05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਫੋਲੇਟ ਦੀ ਕਮੀ ਤੁਹਾਨੂੰ ਦੇ ਸਕਦੀ ਹੈ ਤਨਾਅ

Ad Position 21
No active advertisement
ਅਜੀਤ ਡੈਸਕ 05-09-2025

ਜੇਕਰ ਵਿਅਕਤੀ ਸੁਸਤੀ ਦਾ ਸ਼ਿਕਾਰ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੇ ਭੋਜਨ ਵਿਚ ਸਹੀ ਮਾਤਰਾ ਵਿਚ ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਬੀਨਸ ਆਦਿ ਨਾ ਲੈ ਰਿਹਾ ਹੋਵੇ, ਜਿਸ ਕਾਰਨ ਉਹ ਇਸ ਰੋਗ ਦਾ ਸ਼ਿਕਾਰ ਹੈ। ਮਾਹਿਰਾਂ ਅਨੁਸਾਰ ਔਰਤਾਂ ਵਿਚ ਫੋਲਿਕ ਐਸਿਡ ਜਾਂ ਫੋਲੇਟ ਦੀ ਕਮੀ ਕਈ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਕਾਰਨ ਬਣਦੀ ਹੈ, ਜਿਸ ਵਿਚੋਂ ਸੁਸਤੀ ਵੀ ਇਕ ਰੋਗ ਹੈ। ਫੋਲਿਕ ਐਸਿਡ ਵਿਟਾਮਿਨ ਬੀ ਵਾਲੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ। ਸਾਬਤ ਅਨਾਜ, ਸੁੱਕੇ ਮੇਵੇ ਵੀ ਇਸ ਦਾ ਚੰਗਾ ਸਰੋਤ ਹਨ ਅਤੇ ਇਹ ਤਣਾਅ ਤੋਂ ਸੁਰੱਖਿਆ ਵੀ ਦਿੰਦਾ ਹੈ। ਖੋਜ ਅਨੁਸਾਰ ਫੋਲਿਕ ਐਸਿਡ ਦੀ ਕਮੀ ਨਾਲ ਵਿਅਕਤੀ ਤਣਾਅ ਤੋਂ ਪੀੜਤ ਹੋ ਸਕਦਾ ਹੈ ਅਤੇ ਇਸ ਕਮੀ ਦੀ ਪੂਰਤੀ ਹੋ ਜਾਣ ਨਾਲ ਉਹ ਤਣਾਅ ਤੋਂ ਮੁਕਤ ਹੋ ਸਕਦਾ ਹੈ। ਇਸ ਖੋਜ ਵਿਚ ਪਾਇਆ ਗਿਆ ਕਿ ਫੋੋਲਿਕ ਐਸਿਡ ਦਿਮਾਗ਼ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਤਣਾਅ ਦੇ ਰੋਗੀਆਂ ਵਿਚ ਫੋਲਿਕ ਐਸਿਡ ਦੀ ਕਮੀ ਵੀ ਦੇਖਣ ਨੂੰ ਮਿਲੀ। ਫੋਲਿਕ ਐਸਿਡ ਦੀ ਕਮੀ ਨਾਲ ਦਿਮਾਗ਼ ਦੇ ਸੈਰੋਟੋਨਿਨ ਪੱਧਰ ਵਿਚ ਗਿਰਾਵਟ ਆਉਂਦੀ ਹੈ। ਫੋਲਿਕ ਐਸਿਡ ਦੀ ਕਮੀ ਜਿਥੇ ਵਿਅਕਤੀ ਨੂੰ ਤਣਾਅ ਦਾ ਸ਼ਿਕਾਰ ਬਣਾ ਸਕਦੀ ਹੈ, ਉਥੇ ਇਸ ਦੀ ਜ਼ਿਆਦਾ ਮਾਤਰਾ ਲੈਣਾ ਵੀ ਹਾਨੀਕਾਰਕ ਹੋ ਸਕਦਾ ਹੈ, ਇਸ ਲਈ ਡਾਕਟਰ ਦੀ ਰਾਇ ਲੈ ਕੇ ਇਸ ਦੀ ਸਹੀ ਮਾਤਰਾ ਦੀ ਵਰਤੋਂ ਕਰੋ।

Ad Position 22
No active advertisement
ਪਿਛਲੀ ਖ਼ਬਰ ਦੰਦਾਂ ਦੇ ਐਕਸਰੇ ਨਾਲ ਬ੍ਰੇਨ ਟਿਊਮਰ ਦੀ ਸੰਭਾਵਨਾ ਅਗਲੀ ਖ਼ਬਰ 05-09-25
Ad Position 24