17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

'ਭਾਬੀ ਜੀ ਘਰ ਪਰ ਹੈਂ' ਦੀ 'ਅਨੀਤਾ ਭਾਬੀ', ਵਿਦਿਸ਼ਾ ਸ੍ਰੀਵਾਸਤਵ

Ad Position 21
No active advertisement
ਅਜੀਤ ਡੈਸਕ 04-06-2025

ਬਹੁਮੁਖੀ ਪ੍ਰਤਿਭਾ ਦੀ ਧਨੀ ਅਦਾਕਾਰਾ ਵਿਦਿਸ਼ਾ ਸ੍ਰੀਵਾਸਤਵ ਨੇ ਤੇਲਗੂ ਸਿਨੇਮਾ ਤੋਂ ਲੈ ਕੇ ਹਿੰਦੀ ਟੈਲੀਵਿਜ਼ਨ ਤੱਕ ਆਪਣੀ ਛਾਪ ਛੱਡੀ ਹੈ। ਕਾਮੇਡੀ ਸ਼ੋਅ 'ਭਾਬੀ ਜੀ ਘਰ ਪਰ ਹੈਂ' ਵਿਚ ਉਸ ਦੀ ਭੂਮਿਕਾ ਨੇ ਉਸ ਨੂੰ ਘਰ-ਘਰ ਮਸ਼ਹੂਰ ਕਰ ਦਿੱਤਾ। 'ਭਾਬੀ ਜੀ ਘਰ ਪਰ ਹੈਂ' ਵਿਚ ਅਨੀਤਾ ਭਾਬੀ ਦੇ ਰੂਪ ਵਿਚ ਸੌਮਿਆ ਟੰਡਨ ਭਾਵ ਗੋਰੀ ਮੈਮ ਨੂੰ ਵੱਡੀ ਪਛਾਣ ਮਿਲੀ ਸੀ। ਉਸ ਦੇ ਜਾਣ ਤੋਂ ਬਾਅਦ ਨੇਹਾ ਪੇਂਡਸੇ ਨੇ ਲਗਭਗ ਇਕ ਸਾਲ ਇਸ ਭੂਮਿਕਾ ਨੂੰ ਨਿਭਾਇਆ ਪਰ ਇਨ੍ਹੀਂ ਦਿਨੀਂ ਅਦਾਕਾਰਾ ਵਿਦਿਸ਼ਾ ਸ੍ਰੀਵਾਸਤਵ ਅਨੀਤਾ ਵਿਭੂਤੀ ਨਾਰਾਇਣ ਮਿਸ਼ਰਾ ਗੋਰੀ ਮੈਮ ਦੇ ਕਿਰਦਾਰ ਨੂੰ ਨਿਭਾ ਰਹੀ ਹੈ। ਫ਼ਿਲਮਾਂ ਦੇ ਨਾਲ ਵਿਦਿਸ਼ਾ ਨੇ ਟੈਲੀਵਿਜ਼ਨ ਲਈ ਵੀ ਕਾਫ਼ੀ ਕੰਮ ਕੀਤਾ ਹੈ। ਸਾਲ 2014 ਵਿਚ ਸਟਾਰ ਪਲੱਸ ਦੇ ਸ਼ੋਅ 'ਯੇ ਹੈ ਮੁਹੱਬਤ' ਤੋਂ ਛੋਟੇ ਪਰਦੇ 'ਤੇ ਸ਼ੁਰੂਆਤ ਕਰਨ ਤੋਂ ਬਾਅਦ ਉਹ 'ਭਾਬੀ ਜੀ ਘਰ ਪਰ ਹੈਂ' ਵਿਚ ਅਨੀਤਾ ਭਾਬੀ ਦੀ ਭੂਮਿਕਾ ਵਿਚ ਉਹ ਨੇਹਾ ਪੇਂਡਸੇ ਦੀ ਥਾਂ ਆਈ ਅਤੇ ਦਰਸ਼ਕਾਂ ਦਾ ਬਹੁਤ ਪਿਆਰ ਬਟੋਰਿਆ। ਉਹ 'ਕਹਿਤ ਹਨੂਮਾਨ ਜੈ ਸ੍ਰੀ ਰਾਮ' ਵਿਚ ਮਾਂ ਪਾਰਵਤੀ ਦੀ ਭੂਮਿਕਾ ਵਿਚ ਨਜ਼ਰ ਆਈ। 'ਮੇਰੀ ਗੁੜੀਆ', 'ਦੁਰਗਾ-ਮਾਤਾ ਕੀ ਛਾਇਆ', 'ਯੇ ਜਾਦੂ ਹੈ ਜਿੰਨ ਕਾ' ਅਤੇ 'ਤੁਝਸੇ ਹੈ ਰਾਬਤਾ' ਵਿਚ ਵੀ ਉਸ ਦੇ ਕੰਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਜ਼ੀ ਟੀ.ਵੀ. ਦੇ ਸ਼ੋਅ 'ਕਾਸ਼ੀਬਾਈ' ਵਿਚ ਉਸ ਦੀ ਭੂਮਿਕਾ ਬੇਹੱਦ ਰੋਮਾਂਚਕਾਰੀ ਸੀ।

Ad Position 22
No active advertisement
ਪਿਛਲੀ ਖ਼ਬਰ ਨਿਕਿਤਾ ਦੱਤਾ ਵੱਖਰੀ ਪਛਾਣ ਵਾਲੀ ਨਾਇਕਾ ਅਗਲੀ ਖ਼ਬਰ ਪਛਾਣ ਬਣਾਉਣ ਜਾ ਰਿਹਾ ਹੈ ਐਕਟਰ ਵਿਪਨ ਸ਼ਰਮਾ
Ad Position 24