ਕੀ ਤੁਸੀਂ ਜਾਣਦੇ ਹੋ ਕਿ ਵਜ਼ਨ ਚੁੱਕਣਾ ਵੀ ਤੁਹਾਡੀ ਸਿਹਤ ਲਈ ਲਾਭਕਾਰੀ ਹੋ ਸਕਦਾ ਹੈ। ਮਾਹਿਰਾਂ ਨੇ 65-70 ਸਾਲ ਦੀ ਉਮਰ ਵਰਗ ਦੇ 62 ਵਿਅਕਤੀਆਂ 'ਤੇ ਇਕ ਖੋਜ ਕੀਤੀ। ਮਾਹਿਰਾਂ ਨੇ 6 ਮਹੀਨੇ ਤੱਕ ਇਨ੍ਹਾਂ ਵਿਚੋਂ ਕੁਝ ਵਿਅਕਤੀਆਂ ਤੋਂ ਹਫ਼ਤੇ ਵਿਚ ਤਿੰਨ ਵਾਰ ਭਾਰੀ ਵਜ਼ਨ ਚੁਕਵਾਇਆ ਅਤੇ ਕੁਝ ਵਿਅਕਤੀਆਂ ਤੋਂ ਬਹੁਤ ਹਲਕਾ ਵਜ਼ਨ ਚੁਕਾਇਆ ਅਤੇ ਕੁਝ ਤੋਂ ਬਿਲਕੁਲ ਨਹੀਂ ਚੁਕਾਇਆ।
6 ਮਹੀਨੇ ਬਾਅਦ ਮਾਹਿਰਾਂ ਨੇ ਪਾਇਆ ਕਿ ਜਿਨ੍ਹਾਂ ਵਿਅਕਤੀਆਂ ਨੇ ਜ਼ਿਆਦਾ ਵਜ਼ਨ ਅਤੇ ਘੱਟ ਵਜ਼ਨ ਚੁੱਕਿਆ ਸੀ, ਉਨ੍ਹਾਂ ਵਿਚ ਫ੍ਰੀ ਰੈਡੀਕਲਜ਼ ਨਾਲ ਸਰੀਰ ਦਾ ਸਰੀਰਕ ਨੁਕਸਾਨ ਬਹੁਤ ਘੱਟ ਹੋਇਆ। ਫ੍ਰੀ ਰੈਡੀਕਲਜ਼ ਉਹ ਮੋਲੀਕਿਊਲ ਹੁੰਦੇ ਹਨ, ਜੋ ਸੈੱਲਾਂ ਅਤੇ ਟਿਸ਼ੂਆਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਰੋਗਾਂ ਨੂੰ ਜਨਮ ਦਿੰਦੇ ਹਨ। ਜਿਨ੍ਹਾਂ ਵਿਅਕਤੀਆਂ ਨੇ ਬਿਲਕੁਲ ਵਜ਼ਨ ਨਹੀਂ ਚੁੱਕਿਆ ਸੀ, ਉਨ੍ਹਾਂ ਵਿਚ ਇਹ ਸਰੀਰਕ ਨੁਕਸਾਨ 13 ਫ਼ੀਸਦੀ ਪਾਇਆ ਗਿਆ, ਜਦ ਕਿ ਵਜ਼ਨ ਚੁੱਕਣ ਵਾਲੇ ਵਿਅਕਤੀਆਂ ਵਿਚ ਸਿਰਫ਼ 2 ਫ਼ੀਸਦੀ ਪਾਇਆ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਰੀਰਕ ਨੁਕਸਾਨ ਤੋਂ ਘੱਟ ਹੋਣ ਦਾ ਕਾਰਨ ਵਜ਼ਨ ਚੁੱਕਣਾ ਸੀ।
ਵਜ਼ਨ ਚੁੱਕਣਾ ਸਿਹਤ ਲਈ ਲਾਭਕਾਰੀ ਹੈ
ਅਜੀਤ ਡੈਸਕ
05-09-2025