03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬਿਹਤਰੀਨ ਐਕਟਿੰਗ ਨਾਲ ਹਰਮਨ ਪਿਆਰੀ ਹੋਈ ਹੈ-ਆਨਿਆ ਸਿੰਘ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025

ਸ਼ਾਹਰੁਖ ਦੇ ਵੱਡੇ ਬੇਟੇ ਆਰੀਅਨ ਖਾਨ ਦੀ ਕਾਮਯਾਬ ਸਾਬਤ ਹੋ ਚੁੱਕੀ ਨਿਰਦੇਸ਼ਨ ਵੈੱਬ ਸੀਰੀਜ਼ 'ਬਾਸਟਰਡਸ ਆਫ਼ ਬਾਲੀਵੁੱਡ' (2025) ਵਿਚ ਪਿਛਲੇ 8 ਸਾਲਾਂ ਤੋਂ ਫ਼ਿਲਮ ਸਨਅਤ ਵਿਚ ਸਰਗਰਮ ਆਨਿਆ ਸਿੰਘ ਦਮਦਾਰ ਅੰਦਾਜ਼ ਵਿਚ ਨਜ਼ਰ ਆ ਰਹੀ ਹੈ। ਇਸ ਸੀਰੀਜ਼ ਵਿਚ ਉਸ ਦੇ ਕੰਮ ਦੀ ਬੜੀ ਪ੍ਰਸੰਸਾ ਹੋ ਰਹੀ ਹੈ।
ਵੈੱਬ ਸੀਰੀਜ਼ 'ਬਾਸਟਰਡਸ ਆਫ਼ ਬਾਲੀਵੁੱਡ' ਤੋਂ ਪਹਿਲਾਂ ਆਨਿਆ ਨੂੰ ਰਾਜ ਕੁਮਾਰ ਰਾਓ ਅਤੇ ਸ਼ਰਧਾ ਕਪੂਰ ਨਾਲ ਲਗਭਗ 800 ਕਰੋੜ ਕਮਾਉਣ ਵਾਲੀ ਫ਼ਿਲਮ 'ਇਸਤਰੀ-2' ਵਿਚ ਅਪਾਰਸ਼ਕਤੀ ਖੁਰਾਣਾ ਦੀ ਮਿੱਤਰ ਦੀ ਭੂਮਿਕਾ ਵਿਚ ਦੇਖਿਆ ਸੀ। ਇਸ ਫ਼ਿਲਮ ਨੇ ਉਸ ਦੀ ਹਰਮਪਿਆਰਤਾ ਵਿਚ ਕਾਫ਼ੀ ਵਾਧਾ ਕੀਤਾ ਅਤੇ ਲੋਕਾਂ ਨੇ ਉਸ ਦੀ ਐਕਟਿੰਗ ਦੀ ਸਰਾਹਨਾ ਵੀ ਕੀਤੀ।
ਦਿੱਲੀ ਵਿਚ ਪੈਦਾ ਹੋਈ ਆਨਿਆ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਦਿੱਲੀ ਤੋਂ ਹੀ ਪੂਰੀ ਕੀਤੀ। ਬਚਪਨ ਤੋਂ ਹੀ ਉਸ ਦੇ ਅੰਦਰ ਐਕਟਿੰਗ ਪ੍ਰਤੀ ਜਾਨੂੰਨ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਅਦਾਕਾਰਾ ਬਣਨ ਦਾ ਸੁਪਨਾ ਲੈ ਕੇ ਜਦੋਂ ਉਹ ਦਿੱਲੀ ਤੋਂ ਮੁੰਬਈ ਆਈ, ਉਦੋਂ ਕਾਫ਼ੀ ਸੰਘਰਸ਼ ਤੋਂ ਬਾਅਦ ਯਸ਼ਰਾਜ ਫ਼ਿਲਮਜ਼ ਵਲੋਂ ਬਣਾਈ ਫ਼ਿਲਮ 'ਕੈਦੀ ਬੈਂਡ' (2017) ਤੋਂ ਉਸ ਨੂੰ ਫ਼ਿਲਮੀ ਪਰਦੇ 'ਤੇ ਕਦਮ ਰੱਖਣ ਦਾ ਮੌਕਾ ਮਿਲਿਆ।
ਫ਼ਿਲਮ 'ਖੋ ਗਏ ਹਮ ਕਹਾਂ' ਵਿਚ ਆਨਿਆ ਸਿੰਘ ਨੇ 'ਲਾ ਲਾ' ਨਾਮੀ ਸੋਸ਼ਲ ਮੀਡੀਆ ਇੰਫਲੁਐਂਸਰ ਦੀ ਭੂਮਿਕਾ ਨਿਭਾਈ ਸੀ, ਜੋ ਆਪਣੇ ਅਨੁਭਵਾਂ ਨੂੰ ਜੀਣ ਤੋਂ ਜ਼ਿਆਦਾ ਉਸ ਦਾ ਦਿਖਾਵਾ ਕਰਦੀ ਹੈ ਪਰ ਆਨਿਆ ਨੂੰ ਬਾਲੀਵੁੱਡ ਵਿਚ ਜ਼ਿਆਦਾ ਕੰਮ ਨਹੀਂ ਮਿਲਿਆ। ਉਸ ਲਈ ਓ.ਟੀ.ਟੀ. ਇਕ ਬਿਹਤਰ ਬਦਲ ਸਾਬਤ ਹੋਇਆ ਹੈ।
ਵੈੱਬ ਸੀਰੀਜ਼ 'ਨੈਵਰ ਕਿਸ ਯੁਅਰ ਬੁਆਏਫ੍ਰੈਂਡ' ਜ਼ਰੀਏ ਆਨਿਆ ਨੇ ਆਪਣੀ ਵੱਖਰੀ ਪਛਾਣ ਬਣਾਈ। ਇਸ ਤੋਂ ਬਾਅਦ ਉਹ 'ਜੀਅ ਕਰਦਾ' ਅਤੇ 'ਕੌਨ ਬਣੇਗਾ ਸ਼ਿਖਰਵਤੀ' ਵਰਗੀ ਵੈੱਬ ਸੀਰੀਜ਼ ਵਿਚ ਨਜ਼ਰ ਆਈ। ਇਨ੍ਹਾਂ ਸੀਰੀਜ਼ ਨੇ ਉਸ ਦੀ ਹਰਮਨਪਿਆਰਤਾ ਵਿਚ ਜ਼ਬਰਦਸਤ ਵਾਧਾ ਕੀਤਾ ਅਤੇ ਹੁਣ ਵੈੱਬ ਸੀਰੀਜ਼ 'ਬਾਸਟਰਡਜ਼ ਆਫ਼ ਬਾਲੀਵੁੱਡ' ਨੇ ਉਸ ਦੀ ਸਫ਼ਲਤਾ ਨੂੰ ਸੱਤਵੇਂ ਅਸਮਾਨ 'ਤੇ ਪਹੁੰਚਾ ਦਿੱਤਾ ਹੈ।
ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਆਨਿਆ ਸੋਸ਼ਲ ਮੀਡੀਆ ਸੈਂਸੇਸ਼ਨ ਦੇ ਤੌਰ 'ਤੇ ਵੀ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਉਹ ਆਪਣੀਆਂ ਦਿਲਕਸ਼ ਅਦਾਵਾਂ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਬਿਜਲੀਆਂ ਸੁੱਟਦੀ ਹੈ। ਵੱਖ-ਵੱਖ ਤਰ੍ਹਾਂ ਦੇ ਪਹਿਰਾਵਿਆਂ ਵਿਚ ਉਸ ਦੀਆਂ ਗਲੈਮਰਸ ਤਸਵੀਰਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸੰਸਕ ਆਪਣਾ ਦਿਲ ਹਾਰ ਬੈਠਦੇ ਹਨ।

-0-

Ad Position 22
No active advertisement
ਪਿਛਲੀ ਖ਼ਬਰ ਚਾਹ ਵੇਚਣ ਤੋਂ ਰਾਸ਼ਟਰੀ ਪੁਰਸਕਾਰ ਜਿੱਤਣ ਤੱਕ-ਅਨੂ ਕਪੂਰ ਅਗਲੀ ਖ਼ਬਰ ਦਹੀਂ-ਚੌਲ ਖਾਓ ਫਿੱਟ ਰਹੋ
Ad Position 24