ ਦੀ ਵਰਤੋਂ ਨਾ ਕਰੋ।
ਹਰੀਆਂ ਸਬਜ਼ੀਆਂ, ਫਲ ਜ਼ਿਆਦਾ ਖਾਓ, ਕਿਉਂਕਿ ਇਨ੍ਹਾਂ ਵਿਚ ਵਿਟਾਮਿਨਜ਼ ਅਤੇ ਖਣਿਜ ਪਦਾਰਥ ਪਾਏ ਜਾਂਦੇ ਹਨ।
ਆਂਡੇ ਵਿਚ ਚਰਬੀ ਜ਼ਿਆਦਾ ਹੁੰਦੀ ਹੈ, ਇਸ ਲਈ ਆਂਡੇ ਨਾ ਖਾਓ ਤਾਂ ਚੰਗਾ ਹੈ।
ਮਟਨ ਨਾ ਖਾਓ, ਜੇਕਰ ਖਾਣਾ ਹੀ ਹੈ ਤਾਂ ਚਿਕਨ ਜਾਂ ਮੱਛੀ ਖਾਓ। ਮੱਛੀ ਖੂਨ ਵਿਚ ਕੋਲੈਸਟ੍ਰਾਲ ਘੱਟ ਕਰਦੀ ਹੈ।
ਦੁੱਧ ਜ਼ਰੂਰ ਪੀਓ ਪਰ ਮਲਾਈ ਕੱਢ ਕੇ।
ਲੱਸੀ ਦੀ ਵਰਤੋਂ ਲਾਭਕਾਰੀ ਹੁੰਦੀ ਹੈ।
ਚੌਲਾਂ ਦੀ ਵਰਤੋਂ ਘੱਟ ਕਰੋ।
ਪਾਣੀ ਜ਼ਿਆਦਾ ਮਾਤਰਾ ਵਿਚ ਪੀਓ।
ਮੋਟਾਪਾ ਆਪਣੇ ਕੋਲ ਨਾ ਫਟਕਣ ਦਿਓ। ਪਤਲੇ ਸਰੀਰ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰੋ। ਇਸ ਲਈ ਸਵੇਰੇ-ਸ਼ਾਮ ਦੀ ਸੈਰ ਦੇ ਨਾਲ ਹੀ ਕਸਰਤ ਵੀ ਕਰ ਸਕਦੇ ਹੋ।
ਇਸ ਤੋਂ ਇਲਾਵਾ ਭੋਜਨ ਦੀ ਜੋ ਵੀ ਮਾਤਰਾ ਤੁਸੀਂ ਹੁਣ ਤੱਕ ਲੈਂਦੇ ਆਏ ਹੋ, ਉਸ ਵਿਚ ਕਮੀ ਕਰੋ।-
ਦਿਲ ਦੇ ਦੌਰੇ ਤੋਂ ਬਚਾਅ ਦੇ ਕੁਝ ਨੁਕਤੇ
ਅਜੀਤ ਡੈਸਕ
05-09-2025