07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪੈਦਲ ਤੁਰਨਾ ਇਕ ਚੰਗੀ ਕਸਰਤ ਹੈ ਸਿਹਤ ਲਈ ਨੁਕਸਾਨਦਾਇਕ ਹੈ ਬਹੁਤਾ ਤੁਰਨਾ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

ਪੈਦਲ ਤੁਰਨਾ ਇਕ ਬਹੁਤ ਸੌਖਾ ਅਤੇ ਫਾਇਦੇਮੰਦ ਕਸਰਤ ਹੈ, ਜਿਸ ਵਿਚ ਸਾਨੂੰ ਕੁਝ ਖਾਸ ਨਹੀਂ ਕਰਨਾ ਪੈਂਦਾ ਅਤੇ ਇਸ ਦੇ ਸਾਨੂੰ ਕਾਫ਼ੀ ਫਾਇਦੇ ਹੁੰਦੇ ਹਨ। ਇਸ ਨੂੰ ਕਿਤੇ ਵੀ, ਕਿਸੇ ਵੀ ਤਰ੍ਹਾਂ ਕੀਤਾ ਜਾ ਸਕਦਾ ਹੈ। ਪੈਦਲ ਚੱਲਣ ਲਈ ਬਸ ਚੰਗੇ ਬੂਟਾਂ ਤੋਂ ਇਲਾਵਾ ਆਪਣੇ-ਆਪ ਨੂੰ ਹਾਈਡ੍ਰੇਟ ਕਰਨ ਤੋਂ ਇਲਾਵਾ ਸਾਨੂੰ ਕੋਈ ਹੋਰ ਸਾਮਾਨ ਦੀ ਲੋੜ ਨਹੀਂ ਪੈਂਦੀ। ਬੈਂਗਲੂਰ ਵਰਗੇ ਸ਼ਹਿਰ 'ਚ ਜਿਥੇ ਸੜਕਾਂ 'ਤੇ ਟ੍ਰੈਫਿਕ ਅਤੇ ਜਾਮ ਲੋਕਾਂ ਲਈ ਇਕ ਵੱਡੀ ਸਿਰ ਦਰਦੀ ਬਣ ਚੁੱਕਾ ਹੈ, ਉਥੇ ਸਾਲ 'ਚ ਅਕਸਰ ਹਰ ਸਮੇਂ ਚੰਗਾ ਮੌਸਮ ਰਹਿੰਦਾ ਹੈ। ਦਫਤਰ ਤੋਂ ਚਾਰ-ਪੰਜ ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲੇ ਲੋਕ ਅਕਸਰ ਇਹ ਸੋਚਦੇ ਹਨ ਕਿ ਆਟੋ ਜਾਂ ਕੈਬ 'ਚ ਜਾਣ ਦੀ ਬਜਾਏ ਪੈਦਲ ਹੀ ਦਫ਼ਤਰ ਨੂੰ ਜਾਇਆ ਜਾਵੇ। ਘੰਟਿਆਂਬੱਧੀ ਜਾਮ 'ਚ ਫਸੇ ਰਹਿਣ ਦੀ ਬਜਾਏ ਉਨ੍ਹਾਂ ਲਈ ਹੁਣ ਦਫਤਰ ਜਾਣ ਦਾ ਇਹ ਚੰਗਾ ਬਦਲ ਹੈ, ਜਿਸ ਨਾਲ ਉਨ੍ਹਾਂ ਦੀ ਕਸਰਤ ਵੀ ਹੋ ਜਾਂਦੀ ਹੈ ਤੇ ਪੈਸਾ ਵੀ ਬਚਦਾ ਹੈ ਅਤੇ ਉਹ ਸਮੇਂ ਸਿਰ ਦਫ਼ਤਰ ਵੀ ਪਹੁੰਚ ਜਾਂਦੇ ਹਨ। ਹਫ਼ਤੇ 'ਚ ਇਕ ਜਾਂ ਦੋ ਦਿਨ ਤਾਂ ਅਜਿਹਾ ਕਰਨਾ ਸਹੀ ਹੈ ਪਰ ਜੇਕਰ ਤੁਹਾਨੂੰ ਰੋਜ਼ ਪੈਦਲ ਦਫ਼ਤਰ ਜਾਣ ਲਈ ਏਨੀ ਦੂਰੀ ਤੈਅ ਕਰਨੀ ਪੈਂਦੀ ਹੈ ਤਾਂ ਤੁਹਾਨੂੰ ਇਸ ਦਾ ਨੁਕਸਾਨ ਵੀ ਹੋ ਸਕਦਾ ਹੈ। ਕੀ-ਕੀ ਨੁਕਸਾਨ ਹੋ ਸਕਦੇ ਹੈ ਆਓ ਜਾਣੀਏ:
ਪੈਰਾਂ 'ਚ ਦਰਦ : ਅੱਡੀਆਂ, ਗਿੱਟਿਆਂ ਅਤੇ ਪੰਜਿਆਂ 'ਚ ਜ਼ਿਆਦਾ ਤੁਰਨ ਕਾਰਨ ਦਰਦ ਹੋਣ ਲਗਦਾ ਹੈ। ਅੱਡੀ ਤੋਂ ਅੱਡੀਆਂ ਤੇ ਪੈਰਾਂ ਦੀਆਂ ਉਂਗਲੀਆਂ ਨੂੰ ਜੋੜਨ ਵਾਲੇ ਲਿਗਾਮੈਂਟ 'ਚ ਸੋਜ਼ ਆ ਸਕਦੀ ਹੈ ਕਿਉਂਕਿ ਤੁਰਨ ਨਾਲ ਪੈਰਾਂ 'ਤੇ ਵਾਰ-ਵਾਰ ਤਣਾਅ ਵਧਦਾ ਹੈ। ਬਿਨਾਂ ਕਿਤੇ ਰੁਕੇ ਲੰਬੀ ਦੂਰੀ ਤੱਕ ਪੈਦਲ ਚੱਲਣਾ, ਪੈਰਾਂ 'ਚ ਚੱਪਲ ਪਹਿਨ ਕੇ ਚੱਲਣਾ ਜਾਂ ਸਹੀ ਫਿਟ ਜੁੱਤੀ ਨਾ ਹੋਵੇ ਤਾਂ ਪੈਰਾਂ 'ਚ ਲਗਾਤਾਰ ਤੁਰਨ ਨਾਲ ਦਰਦ ਹੁੰਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਖੁੱਲ੍ਹੀ ਜਾਂ ਜ਼ਿਆਦਾ ਤੰਗ ਜੁੱਤੀ ਪਹਿਨ ਕੇ ਜਾਂ ਪਹਿਲੀ ਵਾਰ ਨਵੀਂ ਜੁੱਤੀ ਪਹਿਨ ਕੇ ਜ਼ਿਆਦਾ ਚੱਲਣ ਨਾਲ ਵੀ ਪੈਰਾਂ 'ਚ ਛਾਲੇ, ਸੋਜ਼ ਅਤੇ ਦਰਦ ਦੀ ਸਮੱਸਿਆ ਹੋ ਸਕਦੀ ਹੈ।
ਮਾਸਪੇਸ਼ੀਆਂ 'ਚ ਦਰਦ : ਜ਼ਿਆਦਾ ਪੈਦਲ ਤੁਰਨਾ ਨਾਲ ਪੈਰਾਂ ਦੀਆਂ ਪਿੰਨੀਆਂ 'ਚ ਦਰਦ ਹੁੰਦਾ ਹੈ। ਇਹ ਦਰਦ ਤੁਰਨ ਦੇ 24 ਤੋਂ 48 ਘੰਟਿਆਂ ਦੇ ਬਾਅਦ ਏਨਾ ਜ਼ਿਆਦਾ ਵਧ ਜਾਂਦਾ ਹੈ ਤਾਂ ਕਿ ਦੋ ਕਦਮ ਵੀ ਤੁਰਨ ਮੁਸ਼ਕਿਲ ਹੋ ਜਾਂਦਾ ਹੈ। ਇਸ ਦੇ ਇਲਾਵਾ ਜ਼ਿਆਦਾ ਚੱਲਣ ਨਾਲ ਗੋਡਿਆਂ ਦੇ ਜੋੜਾਂ 'ਚ ਹੋਣ ਵਾਲਾ ਪਿੱਠ 'ਤੇ ਦਬਾਅ ਪੈਂਦਾ ਹੈ ਜਿਸ ਨਾਲ ਪੂਰੇ ਸਰੀਰ ਦੇ ਜੋੜਾਂ 'ਚ ਦਰਦ ਹੁੰਦਾ ਹੈ। ਏਨਾ ਹੀ ਨਹੀਂ ਪੈਰਾਂ ਅਤੇ ਗੋਡਿਆਂ 'ਚ ਸੋਜ ਆ ਜਾਂਦੀ ਹੈ, ਜਿਸ ਦੀ ਵਜ੍ਹਾ ਕਰਕੇ ਪੈਰਾਂ ਦੇ ਟਿਸ਼ੂਆਂ 'ਚ ਫਲੁਇਡ ਜੰਮ ਜਾਂਦਾ ਹੈ। ਪਿੰਨੀਆਂ 'ਚ ਅਕੜਾਅ, ਪੈਰਾਂ ਦੇ ਅੰਦਰੂਨੀ ਜਾਂ ਵਿਚਲਿਆਂ ਹਿੱਸਿਆਂ 'ਚ ਦਰਦ ਦੀ ਸ਼ਿਕਾਇਤ ਕਈ ਦਿਨ ਤੱਕ ਬਣੀ ਰਹਿੰਦੀ ਹੈ।
ਥਕਾਵਟ ਹੋਣੀ ਜਾਂ ਸਰੀਰ 'ਚ ਤਾਕਤ ਦੀ ਘਾਟ : ਜ਼ਿਆਦਾ ਪੈਦਲ ਚੱਲਣ ਨਾਲ ਸਰੀਰ ਸੁਸਤ ਹੋ ਜਾਂਦਾ ਹੈ ਅਤੇ ਥਕਾਵਟ ਏਨੀ ਜ਼ਿਆਦਾ ਵਧ ਜਾਂਦੀ ਹੈ ਕਿ ਇਕ ਦਿਨ ਪੈਦਲ ਚੱਲਣ ਤੋਂ ਬਾਅਦ ਅਗਲੇ ਦਿਨ ਦਫਤਰ ਜਾ ਕੇ ਕੰਮ ਕਰਨ ਦੀ ਇੱਛਾ ਨਹੀਂ ਰਹਿੰਦੀ। ਕਿਉਂਕਿ ਸਰੀਰ 'ਚ ਊਰਜਾ ਦੀ ਘਾਟ ਹੋ ਜਾਂਦੀ ਹੈ।
ਦਿਲ 'ਤੇ ਵੀ ਹੁੰਦਾ ਮਾੜਾ ਅਸਰ : ਜ਼ਿਆਦਾ ਪੈਦਲ ਚੱਲਣ ਨਾਲ ਜੋ ਲੋਕ ਪਹਿਲਾਂ ਤੋਂ ਹੀ ਸਿਹਤ ਸੰਬੰਧੀ ਕਿਸੇ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ ਜਾਂ ਦਿਲ ਸੰਬੰਧੀ ਬਿਮਾਰੀ ਤੋਂ ਪੀੜਤ ਹਨ, ਇਸ ਦਾ ਉਨ੍ਹਾਂ ਦੇ ਦਿਲ 'ਤੇ ਮਾੜਾ ਅਸਰ ਪੈਂਦਾ ਹੈ। ਜ਼ਿਆਦਾ ਪੈਦਲ ਚੱਲਣ ਨਾਲ ਦਿਲ ਦੀ ਧੜਕਣ ਵਧ ਜਾਂਦੀ ਹੈ। ਬਲੱਡ ਪ੍ਰੈੱਸ਼ਰ ਵਧ ਜਾਂਦਾ ਹੈ। ਅਜਿਹੇ ਲੋਕਾਂ ਨੂੰ ਪੈਦਲ ਚੱਲਣ ਤੋਂ ਪਹਿਲਾਂ ਖੁਦ ਨੂੰ ਵਾਰਮਅੱਪ ਜ਼ਰੂਰ ਕਰਨਾ ਚਾਹੀਦਾ ਹੈ।
ਡਿਹਾਈਡ੍ਰੇਸ਼ਨ : ਲੰਬੀ ਦੂਰੀ ਤੱਕ ਪੈਦਲ ਚੱਲਣ ਨਾਲ ਸਰੀਰ 'ਚੋਂ ਜ਼ਿਆਦਾ ਪਸੀਨਾ ਵਹਿੰਦਾ ਹੈ, ਜਿਸ ਨਾਲ ਸਾਡੇ ਸਰੀਰ 'ਚ ਪਾਣੀ ਅਤੇ ਇਲੈਕਟ੍ਰਾਈਟਸ ਦੀ ਘਾਟ ਹੋ ਜਾਂਦੀ ਹੈ। ਤੁਰਨ ਦੇ ਦੌਰਾਨ ਜੇਕਰ ਤੁਸੀਂ ਬਿਲਕੁਲ ਵੀ ਪਾਣੀ ਨਹੀਂ ਪੀਂਦੇ ਤਾਂ ਚੱਕਰ ਆਉਣਾ, ਥਕਾਵਟ ਜਾਂ ਬੇਹੋਸ਼ੀ ਵੀ ਹੋ ਸਕਦੀ ਹੈ। ਜ਼ਿਆਦਾ ਥੱਕਣ ਨਾਲ ਦਿਨ ਭਰ ਸੁਸਤੀ ਅਤੇ ਕਮਜ਼ੋਰੀ ਰਹਿੰਦੀ ਹੈ।
ਨੀਂਦ ਨਾ ਆਉਣਾ : ਪੈਦਲ ਚੱਲਣਾ ਚੰਗੀ ਨੀਂਦ ਲਿਆਉਣ 'ਚ ਸਹਾਇਕ ਹੁੰਦਾ ਹੈ। ਪਰ ਜ਼ਰੂਰਤ ਤੋਂ ਜ਼ਿਆਦਾ ਪੈਦਲ ਚੱਲਣ ਨਾਲ ਸਾਡੇ ਸਰੀਰ 'ਚ ਕੋਟ੍ਰੀਸੋਲ ਹਾਰਮੋਨਜ਼ ਦੀ ਮਾਤਰਾ ਵਧ ਜਾਂਦੀ ਹੈ, ਜਿਸ ਕਰਕੇ ਨੀਂਦ ਨਹੀਂ ਆਉਂਦੀ। ਜ਼ਿਆਦਾ ਥਕਾਵਟ ਹੋਣ ਨਾਲ ਲੱਤਾਂ ਅਤੇ ਪੈਰਾਂ 'ਚ ਹੋਣ ਵਾਲਾ ਦਰਦ ਵੀ ਚੰਗੀ ਨੀਂਦ 'ਚ ਰੁਕਾਵਟ ਪੈਦਾ ਕਰਦਾ ਹੈ।
ਗਠੀਆ, ਦਿਲ ਸੰਬੰਧੀ ਬਿਮਾਰੀਆਂ, ਗਰਭਵਤੀ ਔਰਤਾਂ, ਆਸਿਟਓਪੋਰੋਸਿਸ, ਨਿਊਰੋਪੈਥੀ ਵਰਗੀਆਂ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਨਾਲ ਜੂਝਣ ਵਾਲੇ ਲੋਕਾਂ ਨੂੰ ਜ਼ਿਆਦਾ ਪੈਦਲ ਚੱਲਣ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਸਾਰੀਆਂ ਬਿਮਾਰੀਆਂ ਨਾਲ ਸਰੀਰ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਪੈਦਲ ਚੱਲਣ ਨਾਲ ਜਦੋਂ ਮਾਸਪੇਸ਼ੀਆਂ 'ਤੇ ਦਬਾਅ ਜ਼ਿਆਦਾ ਪੈਂਦਾ ਹੈ ਤਾਂ ਮਾਸਪੇਸ਼ੀਆਂ ਦੀ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ। ਲੱਕ ਅਤੇ ਪਿੱਠ 'ਚ ਵੀ ਲਗਾਤਾਰ ਦਰਦ ਰਹਿਣ ਲਗਦਾ ਹੈ। ਔਰਤਾਂ ਲਈ ਤਾਂ ਖਾਸ ਤੌਰ 'ਤੇ ਜ਼ਿਆਦਾ ਪੈਦਲ ਚੱਲਣਾ ਉਨ੍ਹਾਂ ਦੀ ਮਾਹਵਾਰੀ ਦੀ ਸਮੱਸਿਆ ਵਧਾ ਸਕਦਾ ਹੈ।
ਇਸ ਲਈ ਜੋ ਲੋਕ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਬਚਣ ਲਈ ਲਗਾਤਾਰ ਕਈ ਕਿਲੋਮੀਟਰ ਦਫ਼ਤਰ ਦੀ ਦੂਰੀ ਪੈਦਲ ਚੱਲ ਕੇ ਤੈਅ ਕਰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਚਾਹੀਦਾ ਹੈ। ਕਿਉਂਕਿ 10 ਹਜ਼ਾਰ ਕਦਮ ਰੋਜ਼ ਪੈਦਲ ਚੱਲਣਾ ਸਿਹਤ ਦੇ ਮਾਹਿਰਾਂ ਦੀ ਨਜ਼ਰ ਤੋਂ ਸਾਡੇ ਸਰੀਰ ਲਈ ਫਾਇਦੇਮੰਦ ਹੁੰਦਾ ਹੈ, ਯਾਨਿ ਹਰ ਰੋਜ਼ 35 ਤੋਂ 40 ਮਿੰਟ ਦੀ ਸੈਰ ਵੀ ਸਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਜੋ ਲੋਕ ਖਾਲੀ ਪੇਟ ਪੈਦਲ ਇਸ ਲਈ ਚੱਲਣਾ ਚਾਹੁੰਦੇ ਹਨ ਕਿ ਇਸ ਨਾਲ ਮੋਟਾਪਾ ਘੱਟ ਹੁੰਦਾ ਹੈ, ਮੋਟਾਬਾਲਿਜ਼ਮ ਵਧਦਾ ਹੈ, ਪਰ ਖਾਲੀ ਪੇਟ ਰਹਿਣ ਨਾਲ ਚੱਲਣ ਤੋਂ ਥੋੜ੍ਹਾ ਸਮਾਂ ਬਾਅਦ ਹੀ ਮਹਿਸੂਸ ਹੁੰਦਾ ਹੈ ਅਤੇ ਸਰੀਰ 'ਚ ਜਦੋਂ ਗੁਲੂਕੋਜ਼ ਦਾ ਪੱਧਰ ਘੱਟ ਹੋ ਜਾਂਦਾ ਹੈ ਤਾਂ ਸਾਡਾ ਸਰੀਰ ਮਾਸਪੇਸ਼ੀਆਂ ਦੇ ਪ੍ਰੋਟੀਨ ਦਾ ਉਪਯੋਗ ਕਰਨਾ ਸ਼ੁਰੂ ਕਰ ਦਿੰਦਾ ਹੈ। ਜਿਸ ਨਾਲ ਸਾਡੀਆਂ ਮਾਸਪੇਸ਼ੀਆਂ 'ਚ ਕਮਜ਼ੋਰੀ ਆਉਣ ਲਗਦੀ ਹੈ। ਖਾਲੀ ਪੇਟ ਪੈਦਲ ਚੱਲਣ ਨਾਲ ਬਲੱਡ ਸ਼ੂਗਰ ਅਚਾਨਕ ਘਟ ਸਕਦੀ ਹੈ ਅਤੇ ਚੱਕਰ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਖਾਲੀ ਪੇਟ ਪੈਦਲ ਚੱਲਣ ਨਾਲ ਪੇਟ 'ਚ ਐਸਿਡ ਬਣਨ ਨਾਲ ਪੇਟ ਦਰਦ ਜਾਂ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਪੈਦਲ ਚਲਦੇ ਸਮੇਂ ਇਨ੍ਹਾਂ ਗੱਲਾਂ ਦਾ ਖਿਆਲ ਰੱਖੋ : ਪੈਦਲ ਚੱਲਣ ਤੋਂ ਪਹਿਲਾਂ ਹਲਕਾ ਨਾਸ਼ਤਾ ਕਰੋ, ਜਿਸ 'ਚ ਫਲ ਖਾਸ ਕਰਕੇ ਕੇਲਾ, ਮੇਵੇ ਜਾਂ ਫਲਾਂ ਦਾ ਜੂਸ ਲਓ। ਲੋੜ ਅਨੁਸਾਰ ਪਾਣੀ ਪੀਓ। ਆਪਣੇ ਸਰੀਰ ਦੀਆਂ ਜ਼ਰੂਰਤਾਂ ਅਤੇ ਉਸ ਦੀਆਂ ਹੱਦਾਂ ਨੂੰ ਧਿਆਨ 'ਚ ਰੱਖਦੇ ਹੋਏ ਓਨਾ ਹੀ ਪੈਦਲ ਚਲੋ ਜਿੰਨੇ 'ਚ ਤੁਹਾਨੂੰ ਕਮਜ਼ੋਰੀ ਮਹਿਸੂਸ ਨਾ ਹੋਵੇ।

-ਇਮੇਜ ਰਿਫਲੈਕਸ਼ਨ ਸੈਂਟਰ।

Ad Position 22
No active advertisement
ਪਿਛਲੀ ਖ਼ਬਰ ਨਾ ਪੀਓ ਡੱਬਾਬੰਦ ਜੂਸ ਅਗਲੀ ਖ਼ਬਰ ਲੰਮੀ ਉਮਰ ਇੰਝ ਹਾਸਿਲ ਕਰੋ
Ad Position 24