05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪ੍ਰੋਟੀਨ ਦੀ ਸੀਮਤ ਮਾਤਰਾ ਦੀ ਵਰਤੋਂ ਜ਼ਰੂਰੀ ਹੈ

Ad Position 21
No active advertisement
ਅਜੀਤ ਡੈਸਕ 05-09-2025

ਹਾਲ ਹੀ ਵਿਚ ਕੀਤੀ ਗਈ ਇਕ ਖੋਜ ਅਨੁਸਾਰ ਭੋਜਨ ਵਿਚ 30 ਫ਼ੀਸਦੀ ਪ੍ਰੋਟੀਨ, 50 ਫ਼ੀਸਦੀ ਕਾਰਬੋਹਾਈਡ੍ਰੇਟਸ ਅਤੇ 20 ਫ਼ੀਸਦੀ ਚਰਬੀ ਲੈਣਾ ਸਹੀ ਹੈ। ਭੋਜਨ ਵਿਚ ਪ੍ਰੋਟੀਨ ਦੀ ਏਨੀ ਮਾਤਰਾ ਵਜ਼ਨ ਕੰਟਰੋਲ ਤਾਂ ਕਰਦੀ ਹੀ ਹੈ, ਨਾਲ ਹੀ ਸ਼ੂਗਰ, ਤਣਾਅ, ਕੈਂਸਰ ਤੇ ਦਿਲ ਦੇ ਰੋਗ ਵਰਗੀਆਂ ਬਿਮਾਰੀਆਂ ਨਾਲ ਲੜਨ 'ਚ ਵੀ ਸਹਾਇਕ ਸਿੱਧ ਹੁੰਦੀ ਹੈ। ਪਰ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਬਹੁਤ ਜ਼ਿਆਦਾ ਪ੍ਰੋਟੀਨ ਅਤੇ ਬਹੁਤ ਜ਼ਿਆਦਾ ਕਾਰਬੋਹਾਈਡ੍ਰੇਟ ਲੈਣਾ ਸਹੀ ਨਹੀਂ ਹੁੰਦਾ ਹੈ। ਭੋਜਨ ਵਿਚ ਵੱਖ-ਵੱਖ ਤਰ੍ਹਾਂ ਦੇ ਤੱਤ ਲੈਣੇ ਚਾਹੀਦੇ ਹਨ, ਜਿਸ ਨਾਲ ਸਰੀਰ ਵਿਚ ਪੋਸ਼ਕ ਤੱਤਾਂ ਦੀਆਂ ਜ਼ਰੂਰਤਾਂ ਦੀ ਪੂਰਤੀ ਹੋ ਸਕੇ, ਇਸ ਲਈ ਅਨਾਜ, ਚੌਲ, ਫਲ, ਸਬਜ਼ੀਆਂ ਦੇ ਨਾਲ ਡੇਅਰੀ ਪਦਾਰਥ ਅਤੇ ਪ੍ਰੋਟੀਨ ਦੀ ਮਾਤਰਾ ਸੀਮਤ ਲੈਣੀ ਚਾਹੀਦੀ ਹੈ।
ਸਾਡੇ ਸਰੀਰ ਨੂੰ ਤਕਰੀਬਨ 50 ਫ਼ੀਸਦੀ ਕੈਲੋਰੀ ਕਾਰਬੋਹਾਈਡ੍ਰੇਟਸ ਨਾਲ ਮਿਲਣੀ ਚਾਹੀਦੀ ਹੈ, 30 ਫ਼ੀਸਦੀ ਤੋਂ ਘੱਟ ਚਰਬੀ ਤੋਂ ਅਤੇ ਬਾਕੀ ਪ੍ਰੋਟੀਨ ਤੋਂ। ਜੇਕਰ ਤੁਸੀਂ ਵਜ਼ਨ ਘੱਟ ਕਰ ਰਹੇ ਹੋ ਤਾਂ ਜਿੰਨੀ ਕੈਲੋਰੀ ਤੁਸੀਂ ਖ਼ਰਚ ਕਰਦੇ ਹੋ, ਉਸ ਤੋਂ ਘੱਟ ਦੀ ਵਰਤੋਂ ਕਰੋ ਅਤੇ ਨਾਲ ਹੀ ਐਕਸਰਸਾਈਜ਼ ਜ਼ਰੂਰ ਕਰੋ। ਇਸ ਤਰ੍ਹਾਂ ਤੁਸੀਂ ਵਜ਼ਨ ਘੱਟ ਕਰ ਸਕੋਗੇ ਅਤੇ ਚੰਗੀ ਸਿਹਤ ਪਾ ਸਕੋਗੇ।

Ad Position 22
No active advertisement
ਪਿਛਲੀ ਖ਼ਬਰ ਪਾਰਕਿੰਸੰਸ : ਬੁਢਾਪੇ ਦੀ ਇਕ ਦਿਮਾਗ਼ੀ ਬਿਮਾਰੀ ਅਗਲੀ ਖ਼ਬਰ ਗਰਭਵਤੀ ਮਹਿਲਾ ਦੇ ਖਾਣ-ਪੀਣ ਨਾਲ ਬੱਚਾ ਬਣਦਾ ਹੈ ਬੁੱਧੀਮਾਨ
Ad Position 24