ਸੁਗੰਧਿਤ ਚੀਜ਼ਾਂ ਵਿਚੋਂ ਇਲਾਇਚੀ ਨੂੰ ਸਭ ਜਾਣਦੇ ਹਨ। ਇਸ ਨੂੰ ਬਹੁਤ ਸਾਰੇ ਲੋਕ ਭੋਜਨ ਤੋਂ ਬਾਅਦ ਖਾਣਾ ਪਸੰਦ ਕਰਦੇ ਹਨ। ਇਲਾਇਚੀ ਦੋ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਇਕ ਛੋਟੀ ਇਲਾਇਚੀ ਤੇ ਦੂਜੀ ਵੱਡੀ ਇਲਾਇਚੀ। ਉਂਝ ਇਹ ਮਸਾਲਿਆਂ ਦੀ ਸ਼੍ਰੇਣੀ ਵਿਚ ਆਉਂਦੀ ਹੈ। ਛੋਟੀ ਇਲਾਇਚੀ ਭੋਜਨ ਦੀ ਸੁਗੰਧ ਅਤੇ ਸਵਾਦ ਨੂੰ ਵਧਾਉਂਦੀ ਹੈ। ਇਸ ਦੀ ਵਰਤੋਂ ਦੁੱਧ, ਚਾਹ, ਕਾਫ਼ੀ ਜਾਂ ਮਿੱਠੇ ਪਦਾਰਥਾਂ ਵਿਚ ਜ਼ਿਆਦਾ ਕੀਤੀ ਜਾਂਦੀ ਹੈ ਜਦ ਕਿ ਵੱਡੀ ਇਲਾਇਚੀ ਦੀ ਵਰਤੋਂ ਖਾਣ-ਪੀਣ ਦੇ ਹੋਰ ਮਸਾਲਿਆਂ ਨਾਲ ਕੀਤੀ ਜਾਂਦੀ ਹੈ। ਇਹ ਵੀ ਸਵਾਦ ਅਤੇ ਸੁਗੰਧ ਵਧਾਉਣ ਵਿਚ ਸਹਾਇਕ ਹੈ। ਵੱਡੀ ਇਲਾਇਚੀ ਦੀ ਵਰਤੋਂ ਪੁਲਾਅ, ਸਬਜ਼ੀ ਅਤੇ ਨਮਕੀਨ ਚੀਜ਼ਾਂ ਵਿਚ ਕੀਤੀ ਜਾਂਦੀ ਹੈ। ਇਲਾਇਚੀ ਸਭ ਰੂਪ ਵਿਚ ਮੂੰਹ ਅਤੇ ਪੇਟ ਨੂੰ ਸ਼ੁੱਧ ਕਰਨ ਦੀ ਤਾਕਤ ਰੱਖਦੀ ਹੈ। ਇਸ ਦੀ ਵਰਤੋਂ ਨਾਲ ਗਲੇ ਦੀ ਤਕਲੀਫ਼ ਦੂਰ ਹੁੰਦੀ ਹੈ। ਇਹ ਹਾਜ਼ਮੇ ਦਾ ਕੰਮ ਕਰਦੀ ਹੈ। ਛੋਟੀ ਇਲਾਇਚੀ ਪੇਟ ਦੇ ਅਮਲ ਨੂੰ ਦੂਰ ਕਰਦੀ ਹੈ।
ਪੇਟ ਤੇ ਮੂੰਹ ਸ਼ੁੱਧ ਕਰਦੀ ਹੈ ਇਲਾਇਚੀ
ਅਜੀਤ ਡੈਸਕ
05-09-2025