ਅਰਜੁਨ ਦਾ ਦਰੱਖਤ ਜ਼ਿਆਦਾਤਰ ਮੱਧ ਪ੍ਰਦੇਸ਼, ਬੰਗਾਲ, ਪੰਜਾਬ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਮਿਲਦਾ ਹੈ। ਅਰਜੁਨ ਠੰਢੇ ਦਿਲ ਲਈ ਲਾਭਕਾਰੀ ਹੁੰਦਾ ਹੈ। ਇਸ ਦੀ ਵਰਤੋਂ ਨਾਲ ਸੂਖਮ ਖੂਨ ਨਾੜੀਆਂ ਖੁੱਲ੍ਹ ਜਾਂਦੀਆਂ ਹਨ, ਜਿਨ੍ਹਾਂ 'ਚ ਖੂਨ ਦਾ ਵਹਾਅ ਵਧਦਾ ਹੈ। ਇਸ ਤਰ੍ਹਾਂ ਇਸ ਨਾਲ ਦਿਲ ਮਜ਼ਬੂਤ ਤੇ ਉਤੇਜਿਤ ਹੁੰਦਾ ਹੈ। ਇਸ ਨਾਲ ਖੂਨ ਨਾੜੀਆਂ ਵਲੋਂ ਹੋਣ ਵਾਲੇ ਖੂਨ ਦਾ ਰਿਸਾਅ ਵੀ ਘੱਟ ਹੁੰਦਾ ਹੈ, ਇਸ ਨਾਲ ਸੋਜ ਦੂਰ ਹੁੰਦੀ ਹੈ। ਅਰਜੁਨ ਦੀ ਛਾਲ ਦਾ ਚੂਰਨ 3 ਤੋਂ 6 ਗ੍ਰਾਮ ਗੁੜ, ਸ਼ਹਿਦ ਜਾਂ ਦੁੱਧ ਨਾਲ ਦਿਨ ਵਿਚ ਦੋ ਜਾਂ ਤਿੰਨ ਵਾਰ ਲਓ। ਛਾਲ ਦਾ ਕਾੜ੍ਹਾ 50 ਤੋਂ 100 ਮਿ.ਗ੍ਰਾ. ਜਾਂ ਪੱਤਿਆਂ ਦਾ ਰਸ 10 ਤੋਂ 15 ਮਿ.ਲੀ. ਦੀ ਮਾਤਰਾ ਵਿਚ ਲਓ।
ਛਾਲ ਦੇ ਚੂਰਨ ਨੂੰ ਚਾਹ ਦੇ ਨਾਲ ਉਬਾਲ ਕੇ ਲੈ ਸਕਦੇ ਹੋ। ਇਸ ਤਰ੍ਹਾਂ ਵੀ ਬਰਾਬਰ ਰੂਪ ਵਿਚ ਲਾਭ ਹੋਵੇਗਾ। ਅਰਜੁਨ ਦੀ ਛਾਲ ਦੇ ਚੂਰਨ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈਸ਼ਰ ਵੀ ਆਪਣੇ-ਆਪ ਸਾਧਾਰਨ ਹੋ ਜਾਂਦਾ ਹੈ। ਜੇਕਰ ਸਿਰਫ਼ ਛਾਲ ਦਾ ਚੂਰਨ ਪਾ ਕੇ ਹੀ ਚਾਹ ਬਣਾਈੇ ਜਾਵੇ ਤਾਂ ਉਸ ਵਿਚ ਚਾਹਪੱਤੀ ਨਾ ਪਾਓ। ਇਸ ਨਾਲ ਇਹ ਹੋਰ ਵੀ ਜ਼ਿਆਦਾ ਪ੍ਰਭਾਵੀ ਹੋਵੇਗਾ।
ਛਾਲ ਦੇ ਚੂਰਨ ਨੂੰ ਦੁੱਧ ਦੇ ਨਾਲ ਲੈਣ 'ਤੇ ਟੁੱਟੀ ਹੋਈ ਹੱਡੀ ਜੁੜ ਜਾਂਦੀ ਹੈ। ਚੂਰਨ ਨੂੰ ਪਾਣੀ 'ਚ ਘੋਲ ਕੇ ਲੇਪ ਕਰਨ ਨਾਲ ਵੀ ਦਰਦ ਵਿਚ ਆਰਾਮ ਮਿਲਦਾ ਹੈ। ਪਲੱਸਤਰ ਚੜ੍ਹਿਆ ਹੋਵੇ ਤਾਂ ਛਾਲ ਦਾ ਬਾਰੀਕ ਚੂਰਨ ਇਕ ਚਮਚ ਦੀ ਮਾਤਰਾ ਵਿਚ ਤਿੰਨ ਵਾਰ ਇਕ ਕੱਪ ਦੁੱਧ ਦੇ ਨਾਲ ਕੁਝ ਹਫ਼ਤੇ ਤੱਕ ਵਰਤੋਂ ਕਰਨ ਨਾਲ ਹੱਡੀ ਮਜ਼ਬੂਤ ਹੁੰਦੀ ਹੈ।
ਅਰਜੁਨ ਦੇ ਛਿਲਕੇ ਨਾਲ ਕਰੋ ਰੋਗਾਂ ਦਾ ਇਲਾਜ
ਅਜੀਤ ਡੈਸਕ
19-12-2025