05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਲਗਾਤਾਰਤਾ ਜ਼ਰੂਰੀ ਹੈ ਕਸਰਤ 'ਚ

Ad Position 21
No active advertisement
ਅਜੀਤ ਡੈਸਕ 05-09-2025

ਲਗਾਤਾਰ ਕਸਰਤ ਕਰਨਾ ਸਾਰਿਆਂ ਲਈ ਸੰਭਵ ਨਹੀਂ ਹੈ ਪਰ ਕੁਝ ਗੱਲਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਇਸ ਨੂੰ ਸੰਭਵ ਬਣਾ ਸਕਦੇ ਹੋ। ਤੁਸੀਂ ਆਪਣੀ ਸਿਹਤ ਅਤੇ ਜ਼ਰੂਰਤ ਨੂੰ ਧਿਆਨ 'ਚ ਰੱਖਦੇ ਹੋਏ ਨਿਯਮ ਬਣਾਓ। ਸਭ ਤੋਂ ਪਹਿਲਾਂ ਆਪਣੇ ਕੋਲੈੱਸਟ੍ਰੋਲ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਓ। ਫਿਰ ਉਸ ਦੇ ਅਨੁਸਾਰ ਆਪਣੀ ਕਸਰਤ ਦੇ ਤਰੀਕਿਆਂ ਨੂੰ ਨਿਯਮਬੱਧ ਕਰੋ। ਡਾਕਟਰ ਦੀ ਸਲਾਹ ਨਾਲ ਆਪਣੀ ਕਸਰਤ ਦੇ ਤਰੀਕਿਆਂ ਨੂੰ ਸਿੱਖੋ ਅਤੇ ਸਮਾਂ ਵੀ ਪੁੱਛੋ ਕਿ ਇਹ ਕਿੰਨਾ ਚਿਰ ਕਸਰਤ ਕਰਨੀ ਹੈ, ਇਕ ਹਫ਼ਤੇ ਵਿਚ। ਉਸ ਕਸਰਤ ਨੂੰ ਉਸੇ ਤਰ੍ਹਾਂ ਕਰੋ। ਫਿਰ ਦੇਖੋ ਤੁਹਾਡਾ ਸਰੀਰ ਤੁਹਾਡੇ ਕਾਬੂ 'ਚ ਰਹੇਗਾ।
ਜੇਕਰ ਤੁਸੀਂ ਜਿੰਮ ਜਾਂਦੇ ਹੋ ਤਾਂ ਉਥੇ ਆਪਣਾ ਸਾਥੀ ਬਦਲਦੇ ਰਹੋ। ਸ਼ੁਰੂਆਤ ਵਿਚ ਆਪਣੇ ਕਿਸੇ ਖਾਸ ਮਿੱਤਰ ਨਾਲ ਕਸਰਤ ਕਰੋ ਅਤੇ ਸਮਾਂ ਨਿਰਧਾਰਿਤ ਕਰੋ। ਆਪਣਾ ਟੀਚਾ ਪੂਰਾ ਹੋਣ ਤੋਂ ਬਾਅਦ ਕਿਸੇ ਦੂਜੇ ਸਾਥੀ ਨੂੰ ਲੱਭੋ ਜੋ ਤੁਹਾਡਾ ਉਤਸ਼ਾਹ ਵਧਾਉਂਦਾ ਰਹੇ ਅਤੇ ਤੁਹਾਡੇ ਨਾਲ ਕਸਰਤ ਕਰਨ ਦਾ ਮੁਕਾਬਲਾ ਕਰਦਾ ਰਹੇ ਅਤੇ ਤੁਸੀਂ ਹਰ ਰੋਜ਼ ਜਿੰਮ ਜਾ ਕੇ ਵਰਕਆਊਟ ਕਰਨ ਦਾ ਮਜ਼ਾ ਲਓ।
ਜੇਕਰ ਤੁਸੀਂ ਕੋਈ ਖੇਡ ਖੇਡਣੀ ਪਸੰਦ ਕਰਦੇ ਹੋ ਜਿਵੇਂ ਤੈਰਾਕੀ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ ਆਦਿ ਤਾਂ ਆਪਣੇ ਗਰੁੱਪ ਦੇ ਲੋਕਾਂ ਦੇ ਨਾਲ ਮੁਕਾਬਲਾ ਕਰਦੇ ਰਹੋ ਅਤੇ ਲਗਾਤਾਰ ਹਿੱਸਾ ਲੈਂਦੇ ਰਹੋ ਤਾਂ ਕਿ ਤੁਹਾਨੂੰ ਆਪਣਾ ਵਰਕਆਊਟ ਦਾ ਲਾਭ ਮਿਲਦਾ ਹੈ ਅਤੇ ਤੁਸੀਂ ਖੇਡਾਂ 'ਚ ਵੀ ਅੱਗੇ ਵਧਦੇ ਰਹੋ।
ਤੁਹਾਡੇ ਸਰੀਰ 'ਚ ਜੇਕਰ ਫੈਟ ਜਲਦੀ ਜਮ੍ਹਾਂ ਹੁੰਦੀ ਹੈ ਤੇ ਖਰਚ ਘੱਟ ਹੁੰਦੀ ਹੈ ਤਾਂ ਫੈਟ ਖਰਚ ਕਰਨ ਦੇ ਤਰੀਕਿਆਂ ਨੂੰ ਜਾਣੋ ਤੇ ਫੈਟ ਜਮ੍ਹਾਂ ਨਾ ਹੋਣ ਦਿਓ। ਜੇਕਰ ਤੁਸੀਂ ਸਹੀ ਤਰੀਕਿਆਂ ਤੋਂ ਜਾਣੂ ਨਹੀਂ ਤਾਂ ਕਿਸੇ ਉਸਤਾਦ ਦੀ ਸਹਾਇਤਾ ਲੈ ਕੇ ਇਸ ਪ੍ਰਕਿਰਿਆ ਨੂੰ ਅੱਗੇ ਵਧਾਓ ਤਾਂ ਕਿ ਭਾਰ ਜ਼ਿਆਦਾ ਨਾ ਵਧ ਸਕੇ।
ਆਪਣੇ ਸਰੀਰ 'ਤੇ ਪੂਰਾ ਧਿਆਨ ਦਿਓ। ਤੁਹਾਡੇ ਸਰੀਰ 'ਚ ਸਭ ਤੋਂ ਜ਼ਿਆਦਾ ਫੈਟ (ਚਰਬੀ) ਕਿਥੇ ਹੈ, ਉਸ ਦਾ ਧਿਆਨ ਰੱਖੋ ਅਤੇ ਉਸ ਵਿਸ਼ੇਸ਼ ਜਗ੍ਹਾ ਵਾਲੀ ਫੈਟ ਨੂੰ ਪਹਿਲਾਂ ਘੱਟ ਕਰਨ ਦਾ ਯਤਨ ਕਰੋ। ਆਪਣੀ ਫੈਟ ਨੂੰ ਜਾਣਨ ਲਈ ਫੈਟ ਵਾਲੇ ਥਾਂ ਨੂੰ ਉਂਗਲੀਆਂ ਨਾਲ ਫੜਨ ਦਾ ਯਤਨ ਕਰੋ। ਕੁਝ ਸਮੇਂ ਦੇ ਵਰਕਆਊਟ ਤੋਂ ਬਾਅਦ ਫਿਰ ਤੋਂ ਆਪਣੀ ਫੈਟ ਦੀ ਜਾਂਚ ਕਰੋ। ਇਸ ਤਰ੍ਹਾਂ ਤੁਸੀਂ ਆਪਣੀ ਫੈਟ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਰਹੋ।
ਕੁਝ ਕਸਰਤਾਂ ਤੁਹਾਨੂੰ ਪਸੰਦ ਨਹੀਂ ਤਾਂ ਉਨ੍ਹਾਂ ਨੂੰ ਆਪਣੇ-ਆਪ 'ਤੇ ਨਾ ਥੋਪੋ, ਨਹੀਂ ਤਾਂ ਜਲਦੀ ਥੱਕ ਜਾਓਗੇ ਤੇ ਹਰ ਰੋਜ਼ ਕਸਰਤ ਵਾਲੀ ਰੁਟੀਨ ਟੁੱਟ ਜਾਵੇਗੀ। ਜੇਕਰ ਜਿਮ ਜਾ ਕੇ ਤੁਹਾਨੂੰ ਰੋਜ਼ ਟੈੱਡਮਿਲ 'ਤੇ ਚੱਲਣਾ ਪਸੰਦ ਨਹੀਂ ਤਾਂ ਕੁਝ ਹੋਰ ਕਸਰਤ ਕਰੋ। ਜਿੰਮ ਜਾਣਾ ਪਸੰਦ ਨਹੀਂ ਤਾਂ ਘਰ ਵਿਚ ਯੋਗ ਆਸਨ, ਪ੍ਰਾਣਾਯਾਮ ਕਰ ਸਕਦੇ ਹੋ ਜਾਂ ਫਿਰ ਮਿਊਜ਼ਿਕ ਲਗਾ ਕੇ ਡਾਂਸ ਵਾਲੀ ਅਭਿਆਸ ਕਰ ਸਕਦੇ ਹੋ। ਕਦੀ-ਕਦੀ ਪਾਰਕ ਜਾ ਕੇ ਲੰਬੀ ਸੈਰ ਦਾ ਅਨੰਦ ਲੈ ਸਕਦੇ ਹੋ, ਰੱਸੀ ਟੱਪ ਸਕਦੇ ਹੋ, ਭਾਰ ਚੁੱਕ ਸਕਦੇ ਹੋ। ਜੋ ਵੀ ਤੁਹਾਨੂੰ ਪਸੰਦ ਹੋਵੇ, ਉਹ ਕਸਰਤ ਕਰੋ।
ਯਤਨ ਕਰਕੇ ਆਪਣੇ ਵਰਕਆਊਟ ਦਾ ਪ੍ਰੋਗਰਾਮ ਇਕ ਮਹੀਨਾ ਪਹਿਲਾਂ ਬਣਾ ਲਓ, ਫਿਰ ਸ਼ੁਰੂ ਕਰੋ। ਉਸ ਵਿਚ ਕਸਰਤ ਕਰਨ ਦੇ ਤਰੀਕਿਆਂ 'ਚ ਭਿੰਨਤਾ ਵੀ ਰੱਖ ਸਕਦੇ ਹੋ। ਜੋ ਪ੍ਰੋਗਰਾਮ ਤੁਸੀਂ ਲਿਖਿਤ ਰੂਪ ਵਿਚ ਤਿਆਰ ਕਰੋ, ਉਸ 'ਤੇ ਲਗਾਤਾਰ ਅਮਲ ਕਰੋਗੇ ਤਾਂ ਹੀ ਲਾਭ ਮਿਲੇਗਾ। ਪ੍ਰੋਗਰਾਮ ਬਣਾਉਂਦੇ ਸਮੇਂ ਧਿਆਨ ਰੱਖੋ ਕਿ ਹਫ਼ਤੇ 'ਚ ਔਸਤ 4 ਘੰਟੇ ਦਾ ਸਮਾਂ ਕਸਰਤ ਲਈ ਜ਼ਰੂਰ ਰੱਖੋ। 4 ਘੰਟੇ ਦਾ ਮਤਲਬ 4 ਘੰਟੇ ਹੀ ਹੈ, ਉਸ ਤੋਂ ਘੱਟ ਨਹੀਂ।

-0-

Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਵਾਦਾਂ ਵਾਲੀ ਫਾਇਦੇਮੰਦ ਚਾਹ ਅਗਲੀ ਖ਼ਬਰ ਪਾਰਕਿੰਸੰਸ : ਬੁਢਾਪੇ ਦੀ ਇਕ ਦਿਮਾਗ਼ੀ ਬਿਮਾਰੀ
Ad Position 24