05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸ਼ਾਕਾਹਾਰੀ ਲੋਕ ਭੋਜਨ ਦਾ ਧਿਆਨ ਰੱਖਣ

Ad Position 21
No active advertisement
ਅਜੀਤ ਡੈਸਕ 05-09-2025

ਸਾਨੂੰ ਤੰਦਰੁਸਤ ਰਹਿਣ ਲਈ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਮਾਸਾਹਾਰੀ ਭੋਜਨ ਵਧੇਰੇ ਪੌਸ਼ਟਿਕ ਹੁੰਦਾ ਹੈ ਅਤੇ ਸ਼ਾਕਾਹਾਰੀ ਘੱਟ। ਇਹ ਠੀਕ ਹੈ ਕਿ ਪ੍ਰੋਟੀਨ ਅਤੇ ਹੋਰ ਕਈ ਪੌਸ਼ਕ ਤੱਕ ਮਾਸਾਹਾਰੀ ਭੋਜਨ ਵਿਚ ਵਧੇਰੇ ਹੁੰਦੇ ਹਨ।
ਜੇ ਤੁਸੀਂ ਸ਼ਾਕਾਹਾਰੀ ਹੋ ਤਾਂ ਆਪਣੀ ਪੌਸ਼ਟਿਕਤਾ ਕਾਇਮ ਰੱਖਣ ਲਈ ਭੋਜਨ ਵਿਚ ਕੁਝ ਤਬਦੀਲੀ ਕਰਕੇ ਪੌਸ਼ਕ ਤੱਤਾਂ ਨੂੰ ਸੰਤੁਲਿਤ ਕਰ ਸਕਦੇ ਹੋ। ਆਓ ਦੇਖੀਏ ਕਿ ਅਸੀਂ ਸ਼ਾਕਾਹਾਰੀ ਭੋਜਨ ਵਿਚ ਕਿਹੜੀਆਂ ਤਬਦੀਲੀਆਂ ਕਰਕੇ ਆਪਣੀ ਪੌਸ਼ਟਿਕਤਾ ਕਾਇਮ ਰੱਖ ਸਕਦੇ ਹਾਂ।
ਲੋਹ ਤੱਤ ਦੀ ਕਮੀ ਕਰੋ ਪੂਰੀ
ਲੋਹ ਤੱਤ ਭਾਵ ਆਇਰਨ ਸਰੀਰ ਵਿਚ ਖੂਨ ਦੀ ਮਾਤਰਾ ਨੂੰ ਸਹੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ। ਇਸ ਦੀ ਕਮੀ ਕਰਕੇ ਅਨੀਮੀਆ ਹੋ ਸਕਦਾ ਹੈ। ਭੋਜਨ ਮਾਹਰਾਂ ਅਨੁਸਾਰ ਆਪਣੇ ਭੋਜਨ ਵਿਚ ਸਪਰਾਊਟਸ, ਤਿਲ, ਬੀਂਸ, ਮਸ਼ਰੂਮ, ਕਾਜੂ, ਬਦਾਮ, ਅਖਰੋਟ, ਪਾਲਕ, ਗਾਜਰ, ਸੂਰਜਮੁਖੀ ਦੇ ਬੀਜ ਅਤੇ ਸੀਤਾ ਫਲ ਦੇ ਬੀਜ ਨੂੰ ਸ਼ਾਮਿਲ ਕਰਦੇ ਰਹੋ। ਸਾਡਾ ਸਰੀਰ ਆਇਰਨ ਨੂੰ ਚੰਗੀ ਤਰ੍ਹਾਂ ਜਜ਼ਬ ਕਰ ਸਕੇ, ਇਸ ਲਈ ਢੁੱਕਵੀਂ ਮਾਤਰਾ ਵਿਚ ਵਿਟਾਮਿਨ ਸੀ ਵੀ ਲਓ। ਇਸ ਵਾਸਤੇ ਅਨਾਰ ਅਤੇ ਮੌਸੱਮੀ ਦਾ ਜੂਸ ਵੀ ਲੈ ਸਕਦੇ ਹੋ। ਸੰਤਰਿਆਂ ਦੇ ਮੌਸਮ ਵਿਚ ਸੰਤਰੇ ਖਾਓ।
ਵਿਟਾਮਿਨ ਬੀ 12 ਦੀ ਕਮੀ ਨੂੰ ਪੂਰਾ ਕਰੋ
ਵਿਟਾਮਿਨ ਬੀ 12 ਦੀ ਕਮੀ ਕਰਕੇ ਥਕਾਵਟ, ਚਿੜਚਿੜਾਪਨ, ਕਮਜ਼ੋਰੀ, ਸਰੀਰ ਦਰਦ ਦੀ ਸ਼ਿਕਾਇਤ ਬਣੀ ਰਹਿੰਦੀ ਹੈ। ਵਿਟਾਮਿਨ ਬੀ 12, ਦਿਮਾਗ ਦੇ ਵਿਕਾਸ ਅਤੇ ਲਾਲ ਖੂਨ ਦੀਆਂ ਕੋਸ਼ਿਕਾਵਾਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਵਿਟਾਮਿਨ ਬੀ 12 ਸ਼ਾਕਾਹਾਰੀ ਭੋਜਨ 'ਚੋਂ ਘੱਟ ਮਿਲਦਾ ਹੈ। ਇਸ ਦੀ ਕਮੀ ਹੋਣ 'ਤੇ ਸਪਲੀਮੈਂਟਸ ਲੈ ਸਕਦੇ ਹੋ।
ਵਿਟਾਮਿਨ ਏ ਦੀ ਪ੍ਰਾਪਤੀ ਲਈ
ਵਿਟਾਮਿਨ ਏ ਦੀ ਕਮੀ ਨਾਲ ਭਾਰ ਘੱਟ ਹੋਣ ਲਗਦਾ ਹੈ, ਰੋਗਾਂ ਨਾਲ ਲੜਨ ਦੀ ਸਮਰੱਥਾ ਘਟਣ ਲਗਦੀ ਹੈ ਅਤੇ ਉਨੀਂਦਰਾ ਅਤੇ ਥਕਾਵਟ ਮਹਿਸੂਸ ਹੁੰਦੀ ਹੈ। ਵਿਟਾਮਿਨ ਏ ਦਾ ਕੰਮ ਹੁੰਦਾ ਹੈ ਅੱਖਾਂ, ਥਾਇਰਾਇਡ ਹਾਰਮੋਨ ਪ੍ਰਕਿਰਿਆ ਅਤੇ ਕੋਸ਼ਿਕਾਵਾਂ ਵਿਚ ਵਾਧਾ ਕਰਨਾ ਅਤੇ ਚਮੜੀ ਦੀ ਚਮਕ ਬਣਾਈ ਰੱਖਣਾ। ਵਿਟਾਮਿਨ ਏ ਲਈ ਵੱਖ-ਵੱਖ ਰੰਗਾਂ ਦੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ। ਹਰੀਆਂ ਪੱਤੇਦਾਰ ਸਬਜ਼ੀਆਂ ਵੀ ਜ਼ਰੂਰ ਖਾਓ।
ਜ਼ਿੰਕ ਦੀ ਪ੍ਰਾਪਤੀ ਲਈ
ਭੁੱਖ ਵਿਚ ਕਮੀ, ਵਾਲ ਝੜਨੇ, ਵਾਰ-ਵਾਰ ਦਸਤ ਲੱਗਣਾ ਸਰੀਰ ਵਿਚ ਜ਼ਿੰਕ ਦੀ ਕਮੀ ਦਰਸਾਉਂਦਾ ਹੈ। ਜ਼ਿੰਕ ਦਾ ਕੰਮ ਹੁੰਦਾ ਹੈ ਜ਼ਖ਼ਮਾਂ ਨੂੰ ਭਰਨਾ, ਰੋਗਾਂ ਨਾਲ ਲੜਨ ਦੀ ਤਾਕਤ ਨੂੰ ਮਜ਼ਬੂਤ ਕਰਨਾ। ਇਸ ਲਈ ਸਾਬਤ ਅਨਾਜ, ਬੀਂਸ, ਮੂੰਗਫਲੀ, ਕਾਜੂ, ਦਾਲਾਂ, ਸੋਇਆ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ। ਜ਼ਿੰਕ ਦੀ ਕਮੀ ਕਾਰਨ ਤਣਾਅ ਵੀ ਹੋ ਸਕਦਾ ਹੈ।
ਓਮੇਗਾ-3 ਫੈਟੀ ਐਸਿਡ ਦੀ ਪ੍ਰਾਪਤੀ ਲਈ
ਓਮੇਗਾ-3 ਫੈਟੀ ਐਸਿਡ ਦੀ ਕਮੀ ਨੂੰ ਪੂਰਾ ਕਰਨ ਲਈ ਹਰ ਰੋਜ਼ ਇਕ ਚਮਚ ਫਲੈਕਸ ਸੀਡਸ ਅਤੇ ਅਖਰੋਟ ਲਓ। ਓਮੇਗਾ-3 ਫੈਟੀ ਐਸਿਡ ਦਿਮਾਗ ਵਿਕਾਸ ਲਈ ਅਤੇ ਵਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ।

Ad Position 22
No active advertisement
ਪਿਛਲੀ ਖ਼ਬਰ ਵਜ਼ਨ ਚੁੱਕਣਾ ਸਿਹਤ ਲਈ ਲਾਭਕਾਰੀ ਹੈ ਅਗਲੀ ਖ਼ਬਰ ਦਿਲ ਦੇ ਦੌਰੇ ਤੋਂ ਬਚਾਅ ਦੇ ਕੁਝ ਨੁਕਤੇ
Ad Position 24