07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਨਾ ਪੀਓ ਡੱਬਾਬੰਦ ਜੂਸ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

ਜੂਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ਵਿਸ਼ੇਸ਼ ਕਰਕੇ ਬੱਚਿਆਂ, ਕਮਜ਼ੋਰ ਲੋਕਾਂ ਅਤੇ ਬਜ਼ੁਰਗਾਂ ਲਈ। ਤਾਜ਼ੇ ਫਲਾਂ ਦਾ ਜੂਸ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ ਪਰ ਡੱਬਾਬੰਦ ਜੂਸ ਸਿਰਫ਼ ਕੈਲੋਰੀਜ਼ ਅਤੇ ਸਵਾਦ ਹੀ ਦੇ ਪਾਉਂਦੇ ਹਨ।
ਕਮੀ ਹੁੰਦੀ ਹੈ ਰੇਸ਼ੇ ਅਤੇ ਗੁੱਦੇ ਦੀ : ਡੱਬਾਬੰਦ ਜੂਸ ਵਿਚ ਜ਼ਿਆਦਾਤਰ ਫਲਾਂ ਦੇ ਛਿਲਕੇ ਲਾਹ ਕੇ ਜੂਸ ਕੱਢਿਆ ਜਾਂਦਾ ਹੈ ਜਦ ਕਿ ਕੁਝ ਫਲਾਂ ਦੇ ਛਿੱਲੜਾਂ ਵਿਚ ਕੈਂਸਰ ਰੋਕਣ ਵਾਲੇ ਮੋਲੀਕਿਊਲਸ ਹੁੰਦੇ ਹਨ ਜੋ ਸਿਹਤ ਲਈ ਬਿਹਤਰ ਹੁੰਦੇ ਹਨ ਪਰ ਡੱਬਾਬੰਦ ਜੂਸ ਵਿਚ ਨਹੀਂ ਮਿਲਦੇ। ਬਹੁਤ ਸਾਰੇ ਫਲਾਂ ਦੇ ਜੂਸ ਉਬਾਲ ਕੇ ਠੰਢੇ ਕਰਕੇ ਡੱਬੇ ਵਿਚ ਪਾਏ ਜਾਂਦੇ ਹਨ ਤਾਂ ਕਿ ਉਨ੍ਹਾਂ ਵਿਚਲੇ ਬੈਕਟੀਰੀਆ ਖ਼ਤਮ ਹੋ ਜਾਣ, ਪਰ ਇਸ ਪ੍ਰਕਿਰਿਆ ਵਿਚ ਬਹੁਤ ਸਾਰੇ ਵਿਟਾਮਿਨਜ਼ ਅਤੇ ਕੁਦਰਤੀ ਐਲੀਮੈਂਟਸ ਖ਼ਤਮ ਹੋ ਜਾਂਦੇ ਹਨ ਜੋ ਸਰੀਰ ਦੀ ਸਿਹਤ ਲਈ ਲਾਭਕਾਰੀ ਹੁੰਦੇ ਹਨ।
ਡੱਬਾਬੰਦ ਜੂਸ ਵਿਚ ਫਲਾਂ ਦਾ ਗੁੱਦਾ ਬਿਲਕੁਲ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਨੂੰ ਛਾਣ ਕੇ ਵੱਖਰਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਦਾ ਸਵਾਦ ਠੀਕ ਬਣਿਆ ਰਹੇ ਜਦ ਕਿ ਗੁੱਦੇ ਵਿਚ ਵੀ ਕਾਫ਼ੀ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਸਰੀਰ ਲਈ ਲਾਭਕਾਰੀ ਹੁੰਦੇ ਹਨ।
ਬਲੱਡ ਸ਼ੂਗਰ ਨੂੰ ਵਧਾਉਂਦੇ ਹਨ : ਮਾਹਿਰਾਂ ਅਨੁਸਾਰ ਕੱਚੀਆਂ ਸਬਜ਼ੀਆਂ ਅਤੇ ਫਲਾਂ ਨੂੰ ਸਰੀਰ ਵਿਚ ਹਾਜ਼ਮੇ ਲਈ ਕਾਫ਼ੀ ਸਮੇਂ ਦੀ ਜ਼ਰੂਰਤ ਹੁੰਦੀ ਹੈ ਜਦ ਕਿ ਜੂਸ ਛੇਤੀ ਹਜ਼ਮ ਹੋ ਜਾਂਦਾ ਹੈ। ਇਸ ਲਈ ਸਰੀਰ ਵਿਚ ਬਲੱਡ ਸ਼ੂਗਰ ਵੀ ਵਧ ਜਾਂਦੀ ਹੈ। ਤਾਜ਼ੇ ਫਲਾਂ ਵਿਚ ਰੇਸ਼ੇ ਹੋਣ ਕਾਰਨ ਹੌਲੀ-ਹੌਲੀ ਸਰੀਰ ਵਿਚ ਬਲੱਡ ਸ਼ੂਗਰ ਨਿਯਮਤ ਬਣਿਆ ਰਹਿੰਦਾ ਹੈ।
ਪੇਟ ਲਈ ਹਾਨੀਕਾਰਕ : ਜਿਹੜੇ ਲੋਕ ਇਨ੍ਹਾਂ ਜੂਸਾਂ ਦੀ ਲਗਾਤਾਰ ਵਰਤੋਂ ਕਰਦੇ ਹਨ, ਉਨ੍ਹਾਂ ਵਿਚੋਂ ਕੁਝ ਲੋਕਾਂ ਦੇ ਪੇਟ ਖ਼ਰਾਬ ਰਹਿਣ ਲਗਦੇ ਹਨ ਜਿਵੇਂ ਗੈਸ ਦੀ ਸਮੱਸਿਆ ਹੋਣਾ, ਪੇਟ ਵਿਚ ਮਰੋੜ ਉੱਠਣਾ, ਡਾਇਰੀਆ ਆਦਿ। ਡੱਬਾਬੰਦ ਜੂਸ ਛੋਟੇ ਬੱਚਿਆਂ ਨੂੰ ਸੌਖਿਆਂ ਨਾਲ ਹਜ਼ਮ ਵੀ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਵਿਚ ਸਰਮਿਬਟਾਲ ਵਰਗੇ ਸ਼ੂਗਰ ਮੌਜੂਦ ਹੁੰਦੇ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਵਜ਼ਨ ਵਧਾਉਣ ਵਿਚ ਕਰਦੇ ਹਨ ਮਦਦ : ਡੱਬਾਬੰਦ ਫਲਾਂ ਦਾ ਜੂਸ ਵਿਚ ਕੰਸਟ੍ਰੈਂਟ ਐਨਰਜੀ ਹੋਣ ਕਾਰਨ ਭੁੱਖ ਵਿਚ ਤਾਂ ਕਮੀ ਆਉਂਦੀ ਨਹੀਂ ਪਰ ਕੈਲੋਰੀ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਨ੍ਹਾਂ ਦੀ ਵਰਤੋਂ ਕਰਨ ਕਰਕੇ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਸੀਂ ਡਾਈਟਿੰਗ 'ਤੇ ਹੋ ਤਾਂ ਸਰੀਰ ਪ੍ਰਤੀ ਚੌਕਸ ਰਹੋ ਤਾਂ ਵੀ ਇਨ੍ਹਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਤਾਜ਼ੇ ਫਲਾਂ ਦੇ ਜੂਸ ਅਤੇ ਸਬਜ਼ੀਆਂ ਦੇ ਜੂਸ ਵਿਚ ਕੈਲੋਰੀ ਘੱਟ ਹੁੰਦੀ ਹੈ। ਇਸ ਨਾਲ ਵਜ਼ਨ ਨਹੀਂ ਵਧਦਾ।
ਸ਼ੂਗਰ ਰੋਗੀ ਇਨ੍ਹਾਂ ਨੂੰ ਕਹਿਣ ਨਾਂਹ : ਸ਼ੂਗਰ ਰੋਗੀਆਂ ਲਈ ਡੱਬਾਬੰਦ ਜੂਸ ਹਾਨੀਕਾਰਕ ਹਨ ਕਿਉਂਕਿ ਇਨ੍ਹਾਂ ਵਿਚ ਰਿਫਾਇੰਡ ਸ਼ੂਗਰ ਹੁੰਦੀ ਹੈ ਜੋ ਸ਼ੂਗਰ ਰੋਗੀਆਂ ਲਈ ਠੀਕ ਨਹੀਂ। ਜੇਕਰ ਡੱਬੇ 'ਤੇ 'ਸ਼ੂਗਰ ਫ੍ਰੀ' ਲਿਖਿਆ ਹੋਵੇ, ਤਾਂ ਵੀ ਇਸ ਦੀ ਵਰਤੋਂ ਘੱਟ ਤੋਂ ਘੱਟ ਕਰੋ। ਡੱਬਾਬੰਦ ਜੂਸ ਮਾਤਰਾ ਵਿਚ ਘੱਟ ਹੁੰਦੇ ਹਨ ਅਤੇ ਕੈਲੋਰੀ ਵਿਚ ਜ਼ਿਆਦਾ।
ਤਾਜ਼ੇ ਫਲਾਂ ਦੇ ਜੂਸ ਵਿਚੋਂ ਵੀ ਗਾਜਰ, ਚੁਕੰਦਰ ਦਾ ਜੂਸ ਨਾ ਲਓ। ਇਨ੍ਹਾਂ ਦੀ ਵਰਤੋਂ ਨਾਲ ਬਲੱਡ ਸ਼ੂਗਰ ਇਕਦਮ ਵਧ ਜਾਂਦੀ ਹੈ। ਜੋ ਬਲੱਡ ਗਲੂਕੋਜ਼ ਡਿਸਆਰਡਰਜ਼ ਲਈ ਨੁਕਸਾਨਕਾਰੀ ਹਨ। ਸ਼ੂਗਰ ਰੋਗੀਆਂ ਨੂੰ ਕਿਸੇ ਪਾਰਟੀ ਜਾਂ ਕਿਸੇ ਘਰ ਵਿਚ ਡੱਬਾਬੰਦ ਜੂਸ ਦੀ ਪੇਸ਼ਕਸ਼ ਹੋਵੇ ਤਾਂ ਉਸ 'ਨਾਂਹ' ਕਹਿਣਾ ਸਿੱਖਣਾ ਚਾਹੀਦਾ ਹੈ ਜੋ ਉਨ੍ਹਾਂ ਦੀ ਸਿਹਤ ਲਈ ਲਾਭਕਾਰੀ ਹੈ।
ਇਨ੍ਹਾਂ ਤੋਂ ਇਲਾਵਾ ਧਿਆਨ ਦਿਓ : ਸਿਹਤਮੰਦ ਸਨੈਕਸ ਦਾ ਬਦਲ ਨਹੀਂ ਹੈ ਡੱਬਾਬੰਦ ਜੂਸ। ਕੁਝ ਲੋਕ ਤਰਕ ਦਿੰਦੇ ਹਨ ਕਿ ਕੋਕ, ਪੈਪਸੀ ਨਾਲੋ ਡੱਬਾਬੰਦ ਜੂਸ ਜ਼ਿਆਦਾ ਲਾਭਕਾਰੀ ਹਨ। ਕਦੀ-ਕਦੀ ਤਾਂ ਇਨ੍ਹਾਂ ਦੀ ਵਰਤੋਂ ਕਰਨੀ ਠੀਕ ਹੈ ਪਰ ਲਗਾਤਾਰ ਇਸ ਤਰ੍ਹਾਂ ਕਰਨਾ ਸਹੀ ਨਹੀਂ ਹੈ। ਧਿਆਨ ਦਿਓ ਕਿ ਇਕ ਵਾਰ ਡੱਬਾ ਖੋਲ੍ਹਣ 'ਤੇ ਇਸ ਨੂੰ ਉਸ ਦਿਨ ਖ਼ਤਮ ਕਰ ਦਿਓ। ਬਿਹਤਰ ਹੋਵੇਗਾ ਪਰਿਵਾਰ ਦੇ ਸਭ ਮੈਂਬਰ ਥੋੜ੍ਹਾ-ਥੋੜ੍ਹਾ ਕਰ ਕੇ ਖ਼ਤਮ ਕਰ ਦੇਣ।
-੦-

Ad Position 22
No active advertisement
ਪਿਛਲੀ ਖ਼ਬਰ ਉਦਾਸੀ ਨੂੰ ਦੂਰ ਕਰਨ ਦੇ ਰਾਜ਼ ਸਮਝੋ ਅਗਲੀ ਖ਼ਬਰ ਪੈਦਲ ਤੁਰਨਾ ਇਕ ਚੰਗੀ ਕਸਰਤ ਹੈ ਸਿਹਤ ਲਈ ਨੁਕਸਾਨਦਾਇਕ ਹੈ ਬਹੁਤਾ ਤੁਰਨਾ
Ad Position 24