07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਦਿਲ ਦੇ ਦੌਰੇ ਤੋਂ ਬਾਅਦ ਜੀਵਨ ਕਿਸ ਤਰ੍ਹਾਂ ਦਾ ਹੋਵੇ?

Ad Position 21
repet_subhas-goyals [Copy P29]
ਅਜੀਤ ਡੈਸਕ 26-12-2025

ਅੱਜਕਲ੍ਹ ਸ਼ਾਇਦ ਹੀ ਕੋਈ ਇਸ ਤਰ੍ਹਾਂ ਦਾ ਵਿਅਕਤੀ ਹੋਵੇ ਜਿਸ ਨੇ ਆਪਣੇ ਘਰ ਵਿਚ ਜਾਂ ਆਂਢ-ਗੁਆਂਢ ਵਿਚ ਕੋਈ ਦਿਲ ਦੇ ਦੌਰੇ ਵਾਲਾ ਰੋਗੀ ਨਾ ਦੇਖਿਆ ਹੋਵੇ। ਦਿਲ ਦਾ ਦੌਰਾ ਇਕ ਭਿਆਨਕ ਬਿਮਾਰੀ ਹੈ ਜੋ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ।

ਅਕਸਰ ਦੇਖਿਆ ਜਾਂਦਾ ਹੈ ਕਿ ਇਕ ਵਾਰ ਦਿਲ ਦਾ ਦੌਰਾ ਪੈ ਜਾਣ ਤੋਂ ਬਾਅਦ ਰੋਗੀ ਬਹੁਤ ਘਬਰਾ ਜਾਂਦਾ ਹੈ। ਉਹ ਆਪਣੇ ਰੋਜ਼ਮਰ੍ਹਾ ਦੇ ਕੰਮ ਬਹੁਤ ਸੰਭਲ ਕੇ ਕਰਦਾ ਹੈ। ਹੀਣ ਭਾਵਨਾ ਨਾਲ ਪੀੜਤ ਹੋ ਕੇ ਜੀਵਨ ਵਿਚ ਰੁਚੀ ਲੈਣਾ ਬੰਦ ਕਰ ਦਿੰਦਾ ਹੈ ਅਤੇ ਕਈ ਰੋਗੀ ਤਾਂ ਆਪਣੇ-ਆਪ ਨੂੰ ਧਰਤੀ 'ਤੇ ਬੋਝ ਹੀ ਸਮਝਣ ਲਗਦੇ ਹਨ।
ਕੁਝ ਇਸ ਤਰ੍ਹਾਂ ਦੇ ਰੋਗੀ ਵੀ ਦੇਖੇ ਜਾਂਦੇ ਹਨ ਜੋ ਬਿਮਾਰੀ ਪ੍ਰਤੀ ਲਾਪ੍ਰਵਾਹੀ ਵਰਤਦੇ ਹਨ। ਇਨ੍ਹਾਂ ਰੋਗੀਆਂ ਵਿਚ ਦੂਜੀ ਵਾਰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਦਿਲ ਦੇ ਦੌਰੇ ਤੋਂ ਬਾਅਦ ਜੀਵਨ ਕਿਸ ਤਰ੍ਹਾਂ ਦਾ ਹੋਵੇ?
ਜੇਕਰ ਇਸ ਤਰ੍ਹਾਂ ਰੋਗੀ ਪਹਿਲਾਂ ਤੋਂ ਕਿਸੇ ਮੁਸ਼ਕਿਲ ਮਿਹਨਤ ਵਾਲੇ ਕੰਮ ਕਰਦਾ ਹੋਵੇ ਤਾਂ ਚੰਗਾ ਹੈ ਕਿ ਉਹ ਆਪਣਾ ਕੰਮ ਬਦਲ ਲਵੇ। ਉਂਝ ਤਿੰਨ ਮਹੀਨੇ ਬਾਅਦ ਰੋਗੀ ਨੌਕਰੀ 'ਤੇ ਜਾ ਸਕਦਾ ਹੈ। ਇਹ ਤਿੰਨ ਮਹੀਨੇ ਰੋਗੀ ਨੂੰ ਘਰ 'ਚ ਹੀ ਰਹਿਣਾ ਚਾਹੀਦਾ ਹੈ। ਇਸ ਸਮੇਂ ਵਿਚ ਰੋਗੀ ਨੂੰ ਸਾਧਾਰਨ ਕੰਮ ਜਿਵੇਂ ਨਹਾਉਣਾ, ਧੋਣਾ, ਦਾੜ੍ਹੀ ਬਣਾਉਣਾ ਤੇ ਕੱਪੜੇ ਬਦਲਣਾ ਸਾਧਾਰਨ ਰੂਪ ਨਾਲ ਕਰਦੇ ਰਹਿਣਾ ਚਾਹੀਦਾ ਹੈ।
ਦਿਲ ਦਾ ਦੌਰਾ ਪੈਣ ਤੋਂ ਬਾਅਦ ਮਹੀਨਾ ਬਾਅਦ ਰੋਜ਼ਾਨਾ ਸਵੇਰੇ ਸੈਰ ਕਰਨੀ ਚਾਹੀਦੀ ਹੈ। ਇਹ ਸੈਰ ਪੱਧਰ ਜ਼ਮੀਨ 'ਤੇ ਹੀ ਕਰਨੀ ਚਾਹੀਦੀ ਹੈ, ਜਿਥੇ ਕੋਈ ਚੜ੍ਹਾਈ ਉਤਰਾਈ ਜਾਂ ਪੌੜੀਆਂ ਆਦਿ ਨਾ ਹੋਣ। ਸੈਰ ਦੀ ਦੂਰੀ ਹੌਲੀ-ਹੌਲੀ ਇਸ ਤਰ੍ਹਾਂ ਵਧਾਓ ਕਿ 2 ਮਹੀਨਿਆਂ ਬਾਅਦ ਤੁਸੀਂ ਬਿਨਾਂ ਥੱਕੇ ਅੱਧਾ ਮੀਲ ਚੱਲ ਸਕੋ। ਢਾਈ ਮਹੀਨੇ ਤੋਂ ਬਾਅਦ ਤੁਸੀਂ 5-10 ਛੋਟੀਆਂ-ਛੋਟੀਆਂ ਪੌੜੀਆਂ ਦਿਨ ਵਿਚ ਇਕ ਵਾਰ ਚੜ੍ਹ ਸਕਦੇ ਹੋ।
ਇਸ ਤਰ੍ਹਾਂ ਦੇ ਰੋਗੀਆਂ ਨੂੰ ਜ਼ਿਆਦਾ ਸਰਦੀ ਤੋਂ ਬਚਣਾ ਚਾਹੀਦਾ ਹੈ। ਜੇਕਰ ਸਰਦੀ ਵਿਚ ਬਾਹਰ ਨਿਕਲਣਾ ਜ਼ਰੂਰੀ ਹੋਵੇ ਤਾਂ ਸਹੀ ਗਰਮ ਕੱਪੜੇ ਪਾ ਕੇ ਬਾਹਰ ਨਿਕਲਣਾ ਚਾਹੀਦਾ ਹੈ। ਜ਼ਿਆਦਾ ਠੰਢ ਜਾਂ ਗਰਮ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ। ਫਰਿੱਜ ਦਾ ਜ਼ਿਆਦਾ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ। ਦੇਰ ਨਾਲ ਹਜ਼ਮ ਹੋਣ ਵਾਲੇ ਪਦਾਰਥ ਨਹੀਂ ਖਾਣੇ ਚਾਹੀਦੇ। ਖਾਣਾ ਪਕਾਉਂਦੇ ਸਮੇਂ ਘਿਓ ਦੀ ਬਜਾਏ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।
ਬਾਜ਼ਾਰ ਦੀ ਮਠਿਆਈ, ਤੇਲ ਪਦਾਰਥ ਤੇ ਚਟਪਟੀਆਂ ਚੀਜ਼ਾਂ ਬਿਲਕੁਲ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਦੇ ਲੋਕਾਂ ਲਈ ਸ਼ਾਕਾਹਾਰੀ ਭੋਜਨ ਬਿਹਤਰ ਹੁੰਦਾ ਹੈ। ਅੰਡਾ ਆਦਿ ਖਾਣਾ ਹੀ ਹੈ ਤਾਂ ਉਸ ਦਾ ਪੀਲਾ ਹਿੱਸਾ ਨਹੀਂ ਖਾਣਾ ਚਾਹੀਦਾ। ਖਾਣਾ ਹਮੇਸ਼ਾ ਭੁੱਖ ਤੋਂ ਘੱਟ ਖਾਣਾ ਚਾਹੀਦਾ ਹੈ। ਰਾਤ ਨੂੰ ਖਾਣਾ ਸੌਣ ਤੋਂ ਲਗਭਗ 2 ਘੰਟੇ ਪਹਿਲਾਂ ਜ਼ਰੂਰ ਖਾ ਲਓ।
ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰੋ। ਜੇਕਰ ਤੁਸੀਂ ਇਨ੍ਹਾਂ ਦੀ ਵਰਤੋਂ ਜਾਰੀ ਰੱਖਦੇ ਹੋ ਤਾਂ ਤੁਸੀਂ ਖ਼ੁਦ ਛੇਤੀ ਹੀ ਅਗਲੇ ਦਿਲ ਦੇ ਦੌਰੇ ਨੂੰ ਸੱਦਾ ਦੇ ਰਹੇ ਹੋਵੋਗੇ।
ਡਾਕਟਰ ਵਲੋਂ ਦਿੱਤੀ ਗਈ ਦਵਾਈ ਲਗਾਤਾਰ ਲੈਂਦੇ ਰਹੋ ਅਤੇ ਉਸ ਦੀਆਂ ਦਿੱਤੀਆਂ ਗਈਆਂ ਹਿਦਾਇਤਾਂ ਦਾ ਪਾਲਨ ਕੋਰ। ਇਸ ਸਭ ਦੇ ਨਾਲ 6 ਮਹੀਨੇ ਵਿਚ ਇਕ ਵਾਰ ਆਪਣੀ ਪੂਰੀ ਸਰੀਰਕ ਜਾਂਚ ਕਰਵਾਉਣੀ ਨਾ ਭੁੱਲੋ।
-੦-

Ad Position 22
No active advertisement
ਪਿਛਲੀ ਖ਼ਬਰ ਸਿਹਤ ਖ਼ਬਰਨਾਮਾ ਅਗਲੀ ਖ਼ਬਰ ਉਦਾਸੀ ਨੂੰ ਦੂਰ ਕਰਨ ਦੇ ਰਾਜ਼ ਸਮਝੋ
Ad Position 24