03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਦਹੀਂ-ਚੌਲ ਖਾਓ ਫਿੱਟ ਰਹੋ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025

'ਜਿਗਰਾ' ਫ਼ਿਲਮ 'ਚ ਕੀਤੇ ਕੰਮ ਨੇ ਆਲੀਆ ਭੱਟ ਦੇ ਜਿਗਰ ਨੂੰ ਐਵਾਰਡ ਦੀ ਤਾਕਤ ਦਿੱਤੀ ਹੈ ਤੇ ਇਹ ਦੀਵਾਲੀ ਰਣਬੀਰ ਕਪੂਰ ਦੀ ਪਤਨੀ ਆਲੀਆ ਭੱਟ ਕਪੂਰ ਲਈ ਢੇਰ ਸਾਰੀਆਂ ਖ਼ੁਸ਼ੀਆਂ ਦੀ ਆਤਿਸ਼ਬਾਜ਼ੀ ਲਿਆਈ ਹੈ। ਕਿਸੇ ਕਾਰਨ ਉਹ ਖ਼ੁਦ ਫ਼ਿਲਮ ਫੇਅਰ ਐਵਾਰਡ ਆਪ ਲੈਣ ਨਹੀਂ ਗਈ ਪਰ ਇੰਸਟਾਗ੍ਰਾਮ ਕਿਸ ਲਈ ਹੈ, ਤਾਂ ਆਲੀਆ ਨੇ ਭਾਰਤ ਭਰ 'ਚ ਆਪਣੇ ਤੇ ਸੰਸਾਰ 'ਚ ਵਸਦੇ ਚਹੇਤਿਆਂ ਲਈ ਇਕ ਲੰਬੀ-ਚੌੜੀ ਤਕਰੀਰ ਪੋਸਟ ਕਰ ਦਿੱਤੀ। ਉਸ ਲਿਖਿਆ ਕਿ ਜਦ ਤੱਕ ਸਾਹ ਹਨ ਇਹ ਐਵਾਰਡ ਉਸ ਦੇ ਦਿਲ ਦੀ ਲਾਇਬ੍ਰੇਰੀ 'ਚ ਰਹੇਗਾ। ਉਸ ਨੇ ਆਪਣੀ ਟੀਮ ਮੇਕਅੱਪ ਤੋਂ ਹੇਅਰ ਡਰੈਸਰ ਤੱਕ ਦਾ ਧੰਨਵਾਦ ਇਸ ਐਵਾਰਡ ਲਈ ਕੀਤਾ ਹੈ। ਉਸ ਲਿਖਿਆ ਹੈ ਦੁਨੀਆ ਇਧਰ ਦੀ ਉੱਧਰ ਹੋ ਜਾਵੇ 'ਤੈਨੂੰ ਨਾਲ ਰੱਖਣਾ ਹੈ।' 'ਲਵ ਐਂਡ ਵਾਰ' ਤੇ 'ਅਲਫ਼ਾ' ਫ਼ਿਲਮਾਂ ਅੱਜਕਲ੍ਹ ਆਲੀਆ ਭੱਟ ਕਰ ਰਹੀ ਹੈ। ਉੱਧਰ ਆਲੀਆ ਪ੍ਰਤੀ ਲੋਕਾਂ ਦਾ ਪਿਆਰ ਦੇਖੋ, ਕੇਰਲ ਦੇ ਡੇਅਰੀ ਫਾਰਮ 'ਚ ਉਨ੍ਹਾਂ ਨੇ ਆਪਣੀ ਇਕ ਗਾਂ (ਗਊ) ਦਾ ਨਾਂਅ ਹੀ ਆਲੀਆ ਭੱਟ ਰੱਖਿਆ ਹੈ। ਇਹ ਗੱਲ ਤਦ ਸਾਹਮਣੇ ਆਈ ਜਦ ਲੋਕਪ੍ਰਿਯਾ ਨੇਤਾ ਪ੍ਰਿਅੰਕਾ ਗਾਂਧੀ ਉਸ ਡੇਅਰੀ ਫਾਰਮ ਗਈ ਤਾਂ ਉਸ ਦੇਖਿਆ ਕਿ ਗਾਂ (ਗਊ) 'ਤੇ ਨਾਂਅ ਲਿਖਿਆ ਹੈ। ਪ੍ਰਿਅੰਕਾ ਗਾਂਧੀ ਨੇ ਤੁਰੰਤ ਐਕਸ (ਟਵਿੱਟਰ) 'ਤੇ ਟਵੀਟ ਕੀਤਾ ਤੇ ਆਲੀਆ ਨੂੰ ਟੈਗ ਕਰਕੇ ਦੱਸਿਆ ਕਿ ਇਹ ਤੇਰੇ ਲਈ ਲੋਕਾਂ ਦਾ ਪਿਆਰ ਹੈ ਕਿ ਪਸ਼ੂਆਂ ਦਾ ਨਾਂਅ ਵੀ ਉਹ ਤੇਰੇ ਨਾਂਅ 'ਤੇ ਰੱਖ ਰਹੇ ਹਨ। ਉਧਰ ਪਾਲੀ ਹਿੱਲ ਇਲਾਕੇ 'ਚ ਮੁੰਬਈ ਵਿਖੇ ਦੀਵਾਲੀ 'ਤੇ ਆਲੀਆ ਆਪਣੇ ਨਵੇਂ ਘਰੇ ਪ੍ਰਵੇਸ਼ ਕਰੇਗੀ, ਜਿਸ ਦੀ ਕੀਮਤ 250 ਕਰੋੜ ਹੈ। ਇਹ ਛੇ ਮੰਜ਼ਿਲਾ ਬੰਗਲਾ ਹੈ ਤੇ ਇਸ 'ਚ ਆਲੀਆ, ਉਸ ਦੀ ਬੇਟੀ ਰਾਹਾ ਕਪੂਰ, ਪਤੀ ਰਣਬੀਰ ਕਪੂਰ ਤੇ ਸੱਸ-ਮਾਂ ਨੀਤੂ ਕਪੂਰ ਰਹੇਗੀ। ਦਹੀਂ-ਚੌਲ (ਚਾਵਲ) ਖਾਣ ਨਾਲ ਜਿਸਮ ਫਿੱਟ ਰਹਿੰਦਾ ਹੈ, ਇਹ ਆਲੀਆ ਨੇ ਕਿਹਾ ਹੈ ਪਰ ਦਹੀਂ ਘਰ ਦਾ ਹੋਣਾ ਚਾਹੀਦਾ ਹੈ, ਬਾਜ਼ਾਰ ਦਾ ਨਹੀਂ। ਉਧਰ ਫੋਰਟਿਸ ਹਸਪਤਾਲ ਦੇ ਡਾਕਟਰ ਸ਼ੁਭਮ ਨੇ ਵੀ ਆਲੀਆ ਦੀ ਗੱਲ ਸਹੀ ਆਖੀ ਹੈ ਤੇ ਕਿਹਾ ਕਿ ਦਹੀਂ-ਚਾਵਲ ਖਾਣ ਨਾਲ ਪੇਟ 'ਚ ਸੋਜ਼ ਨਹੀਂ ਪੈਂਦੀ। ਉਧਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਲਵ ਐਂਡ ਵਾਰ' ਦੀ ਆਲੀਆ ਦੀ ਦਿੱਖ ਵਾਇਰਲ ਹੋਈ ਹੈ ਤੇ ਉਹ 1970 ਵੇਲੇ ਦੀਆਂ ਹੀਰੋਇਨਾਂ ਦੀ ਤਰ੍ਹਾਂ ਸਿਮਰੀ ਸਾੜ੍ਹੀ ਤੇ ਵੱਡੇ ਜੂੜੇ ਨਾਲ ਨਜ਼ਰ ਆਈ ਹੈ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਬਿਹਤਰੀਨ ਐਕਟਿੰਗ ਨਾਲ ਹਰਮਨ ਪਿਆਰੀ ਹੋਈ ਹੈ-ਆਨਿਆ ਸਿੰਘ ਅਗਲੀ ਖ਼ਬਰ 'ਕ੍ਰਿਸ਼-4' ਵਿਚ ਪ੍ਰਿਅੰਕਾ ਚੋਪੜਾ ਤੀਹਰੀ ਭੂਮਿਕਾ ਵਿਚ ਨਜ਼ਰ ਆਏਗੀ
Ad Position 24