ਗਰਭਕਾਲ ਸਮੇਂ ਖਾਣ-ਪੀਣ ਦਾ ਪ੍ਰਭਾਵ ਗਰਭ ਅਵਸਥਾ ਵਿਚ ਬੱਚੇ ਦੇ ਦਿਮਾਗ਼ ਦੇ ਵਿਕਾਸ 'ਤੇ ਪੈਂਦਾ ਹੈ। ਗਰਭਕਾਲ ਵਿਚ ਗਰਭਵਤੀ ਵਲੋਂ ਓਮੇਗਾ ਐਸਿਡ ਵਾਲੀਆਂ ਖਾਣ ਵਾਲੀਆਂ ਚੀਜ਼ਾਂ ਤੋਂ ਬੱਚਾ ਅੱਗੇ ਚਲ ਕੇ ਤੇਜ਼ ਦਿਮਾਗ ਵਾਲਾ ਹੁੰਦਾ ਹੈ। ਇਹ ਓਮੇਗਾ ਥ੍ਰੀ ਐਸਿਡ ਮੱਛੀ ਤੋਂ ਇਲਾਵਾ ਪੱਤੇਦਾਰ ਸਬਜ਼ੀਆਂ, ਅਖਰੋਟ ਅਤੇ ਅਲਸੀ ਆਦਿ ਵਿਚ ਮਿਲਦਾ ਹੈ। ਇਸ ਵਿਸ਼ੇ 'ਤੇ ਖੋਜਕਾਰਾਂ ਅਨੁਸਾਰ ਮੱਛੀ, ਹਰੀਆਂ ਪੱਤੇਦਾਰ ਸਬਜ਼ੀਆਂ, ਅਖਰੋਟ, ਅਲਸੀ ਵਿਚ ਮੌਜੂਦ ਓਮੇਗਾ ਐਸਿਡ ਨਾਲ ਗਰਭ ਵਿਚਲੇ ਦੇ ਬੱਚੇ ਦੇ ਦਿਮਾਗ਼ ਦਾ ਵਿਕਾਸ ਪੂਰਨ ਹੁੰਦਾ ਹੈ, ਜਿਸ ਨਾਲ ਬੱਚਾ ਤੇਜ਼ ਦਿਮਾਗ਼ ਵਾਲਾ ਹੁੰਦਾ ਹੈ। ਇਸ ਨਾਲ ਬੱਚੇ ਦਾ ਦਿਮਾਗ਼ ਤੇ ਹੱਡੀਆਂ ਮਜ਼ਬੂਤ ਬਣਦੀਆਂ ਹਨ। ਖੋਜਕਾਰ ਗਰਭਵਤੀ ਔਰਤ ਨੂੰ ਹਫ਼ਤੇ ਵਿਚ ਇਕ ਵਾਰ ਸੀਮਤ ਮਾਤਰਾ ਵਿਚ ਮੱਛੀ ਖਾਣ ਦੀ ਸਲਾਹ ਦਿੰਦੇ ਹਨ।
ਗਰਭਵਤੀ ਮਹਿਲਾ ਦੇ ਖਾਣ-ਪੀਣ ਨਾਲ ਬੱਚਾ ਬਣਦਾ ਹੈ ਬੁੱਧੀਮਾਨ
ਅਜੀਤ ਡੈਸਕ
05-09-2025