03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਚਾਹ ਵੇਚਣ ਤੋਂ ਰਾਸ਼ਟਰੀ ਪੁਰਸਕਾਰ ਜਿੱਤਣ ਤੱਕ-ਅਨੂ ਕਪੂਰ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025

(ਲੜੀ ਜੋੜਨ ਲਈ ਪਿਛਲੇ ਬੁੱਧਵਾਰ ਦਾ ਅੰਕ ਦੇਖੋ)
ਉਹ ਅਨੂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋਏ, ਉਨ੍ਹਾਂ ਨੇ ਪ੍ਰਸੰਸਾ ਦਾ ਇਕ ਪੱਤਰ ਭੇਜਿਆ ਅਤੇ ਆਪਣੀ ਫਿਲਮ 'ਮੰਡੀ' (1983) ਵਿਚ ਇਕ ਭੂਮਿਕਾ ਦਿੱਤੀ ਅਤੇ ਇਸ ਤਰ੍ਹਾਂ ਅਨੂ ਦਾ ਫਿਲਮੀ ਸਫ਼ਰ ਸ਼ੁਰੂ ਹੋ ਗਿਆ, ਜੋ ਹਾਲੇ ਤੱਕ ਜਾਰੀ ਹੈ।
ਅਨੂ ਦਾ ਜੀਵਨ ਉਤਾਰਾਵਾਂ-ਚੜ੍ਹਾਵਾਂ ਨਾਲ ਭਰਿਆ ਹੋਇਆ ਹੈ। ਗ਼ਰੀਬੀ ਦੇ ਦਿਨਾਂ ਵਿਚ ਉਸ ਨੂੰ ਚਾਹ, ਲਾਟਰੀ ਦੇ ਟਿਕਟ ਤੇ ਚੂਰਨ ਵੇਚ ਕੇ ਵੀ ਗੁਜ਼ਾਰਾ ਕਰਨਾ ਪਿਆ ਸੀ। ਉਸ ਦੇ ਪੜਦਾਦਾ ਨੂੰ ਆਜ਼ਾਦੀ ਦੀ ਜੰਗ ਦੌਰਾਨ ਫਾਂਸੀ ਦੇ ਦਿੱਤੀ ਗਈ ਸੀ। ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੀ ਦਾਦੀ ਨੇ ਘਰ ਤੋਂ ਕੱਢ ਦਿੱਤਾ ਸੀ। ਜਦੋਂ ਉਹ ਫਿਲਮਾਂ ਵਿਚ ਆਏ ਤਾਂ ਉਨ੍ਹਾਂ ਨੇ ਰਾਸ਼ਟਰੀ ਪੁਰਸਕਾਰ ਜਿੱਤਿਆ। ਆਪਣੀ ਗ਼ਰੀਬੀ ਦੇ ਦਿਨਾਂ ਬਾਰੇ ਅਨੂ ਦਾ ਕਹਿਣਾ ਹੈ, 'ਮੈਂ ਚਾਹ ਵੇਚੀ, ਪਰ ਮੈਂ ਆਪਣੀ ਗ਼ਰੀਬੀ ਦਾ ਮਹਿਮਾਮੰਡਲ ਨਹੀਂ ਕਰਨਾ ਚਾਹੁੰਦਾ। ਮੈਨੂੰ ਨਹੀਂ ਲਗਦਾ ਕਿ ਮੇਰੀ ਗ਼ਰੀਬੀ ਕੋਈ ਫ਼ਖ਼ਰ ਦੀ ਗੱਲ ਸੀ, ਨਾ ਹੀ ਇਹ ਮੇਰੇ ਜੀਵਨ ਵਿਚ ਡੂੰਘੇ ਦੁੱਖ ਦਾ ਵਿਸ਼ਾ ਸੀ। ਇਹ ਮੇਰੀ ਜ਼ਿੰਦਗੀ ਦਾ ਸਿਰਫ਼ ਇਕ ਹਿੱਸਾ ਸੀ, ਹਾਲਾਤ ਸਨ, ਜਿਸ ਦਾ ਮੈਨੂੰ ਸਾਹਮਣਾ ਕਰਨਾ ਪਿਆ। ਮੈਂ ਆਟੋ ਰਿਕਸ਼ਾ ਚਲਾਇਆ ਹੈ, ਚੂਰਨ ਤੇ ਲਾਟਰੀ ਟਿਕਟ ਵੇਚੇ ਹਨ। ਮੈਂ ਪਟਾਕੇ ਵੀ ਵੇਚੇ ਹਨ, ਪਰ ਜੀਵਨ ਵਿਚ ਜੋ ਕੁਝ ਵੀ ਕੀਤਾ ਹੈ, ਇਮਾਨਦਾਰੀ ਨਾਲ ਅਤੇ ਕੁਝ ਪੈਸੇ ਕਮਾਉਣ ਦੇ ਇਰਾਦੇ ਨਾਲ ਕੀਤਾ ਹੈ।'
ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਅਨੂ ਕਪੂਰ ਦੇ ਪਿਤਾ ਦਾ ਇਕ ਥੀਏਟਰ ਗਰੁੱਪ ਸੀ। ਉਨ੍ਹੀਂ ਦਿਨੀਂ ਥੀਏਟਰ ਤੇ ਸਿਨੇਮਾ ਨੂੰ ਚੰਗੀਆਂ ਨਜ਼ਰਾਂ ਨਾਲ ਨਹੀਂ ਦੇਖਿਆ ਜਾਂਦਾ ਸੀ। ਇਸ ਲਈ ਉਸ ਦੀ ਦਾਦੀ, ਜੋ ਇਕ ਡਾਕਟਰ ਦੀ ਪਤਨੀ ਸੀ, ਨੇ ਉਨ੍ਹਾਂ ਦੇ ਪਿਤਾ ਨੂੰ ਘਰ 'ਚੋਂ ਕੱਢ ਦਿੱਤਾ ਸੀ। ਇਹ 1961 ਦੀ ਗੱਲ ਹੈ। ਹਾਲਾਂਕਿ ਅਨੂ ਦੀ ਮਾਤਾ ਉਰਦੂ ਅਧਿਆਪਕਾ ਸੀ, ਪਰ ਉਨ੍ਹਾਂ ਨੂੰ ਸਿਰਫ਼ 40 ਰੁਪਏ ਮਹੀਨਾ ਤਨਖਾਹ ਮਿਲਦੀ ਸੀ, ਜੋ ਵੱਡੇ ਪਰਿਵਾਰ ਦਾ ਖ਼ਰਚ ਚੁੱਕਣ ਲਈ ਪੂਰੀ ਨਹੀਂ ਸੀ। ਉਨ੍ਹਾਂ ਦੀ ਮਾਂ ਕਲਾਸੀਕਲ ਗਾਇਕਾ ਵੀ ਸੀ ਅਤੇ ਅਨੂ ਨੂੰ ਵਿਰਾਸਤ ਵਿਚ ਸੰਗੀਤ ਮਿਲਿਆ, ਜਿਸ ਦੀ ਬਦੌਲਤ ਉਨ੍ਹਾਂ ਨੇ ਟੀ.ਵੀ. 'ਤੇ ਕਈ ਸਾਲਾਂ ਤੱਕ ਸਫ਼ਲਤਾਪੂਰਵਕ ਅੰਤਾਕਸ਼ਰੀ ਪ੍ਰੋਗਰਾਮ ਦਾ ਸੰਚਾਲਨ ਕੀਤਾ। (ਸਮਾਪਤ)

Ad Position 22
No active advertisement
ਪਿਛਲੀ ਖ਼ਬਰ ਮਿੱਠੀ ਆਵਾਜ਼ : ਸ਼ਬੀਰ ਕੁਮਾਰ ਅਗਲੀ ਖ਼ਬਰ ਬਿਹਤਰੀਨ ਐਕਟਿੰਗ ਨਾਲ ਹਰਮਨ ਪਿਆਰੀ ਹੋਈ ਹੈ-ਆਨਿਆ ਸਿੰਘ
Ad Position 24