05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਾਰਕਿੰਸੰਸ : ਬੁਢਾਪੇ ਦੀ ਇਕ ਦਿਮਾਗ਼ੀ ਬਿਮਾਰੀ

Ad Position 21
No active advertisement
ਅਜੀਤ ਡੈਸਕ 05-09-2025

ਪਾਰਕਿੰਸੰਸ ਰੋਗ ਇਕ ਦਿਮਾਗ਼ੀ ਬਿਮਾਰੀ ਹੈ ਜਿਸ ਵਿਚ ਦਿਮਾਗ਼ ਦੇ ਇਕ ਵਿਸ਼ੇਸ਼ ਸਮੂਹ ਦੇ ਨਿਊਰਾਨ ਖ਼ਤਮ ਹੋਣਾ ਸ਼ੁਰੂ ਹੋ ਜਾਂਦੇ ਹਨ। ਇਹ ਨਿਊਰਾਨ ਦਿਮਾਗ਼ ਦੀਆਂ ਨਾੜੀਆਂ ਨੂੰ ਆਪਸ ਵਿਚ ਜੋੜਦੇ ਹਨ ਅਤੇ ਇਨ੍ਹਾਂ ਤੋਂ ਵੱਡੀ ਮਾਤਰਾ ਵਿਚ ਦਿਮਾਗ਼ ਨੂੰ ਕੰਮ ਕਰਨ ਦੇ ਰਸਾਇਣਕ ਸੰਕੇਤ ਦੇਣ ਵਾਲਾ ਡੋਪਾਮਿਨ ਨਿਕਲਦਾ ਹੈ। ਇਨ੍ਹਾਂ ਨਿਊਰਾਨਾਂ ਦੇ ਖ਼ਤਮ ਹੋਣ ਨਾਲ ਰੋਗੀ ਦਾ ਸਰੀਰ ਦੇ ਵੱਖ-ਵੱਖ ਅੰਗਾਂ 'ਤੇ ਕੰਟਰੋਲ ਘਟਣਾ ਸ਼ੁਰੂ ਹੋ ਜਾਂਦਾ ਹੈ।
ਸਰੀਰ ਵਿਚ ਕੰਬਣੀ ਪੈਦਾ ਹੋਣ ਨਾਲ ਸਰੀਰ ਨੂੰ ਆਪਣੇ ਕੰਮ 'ਤੇ ਕੰਟਰੋਲ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਦੀ ਸਰਗਰਮੀ ਅਤੇ ਗਤੀਸ਼ੀਲਤਾ 'ਤੇ ਅਸਰ ਪੈਣ ਦੇ ਕਾਰਨ ਉਹ ਪਹਿਲਾਂ ਦੀ ਤਰ੍ਹਾਂ ਚੁਸਤੀ ਫੁਰਤੀ ਨਾਲ ਕੰਮ ਨਹੀਂ ਕਰਦਾ। ਦਿਮਾਗ਼ ਦੇ ਇਕ ਹਿੱਸੇ-ਬੇਸਲ ਗੈਂਗਲਿਆ 'ਤੇ ਇਸ ਦੇ ਕਾਰਨ ਅਸਰ ਪੈਂਦਾ ਹੈ। ਇਸ ਨਾਲ ਸਰੀਰ 'ਤੇ ਦਿਮਾਗ਼ ਦੀ ਪਕੜ ਘੱਟ ਹੋ ਜਾਂਦੀ ਹੈ ਅਤੇ ਨਾੜੀ ਸੈੱਲਜ਼ ਨੁਕਸਾਨੇ ਜਾਣ ਲਗਦੇ ਹਨ।
ਇਸ ਬਿਮਾਰੀ ਵਿਚ ਸਭ ਤੋਂ ਪਹਿਲਾ ਅਸਰ ਹੱਥਾਂ ਵਿਚ ਕੰਬਣੀ ਦੇ ਰੂਪ ਵਿਚ ਦਿਖਾਈ ਦਿੰਦਾ ਹੈ। ਫਿਰ ਚਿਹਰੇ ਜਾਂ ਹੋਰ ਅੰਗਾਂ ਵਿਚ ਅਕੜਾਹਟ ਮਹਿਸੂਸ ਹੁੰਦੀ ਹੈ। ਇਸ ਨਾਲ ਰੋਗੀ ਨੂੰ ਆਪਣੇ ਕੰਮ ਕਰਨ ਵਿਚ ਮੁਸ਼ਕਿਲ ਪੇਸ਼ ਆਉਂਦੀ ਹੈ।
ਇਲਾਜ : ਪਾਰਕਿੰਸੰਸ ਬਿਮਾਰੀ 'ਤੇ ਖੋਜ ਤੋਂ ਬਿਹਤਰ ਇਲਾਜ ਵਿਕਸਤ ਹੋਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਹੁਣ ਇਸ ਬਿਮਾਰੀ 'ਤੇ ਸਹੀ ਅਤੇ ਭਰੋਸੇਮੰਦ ਜਾਂਚ ਲਈ ਪੈਟ ਸਕੈਨਿੰਗ ਭਾਵ ਪਾਜ਼ਿਟ੍ਰਾਨ ਮਿਸ਼ਨ ਟੋਮੋਗ੍ਰਾਫ਼ੀ ਦੀ ਵਰਤੋਂ ਵਧਣ ਲੱਗੀ ਹੈ। ਪੈਟ ਸਕੈਨਿੰਗ ਤੋਂ ਪਤਾ ਲਗਦਾ ਹੈ ਕਿ ਕੀ ਰੋਗੀ ਦੇ ਦਿਮਾਗ਼ ਦੇ ਨਿਊਰਾਨ ਨੁਕਸਾਨੇ ਗਏ ਹਨ ਅਤੇ ਉਨ੍ਹਾਂ ਵਿਚ ਦਿਮਾਗ਼ ਦੇ ਹੋਰ ਹਿੱਸਿਆਂ ਤੱਕ ਰਸਾਇਣਕ ਸੰਕੇਤ ਪਹੁੰਚਣਾਉਣ ਦੀ ਸ਼ਕਤੀ ਨਹੀਂ ਰਹੀ ਹੈ। ਪੈਟ ਸਕੈਨਿੰਗ ਨਾਲ ਇਹ ਵੀ ਪਤਾ ਲਗਦਾ ਹੈ ਕਿ ਨਿਊਰਾਨ ਕਿਸ ਹੱਦ ਤੱਕ ਨੁਕਸਾਨੇ ਹੋਏ ਹਨ ਅਤੇ ਕੀ ਇਸ ਦੀ ਵਜ੍ਹਾ ਪਾਰਕਿੰਸੰਸ ਹੈ? ਬਿਮਾਰੀ ਦਾ ਸਹੀ ਕਾਰਨ ਪਤਾ ਲੱਗਣ 'ਤੇ ਹੀ ਸਹੀ ਇਲਾਜ ਕਰਨਾ ਸੰਭਵ ਹੋ ਜਾਂਦਾ ਹੈ।
ਬੁਢਾਪੇ ਦਾ ਇਹ ਰੋਗ ਖਾਨਦਾਨੀ ਕਾਰਨ ਹੈ ਜਾਂ ਇਸ ਦੇ ਲਈ ਬਾਹਰੀ ਕਾਰਨ ਜ਼ਿੰਮੇਵਾਰ ਹਨ ਅਤੇ ਇਸ ਦੇ ਆਪਸੀ ਸੰਬੰਧਾਂ ਨੂੰ ਸਮਝ ਕੇ ਬਿਮਾਰੀ ਦੀ ਰੋਕਥਾਮ ਲਈ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਬਿਮਾਰੀ ਦੇ ਸੰਕੇਤ ਕਈ ਵਾਰ ਕੁਝ ਲੋਕਾਂ ਵਿਚ ਨਜ਼ਰ ਆਉਂਦੇ ਹਨ, ਪਰ ਇਹ ਜ਼ਰੂਰੀ ਨਹੀਂ ਹੈ ਕਿ ਉਨ੍ਹਾਂ ਨੂੰ ਪਾਰਕਿੰਸੰਸ ਵਾਂਗ ਸ਼ੱਕ ਪੈਦਾ ਕਰਨ ਵਾਲੀ ਬਿਮਾਰੀ ਹੀ ਹੋਵੇ। ਉਦਾਹਰਨ ਦੇ ਤੌਰ 'ਤੇ ਕੁਝ ਲੋਕ ਆਪਣੇ ਸੁਭਾਅ ਕਾਰਨ ਹੀ ਜ਼ਰਾ ਜਿਹੀ ਗੱਲ 'ਤੇ ਹੀ ਤਣਾਅ 'ਚ ਆ ਜਾਂਦੇ ਹਨ। ਇਸ ਦਾ ਨਤੀਜਾ ਹੁੰਦਾ ਹੈ ਸਰੀਰ ਵਿਚ ਕੰਬਣੀ।
ਕੁਝ ਲੋਕਾਂ ਨੂੰ ਕਦੀ-ਕਦੀ ਕੰਬਣੀ ਮਹਿਸੂਸ ਹੁੰਦੀ ਹੈ। ਇਸ ਤਰ੍ਹਾਂ ਕੁਝ ਲੋਕਾਂ ਦੀ ਪੈਟ ਸਕੈਨਿੰਗ ਕਰਨ 'ਤੇ ਪਤਾ ਲਗਦਾ ਹੈ ਕਿ ਉਸ ਦੇ ਦਿਮਾਗ਼ ਵਿਚ ਡੋਪਾਮਿਨ ਪੈਦਾ ਕਰਨ ਵਾਲੇ ਨਿਊਰਾਨ ਕੁਝ ਹੱਦ ਤੱਕ ਨੁਕਸਾਨੇ ਹੋਏ ਹਨ। ਦਿਮਾਗ਼ ਦੀ ਇਸ ਤਰ੍ਹਾਂ ਦੀ ਹਾਲਤ ਲਈ ਜੇਕਰ ਪੀੜ੍ਹੀ-ਦਰ-ਪੀੜ੍ਹੀ ਕਾਰਨ ਜ਼ਿੰਮੇਦਾਰ ਹਨ ਤਾਂ ਡੀ.ਐਨ.ਏ. ਟੈਸਟ ਨਾਲ ਬਿਮਾਰੀ ਦੀ ਸ਼ੁਰੂਆਤ ਵਿਚ ਜਾਂ ਇਸ ਤੋਂ ਪਹਿਲਾਂ ਹੀ ਇਸ ਦਾ ਜੀਨ ਥੈਰੇਪੀ ਜ਼ਰੀਏ ਕਾਰਗਰ ਢੰਗ ਨਾਲ ਇਲਾਜ ਕੀਤਾ ਜਾ ਸਕਦਾ ਹੈ।
ਸਵੀਡਿਸ਼ ਡਾਕਟਰਾਂ ਨੇ ਪਾਰਕਿੰਸੰਸ ਰੋਗ ਦੇ ਇਲਾਜ ਲਈ ਗਰਭਪਾਤ ਦੌਰਾਨ ਭਰੂਣ ਦੇ ਦਿਮਾਗ਼ੀ ਸੈੱਲਜ਼ ਨੂੰ ਰੋਗੀਆਂ ਵਿਚ ਪਲਾਂਟ ਕੀਤਾ ਜਿਸ ਨਾਲ ਪੰਜ ਛੇ ਮਹੀਨੇ ਦੇ ਸਮੇਂ ਵਿਚ ਹੀ ਰੋਗੀਆਂ ਦੀ ਹਾਲਤ ਵਿਚ ਸੁਧਾਰ ਦੇਖਿਆ ਗਿਆ, ਪਰ ਇਹ ਇਲਾਜ ਏਨਾ ਸੌਖਾ ਅਤੇ ਅਸਾਨੀ ਨਾਲ ਉਪਲਬਧ ਹੋਣ ਵਾਲਾ ਨਹੀਂ ਹੈ। ਹਮੇਸ਼ਾ ਦਵਾਈਆਂ ਨਾਲ ਇਲਾਜ ਲੱਭਿਆ ਜਾਂਦਾ ਹੈ। ਇਹ ਦਵਾਈਆਂ ਲੱਛਣਾਂ ਦੇ ਅਸਰ ਲਈ ਹੁੰਦੀਆਂ ਹਨ।
ਦਵਾਈਆਂ ਦੇ ਨਾਲ ਸਮੱਸਿਆ ਇਹ ਹੈ ਕਿ ਇਹ ਕੁਝ ਸਾਲਾਂ ਬਾਅਦ ਬੇਅਸਰ ਹੋਣ ਲਗਦੀਆਂ ਹਨ ਭਾਵ ਰੋਗੀ ਇਨ੍ਹਾਂ ਦਾ ਆਦੀ ਹੋ ਜਾਂਦਾ ਹੈ।

(ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਲਗਾਤਾਰਤਾ ਜ਼ਰੂਰੀ ਹੈ ਕਸਰਤ 'ਚ ਅਗਲੀ ਖ਼ਬਰ ਪ੍ਰੋਟੀਨ ਦੀ ਸੀਮਤ ਮਾਤਰਾ ਦੀ ਵਰਤੋਂ ਜ਼ਰੂਰੀ ਹੈ
Ad Position 24