ਮਸਾਲੇਦਾਰ ਚਾਹ : ਪਾਣੀ ਵਿਚ ਕੁੱਟ ਕੇ ਅਦਰਕ, ਪੀਸੀ ਛੋਟੀ ਇਲਾਚੀ, ਦਾਲਚੀਨੀ ਪਾਊਡਰ, ਸੌਂਫ਼, ਚੁਟਕੀ ਭਰ ਨਮਕ ਪਾਓ। ਪਾਣੀ ਵਿਚ ਉਬਾਲ ਆਉਣ 'ਤੇ ਚਾਹ ਦੀਆਂ ਪੱਤੀਆਂ ਪਾ ਕੇ ਦੁੱਧ, ਚੀਨੀ ਪਾਓ। ਇਹ ਚਾਹ ਸਿਹਤ ਲਈ ਚੰਗੀ ਹੁੰਦੀ ਹੈ। ਗਲਾ, ਪੇਟ, ਸਰਦੀ ਜ਼ੁਕਾਮ ਵਿਚ ਲਾਭ ਮਿਲਦਾ ਹੈ।
ਲੈਮਨ ਗ੍ਰਾਸ ਚਾਹ : ਇਹ ਇਕ ਤਰ੍ਹਾਂ ਦਾ ਬੂਟਾ ਹੁੰਦਾ ਹੈ। ਇਸ ਦੇ ਪੱਤਿਆਂ ਅਤੇ ਟਾਹਣੀਆਂ ਦੀ ਚਾਹ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਪਾਣੀ ਉਬਾਲੋ, ਗੈਸ ਬੰਦ ਕਰ ਕੇ ਉਸ ਵਿਚ ਚਾਹ ਦੀ ਮਾਤਰਾ ਅਨੁਸਾਰ ਉਸ ਦੀਆਂ ਟਾਹਣੀਆਂ (ਇਕ ਕੱਪ ਵਿਚ ਦੋ ਤੋਂ ਤਿੰਨ) ਪਾਓ ਅਤੇ ਢਕ ਦਿਓ। ਜਦੋਂ ਪਾਣੀ ਦਾ ਰੰਗ ਬਦਲ ਜਾਵੇ ਤਾਂ ਥੋੜ੍ਹਾ ਜਿਹਾ ਨਿੰਬੂ ਦਾ ਰਸ ਅਤੇ ਚੀਨੀ ਸਵਾਦ ਲਈ ਪਾਓ।
ਗੁਲਾਬ ਦੀਆਂ ਪੱਤੀਆਂ ਅਤੇ ਹਿਬਿਸਕਸ ਦੇ ਫਲਾਂ ਵਾਲੀ ਚਾਹ : ਜੇਕਰ ਤੁਸੀਂ ਖ਼ੁਸ਼ਬੂ ਦੇ ਦੀਵਾਨੇ ਹੋ ਅਤੇ ਕੁਦਰਤੀ ਚੀਜ਼ਾਂ ਦੇ ਵੀ ਤਾਂ ਇਹ ਚਾਹ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਪਾਣੀ ਉਬਾਲੋ, ਉਸ ਵਿਚ ਤਾਜ਼ੇ ਗੁਲਾਬ ਦੀਆਂ ਕਲੀਆਂ ਜਾਂ ਪੱਤੀਆਂ ਪਾ ਕੇ ਢਕ ਕੇ ਰੱਖੋ। ਇਸੇ ਤਰ੍ਹਾਂ ਹਿਬਿਸਕਸ ਦਾ ਫਲ ਉਬਲੇ ਪਾਣੀ ਵਿਚ ਪਾ ਕੇ ਢਕ ਦਿਓ। ਥੋੜ੍ਹੀ ਜਿਹੀ ਦਾਲਚੀਨੀ ਵੀ ਪਾ ਦਿਓ। 5 ਤੋਂ 7 ਮਿੰਟ ਬਾਅਦ ਛਾਣ ਕੇ ਰੋਜ਼-ਟੀ ਵਿਚ ਤਾਂ ਦੁੱਧ ਅਤੇ ਚੀਨੀ ਪਾ ਕੇ ਵੀ ਲੈ ਸਕਦੇ ਹੋ, ਚਾਹੋ ਤਾਂ ਕੁਦਰਤੀ ਰੂਪ ਵਿਚ ਵੀ ਪੀ ਸਕਦੇ ਹੋ। ਸਵਾਦ ਲਈ ਥੋੜ੍ਹਾ ਸ਼ਹਿਦ ਪਾਓ। ਇਸੇ ਤਰ੍ਹਾਂ ਹਿਬਿਸਕਸ ਚਾਹ ਠੰਢੀ ਅਤੇ ਗਰਮ ਪੀਤੀ ਜਾ ਸਕਦੀ ਹੈ। ਇਸ ਵਿਚ ਸ਼ਹਿਦ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਪਾਓ।
ਰੋਜ਼-ਟੀ ਵਿਚ ਵਿਟਾਮਿਨਜ਼ ਦੀ ਭਰਮਾਰ ਹੁੰਦੀ ਹੈ ਜੋ ਚਮੜੀ ਦੀ ਚਮਕ ਲਈ ਲਾਭਕਾਰੀ ਹੈ। ਇਹ ਸਰੀਰ ਵਿਚੋਂ ਜ਼ਹਿਰੀਲਾ ਮਾਦਾ ਬਾਹਰ ਕੱਢਣ ਵਿਚ ਮਦਦ ਕਰਦੀ ਹੈ। ਹਿਬਸਿਕਸ ਟੀ ਕੋਲੈਸਟ੍ਰੋਲ ਅਤੇ ਹਾਈ ਬਲੱਡਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਦੀ ਹੈ। ਰੋਗ ਪ੍ਰਤੀਰੋਧੀ ਤਾਕਤ ਵਧਦੀ ਹੈ।
ਪੁਦੀਨੇ ਵਾਲੀ ਚਾਹ : ਪੁਦੀਨਾ ਧੋ ਕੇ ਸੁਕਾ ਕੇ ਉਸ ਦੀਆਂ ਪੱਤੀਆਂ ਦਾ ਪਾਊਡਰ ਬਣਾ ਲਓ। ਇਸ ਨੂੰ ਹਰਬਲ ਟੀ ਵੀ ਕਹਿੰਦੇ ਹਨ। ਪਾਣੀ ਉਬਾਲੋ, ਪੁਦੀਨੇ ਦਾ ਪਾਊਡਰ ਪਾਓ, ਥੋੜ੍ਹਾ ਸ਼ਹਿਦ ਮਿਲਾ ਕੇ ਪੀ ਲਓ। ਦਵਾਈ ਵਾਲੇ ਗੁਣਾਂ ਨਾਲ ਭਰਪੂਰ ਹੁੰਦੀ ਹੈ ਇਹ ਪੁਦੀਨੇ ਵਾਲੀ ਚਾਹ।
ਇਸ ਚਾਹ ਦੀ ਵਰਤੋਂ ਕਰਨ ਨਾਲ ਹਾਜ਼ਮਾਤੰਤਰ ਠੀਕ ਰਹਿੰਦਾ ਹੈ। ਇਹ ਕੈਂਸਰ ਪੀੜਤ ਲੋਕਾਂ ਨੂੰ ਲਾਭ ਪਹੁੰਚਾਉਂਦੀ ਹੈ। ਪੇਟ ਦਰਦ ਵਿਚ ਲਾਭ ਪਹੁੰਚਾਉਂਦੀ ਹੈ, ਤਣਾਅ ਨੂੰ ਵੀ ਘੱਟ ਕਰਦੀ ਹੈ।
ਵੱਖ-ਵੱਖ ਸਵਾਦਾਂ ਵਾਲੀ ਫਾਇਦੇਮੰਦ ਚਾਹ
ਅਜੀਤ ਡੈਸਕ
05-09-2025