07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਉਦਾਸੀ ਨੂੰ ਦੂਰ ਕਰਨ ਦੇ ਰਾਜ਼ ਸਮਝੋ

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

ਆਸ ਜਿਥੇ ਜੀਵਨ 'ਚ ਆਕਸੀਜਨ ਦੀ ਤਰ੍ਹਾਂ ਹੁੰਦੀ ਹੈ, ਉਦਾਸੀ ਜਾਨਲੇਵਾ ਅਤੇ ਸਾਹਘੋਟੂ ਹੁੰਦੀ ਹੈ, ਪਰ ਕੁਝ ਲੋਕ ਹਨ ਕਿ ਉਦਾਸੀ 'ਚ ਹੀ ਰਹਿੰਦੇ ਹਨ। ਜ਼ਰਾ ਜਿਹੀ ਕੋਈ ਸਮੱਸਿਆ ਪੇਸ਼ ਆਈ ਨਹੀਂ ਕਿ ਖ਼ੁਸ਼ੀਆਂ ਦੇ ਪਰਿੰਦੇ ਹਵਾ 'ਚ ਉਡ ਜਾਂਦੇ ਹਨ।
ਅਜਿਹਾ ਕਿਉਂ ਹੁੰਦਾ ਹੈ? ਕਿਉਂਕਿ ਮਨ ਨੂੰ ਅਸੀਂ ਇਸੇ ਤਰ੍ਹਾਂ ਟਰੇਂਡ ਕੀਤਾ ਹੈ ਪਰ ਜ਼ਰਾ ਸੋਚੀਏ ਕਿ ਇਹ ਜੀਵਨ ਵਾਰ-ਵਾਰ ਮਿਲੇਗਾ? ਕਿੰਨਾ ਸੁੰਦਰ ਕਿੰਨਾ ਅਦਭੁਤ ਹੈ, ਇਹ ਸੰਸਾਰ ਅਤੇ ਮਨੁੱਖੀ ਜੀਵਨ। ਇਕ ਕ੍ਰਿਸ਼ਮਾ ਹੀ ਤਾਂ ਹੈ। ਖ਼ੁਸ਼ੀਆਂ ਸਾਡੇ ਚਾਰੇ ਪਾਸੇ ਫੈਲੀਆਂ ਹੋਈਆਂ ਹਨ। ਬਸ ਮਾਨਣ ਦੀ ਕਲਾ ਆਉਣੀ ਚਾਹੀਦੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਨ੍ਹਾਂ ਦਾ ਕੋਈ ਮੁੱਲ ਨਹੀਂ ਹੁੰਦਾ। ਇਹ ਮੁਫ਼ਤ ਮਿਲਦੀਆਂ ਹਨ।
ਲੋਕਾਂ ਦੇ ਸੰਪਰਕ 'ਚ ਰਹੋ : ਇਕੱਲਾ ਵਿਅਕਤੀ ਪਾਗਲਪਨ ਦੀ ਹੱਦ 'ਤੇ ਪਹੁੰਚ ਸਕਦਾ ਹੈ। ਇਸ ਲਈ ਸਮਾਜਿਕ ਬਣੋ। ਕਿਸੇ ਸੰਸਥਾ ਨਾਲ ਜੁੜ ਜਾਓ, ਜਿਥੇ ਤੁਹਾਨੂੰ ਅਲੱਗ-ਅਲੱਗ ਕੁਦਰਤੀ ਸੁਭਾਅ ਵਾਲੇ ਲੋਕ ਮਿਲਣਗੇ। ਤੁਹਾਡੇ ਕੋਲ ਕਰਨ ਲਈ ਕੋਈ ਸੋਸ਼ਲ ਕੰਮ ਹੁੰਦਾ ਹੈ ਤਾਂ ਉਹ ਤੁਹਾਡਾ ਖੁਦ ਦਾ ਵਿਸ਼ਵਾਸ ਵਧਾਏਗਾ ਅਤੇ ਤੁਹਾਨੂੰ ਸੰਤੁਸ਼ਟੀ ਪ੍ਰਦਾਨ ਕਰੇਗਾ।
ਮਨੁੱਖ ਦੀ ਸਥਿਤੀ ਮਾਤਰ ਇਕ ਊਰਜਾ ਹੁੰਦੀ ਹੈ। ਉਸ ਦਾ ਅਨੰਦ ਲਓ। ਇਸ ਲਈ ਤੁਸੀਂ ਕਿਸੇ ਵੀ ਭੀੜ ਵਾਲੀ ਜਗ੍ਹਾ 'ਤੇ ਜਾ ਸਕਦੇ ਹੋ। ਕਿਸੇ ਮੰਦਰ, ਗੁਰਦੁਆਰੇ ਜਾਂ ਕਿਤੇ ਭੀੜ ਭਰੇ ਪਾਰਕ 'ਚ ਬੈਂਚ 'ਤੇ ਆਸਣ ਜਮਾ ਲਓ ਜਾਂ ਕਿਸੇ ਖਾਲੀ ਦੁਕਾਨ 'ਤੇ ਬੈਠ ਜਾਓ ਜਾਂ ਜੇਕਰ ਕਿਸੇ ਚੁਬਾਰੇ 'ਚ ਜਾ ਕੇ ਕੁਝ ਮਨੋਰੰਜਨ ਦੇਖਣ ਲਈ ਮਨ ਤਰਸ ਰਿਹਾ ਹੋਵੇ ਤਾਂ ਰੇਲਵੇ ਸਟੇਸ਼ਨ ਸਭ ਤੋਂ ਵਧੀਆ ਜਗ੍ਹਾ ਹੈ। ਦੌੜਦੇ ਭੱਜਦੇ ਲੋਕ ਹੋਣ ਜਾਂ ਪਰਿਵਾਰਾਂ ਦੇ ਨਾਲ ਚਾਦਰ 'ਤੇ ਲੰਮੀਆਂ ਤਾਣ ਕੇ ਆਰਾਮ ਕਰਦੇ ਲੋਕ ਹੋਣ ਜਾਂ ਚਾਹ ਦਾ ਘੁੱਟ ਭਰਦੇ ਲੋਕ ਹੋਣ, ਉਨ੍ਹਾਂ ਨੂੰ ਦੇਖ ਕੇ ਤੁਹਾਡਾ ਵਧੀਆ ਮਨੋਰੰਜਨ ਹੋ ਸਕਦਾ ਹੈ, ਬਸ਼ਰਤੇ ਤੁਹਾਡਾ ਸੰਵੇਦਨਾਵਾਂ ਵਾਲਾ ਜੀਵਨ ਬਚਿਆ ਹੋਵੇ।
ਖੁਸ਼ ਰਹਿਣ ਦਾ ਇਹ ਇਕ ਵਧੀਆ ਨੁਸਖਾ ਹੈ
ਲਿਖੋ ਅਤੇ ਤੰਦਰੁਸਤ ਰਹੋ। ਲਿਖਣਾ ਧਿਆਨ ਦੀ ਤਰ੍ਹਾਂ ਦਿਮਾਗ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ। ਤਣਾਅ ਘੱਟ ਕਰਦਾ ਹੈ। ਜ਼ਿੰਦਗੀ ਇਕ ਸੰਘਰਸ਼ ਹੈ। ਰਾਹ 'ਚ ਦੁਸ਼ਵਾਰੀਆਂ ਜ਼ਿਆਦਾ ਹਨ। ਰਿਸ਼ਤਿਆਂ 'ਚ ਮਿਠਾਸ ਘੱਟ, ਤਲਖੀਆਂ ਜ਼ਿਆਦਾ ਹਨ, ਪਰ ਰਿਸ਼ਤੇ ਜ਼ਿੰਦਗੀ 'ਚ ਅਹਿਮ ਹਨ। ਇਨ੍ਹਾਂ ਬਿਨਾਂ ਚੱਲਿਆ ਨਹੀਂ ਜਾ ਸਕਦਾ। ਇਹੀ ਰਿਸ਼ਤੇ ਅਕਸਰ ਤਣਾਅ ਦਾ ਕਾਰਨ ਬਣ ਜਾਂਦੇ ਹਨ। ਤੁਸੀਂ ਕਿਸੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਹੋ ਤਾਂ ਫਿਰ ਵੀ ਉਹ ਪਤਾ ਨਹੀਂ ਕਿੰਨੀਆਂ ਮੁਸ਼ਕਿਲਾਂ, ਗ਼ਲਤਫਹਿਮੀਆਂ ਜਾਂ ਈਰਖਾ ਕਾਰਨ ਬੇਵਜ੍ਹਾ ਤੁਹਾਨੂੰ ਨੁਕਸਾਨ ਪਹੁਚਾਉਣ ਲਈ ਤਤਪਰ ਰਹਿੰਦੇ ਹਨ ਤਾਂ ਤੁਹਾਡੀ ਨਾਰਾਜ਼ਗੀ ਜਾਇਜ਼ ਹੈ ਪਰ ਤੁਸੀਂ ਜਾਣਦੇ ਹੋ ਕਿ ਨਾਰਾਜ਼ਗੀ ਪ੍ਰਗਟ ਕਰਨ ਨਾਲ ਗੱਲ ਹੋਰ ਵਿਗੜ ਜਾਵੇਗੀ। ਅਜਿਹੇ 'ਚ ਤੁਸੀਂ ਕੀ ਕਰੋ? ਆਪਣੀ ਕਾਹਲਬਾਜ਼ੀ, ਬੇਚੈਨੀ, ਨਫ਼ਰਤ ਵਰਗੀਆਂ ਨਾਂਹਪੱਖੀ ਆਦਤ ਤੋਂ ਛੁਟਕਾਰਾ ਪਾਓ। ਸੌਖਿਆਂ ਹੀ ਤੁਸੀਂ ਆਪਣੀ ਸਾਰੀ ਕੜਵਾਹਟ, ਸ਼ਿਕਾਇਤਾਂ, ਮਲਾਲ ਕਿਸੇ ਕਾਗਜ਼ 'ਤੇ ਲਿਖ ਲਓ ਅਤੇ ਪੜ੍ਹ ਕੇ ਤੁਰੰਤ ਉਸ ਨੂੰ ਨਸ਼ਟ ਕਰ ਦਿਓ। ਇਹ ਫੰਡਾ ਤੁਹਾਨੂੰ ਤੁਰੰਤ ਰਾਹਤ ਦੇਵੇਗਾ। ਤੁਸੀਂ ਭਾਰ-ਮੁਕਤ ਮਹਿਸੂਸ ਕਰੋਗੇ।
ਅਟੈਕ ਦਾ ਆਫਰ
ਕਈ ਵਾਰ ਅਸੀਂ ਲੋਕਾਂ ਨੂੰ ਸ਼ਿਕਾਇਤਾਂ ਕਰਦੇ ਸੁਣਦੇ ਹਾਂ ਕਿ ਲੋਕ ਉਨ੍ਹਾਂ ਦੇ ਭੋਲੇਪਨ ਦਾ ਫਾਇਦਾ ਉਠਾਉਂਦੇ ਹਨ। ਅਕਸਰ ਹੁੰਦਾ ਇਹ ਹੈ ਕਿ ਕਈ ਲੋਕਾਂ ਨੂੰ ਦੂਸਰਿਆਂ ਨੂੰ ਨੀਵਾਂ ਦਿਖਾਉਣ 'ਚ ਬਹੁਤ ਅਨੰਦ ਆਉਂਦਾ ਹੈ ਜਾਂ ਬੇਵਜ੍ਹਾ ਆਲੋਚਨਾ ਕਰਨਾ ਵੀ ਕਈਆਂ ਦਾ ਸ਼ੁਗਲ ਹੁੰਦਾ ਹੈ। ਇਸ ਤਰ੍ਹਾਂ ਕੁਝ ਨਿਰਦੋਸ਼ ਲੋਕ ਸਫਾਈ ਦਿੰਦੇ-ਦਿੰਦੇ ਥੱਕ ਜਾਂਦੇ ਹਨ। ਸ਼ਿਕਾਇਤ ਅਤੇ ਸਫਾਈ ਦੇਣ ਦੀ ਇਹ ਖੇਡ ਸਫਾਈ ਦੇਣ ਵਾਲੇ 'ਤੇ ਕੁਝ ਜ਼ਿਆਦਾ ਭਾਰੀ ਪੈਣ ਲੱਗ ਜਾਂਦੀ ਹੈ। ਇਕ ਕਹਾਣੀ ਹੈ, ਹਮਲਾਵਰ ਰੁਖ਼ ਸੁਰੱਖਿਆ ਦੀ ਸਭ ਤੋਂ ਵੱਡੀ ਨੀਤੀ ਹੈ। ਤੁਸੀਂ ਇਸ ਨੂੰ ਮੋਡੀਫਾਈਡ ਢੰਗ ਨਾਲ ਅਪਣਾਓ। ਤੁਸੀਂ ਆਲੋਚਨਾ ਤੋਂ ਡਰਦੇ ਹੋ, ਸਫਾਈ ਦਿੰਦੇ ਹੋ, ਬਚਾਅ ਮੈਕੇਨਿਜ਼ਮ ਅਪਣਾਉਣ ਦੀ ਬਜਾਏ ਆਲੋਚਕ ਨੂੰ ਆਲੋਚਨਾ ਦੀ ਵਿਵੇਚਨਾ ਕਰਨ ਨੂੰ ਕਹੋ। ਕਾਰਨ ਦੱਸੋ ਨੋਟਿਸ ਦਿਓ। ਯਕੀਨਨ ਹੀ ਉਹ ਕੱਛਾਂ ਵਜਾਉਣ ਲੱਗੇਗਾ। ਹੁਣ ਤੱਕ ਉਸ ਦਾ ਹੌਸਲਾ ਇਸ ਲਈ ਬੁਲੰਦ ਸੀ ਕਿ ਤੁਸੀਂ ਸੁਰੱਖਿਆਤਮਿਕ ਰਵੱਈਆ ਅਪਣਾ ਰਹੇ ਸੀ ਯਾਨਿ ਕਿ ਓਹ ਤੁਹਾਡੇ ਸਿੱਧੇਪਨ ਦਾ ਫਾਇਦਾ ਚੁੱਕ ਰਿਹਾ ਸੀ। ਤੁਸੀਂ ਵੀ ਜ਼ਰਾ ਟੇਢੇ ਹੋ ਕੇ ਦੇਖੋ। ਸਾਹਮਣੇ ਵਾਲਾ ਲਾਈਨ 'ਤੇ ਆ ਜਾਵੇਗਾ। ਹੁਣ ਤੁਹਾਡੇ ਮਨ 'ਚ ਵੀ ਨਾ ਕੋਈ ਸ਼ੱਕ ਪਲੇਗਾ, ਨਾ ਕੋਈ ਦੁੱਖ ਤੁਹਾਨੂੰ ਤਕਲੀਫ਼ ਦੇਵੇਗਾ।

Ad Position 22
No active advertisement
ਪਿਛਲੀ ਖ਼ਬਰ ਦਿਲ ਦੇ ਦੌਰੇ ਤੋਂ ਬਾਅਦ ਜੀਵਨ ਕਿਸ ਤਰ੍ਹਾਂ ਦਾ ਹੋਵੇ? ਅਗਲੀ ਖ਼ਬਰ ਨਾ ਪੀਓ ਡੱਬਾਬੰਦ ਜੂਸ
Ad Position 24