03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਛੋਟੇ ਪਰਦੇ ਦੀਆਂ ਸੰਸਕਾਰੀ ਨੂੰਹਾਂ ਦਾ ਬਦਲਿਆ ਹੋਇਆ ਰੂਪ

Ad Position 21
repet_subhas-goyals [Copy P29]
ਅਜੀਤ ਡੈਸਕ 22-10-2025

ਛੋਟੇ ਪਰਦੇ 'ਤੇ ਸੰਸਕਾਰੀ ਨੂੰਹਾਂ ਦਾ ਕਿਰਦਾਰ ਨਿਭਾਉਣ ਵਾਲੀਆਂ ਨਾਇਕਾਵਾਂ ਆਪਣੇ ਇਨ੍ਹਾਂ ਕਿਰਦਾਰਾਂ ਦੀ ਵਜ੍ਹਾ ਕਰਕੇ ਘਰ-ਘਰ ਵਿਚ ਮਸ਼ਹੂਰ ਹੋ ਜਾਂਦੀਆਂ ਹਨ। ਸੰਸਕਾਰੀ ਨਾਇਕਾਵਾਂ ਦੇ ਰੂਪ ਵਿਚ ਦਰਸ਼ਕ ਇਨ੍ਹਾਂ ਨੂੰ ਜੀਅ-ਜਾਨ ਤੋਂ ਪਸੰਦ ਕਰਨ ਲਗਦੇ ਹਨ।
ਪਰ ਸ਼ਰਮ-ਓ-ਹਿਆ ਨਾਲ ਭਰੀ ਦਿਸਣ ਵਾਲੀਆਂ ਇਹ ਨਾਇਕਾਵਾਂ ਜਦੋਂ ਓ.ਟੀ.ਟੀ. 'ਤੇ ਆਉਂਦੀਆਂ ਹਨ ਤਾਂ ਉਸ ਦਾ ਰੂਪ ਇਕਦਮ ਬਦਲਿਆ ਹੋਇਆ ਨਜ਼ਰ ਆਉਂਦਾ ਹੈ। ਟੀ.ਵੀ. ਦੀਆਂ ਇਹ ਸੰਸਕਾਰੀ ਨਾਇਕਾਵਾਂ ਓ.ਟੀ.ਟੀ. 'ਤੇ ਇੰਝ-ਇੰਝ ਦੇ ਦ੍ਰਿਸ਼ ਦੇਣ ਲਗਦੀਆਂ ਹਨ ਕਿ ਦੇਖਣ ਵਾਲੇ ਹਉਕੇ ਭਰਦੇ ਹੋਏ ਉਨ੍ਹਾਂ ਨੂੰ ਦੇਖਦੇ ਹੀ ਰਹਿ ਜਾਂਦੇ ਹਨ।
ਹਿਨਾ ਖਾਨ
ਟੀ.ਵੀ. ਦੀਆਂ ਸਿੱਧੀ-ਸਾਧੀਆਂ ਨੂੰਹਾਂ ਦੇ ਰੂਪ ਵਿਚ ਨਜ਼ਰ ਆਉਣ ਵਾਲੀਆਂ ਜਿਨ੍ਹਾਂ ਅਦਾਕਾਰਾ ਨੇ ਓ.ਟੀ.ਟੀ. 'ਤੇ ਆਉਂਦਿਆਂ ਹੀ ਅਡਲਟ ਦ੍ਰਿਸ਼ਾਂ ਜ਼ਰੀਏ ਤਹਿਲਕਾ ਮਚਾ ਦਿੱਤਾ ਉਨ੍ਹਾਂ ਵਿਚੋਂ ਸਭ ਤੋਂ ਪਹਿਲਾ ਨਾਂਅ ਅਦਾਕਾਰਾ ਹਿਨਾ ਖਾਨ ਦਾ ਹੈ।
ਟੀ.ਵੀ. ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਜ਼ਰੀਏ ਘਰ-ਘਰ ਵਿਚ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਹਿਨਾ ਖਾਨ ਨੇ ਸੰਸਕਾਰੀ ਨੂੰਹ ਅਕਸ਼ਰਾ ਬਣ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ਼ ਕੀਤਾ ਹੈ। ਅਸਲ ਜ਼ਿੰਦਗੀ ਵਿਚ ਬੇਹੱਦ ਗਲੈਮਰਸ ਨਜ਼ਰ ਆਉਣ ਵਾਲੀ ਹਿਨਾ ਖਾਨ ਜਦੋਂ 'ਡੈਮੇਜ਼ਡ' ਅਤੇ 'ਹੈਕਡ' ਵਰਗੇ ਓ.ਟੀ.ਟੀ. ਸ਼ੋਅ ਵਿਚ ਆਈ ਤਾਂ ਢੇਰ ਸਾਰੇ ਇੰਟੀਮੇਟ ਦ੍ਰਿਸ਼ਾਂ ਜ਼ਰੀਏ ਉਸ ਨੇ ਦਰਸ਼ਕਾਂ ਦੀ ਹਾਲਤ ਹੀ ਖ਼ਰਾਬ ਕਰ ਦਿੱਤੀ। ਅੱਜ ਉਸ ਦੀ ਗਿਣਤੀ ਓ.ਟੀ.ਟੀ. ਦੀ ਸਭ ਤੋਂ ਆਕਰਸ਼ਕ ਅਤੇ ਸਟਾਈਲਿਸ਼ ਅਦਾਕਾਰਾ ਦੇ ਰੂਪ ਵਿਚ ਹੁੰਦੀ ਹੈ।
ਨੀਆ ਸ਼ਰਮਾ
ਅਸਲ ਜ਼ਿੰਦਗੀ ਵਿਚ ਟੀ.ਵੀ. ਦੀ ਸਟਾਈਲਿਸ਼ ਹਸੀਨਾ ਨੀਆ ਸ਼ਰਮਾ ਟੀ.ਵੀ. ਸੀਰੀਅਲ 'ਏਕ ਹਜ਼ਾਰੋਂ ਮੇਂ ਮੇਰੀ ਬਹਿਨਾ ਹੈ' ਵਿਚ ਬੇਹੱਦ ਸਾਧਾਰਨ ਦਿਖ ਵਾਲਾ ਕਿਰਦਾਰ ਨਿਭਾ ਕੇ ਘਰ-ਘਰ 'ਚ ਮਸ਼ਹੂਰ ਹੋਈ। ਟੀ.ਵੀ. ਸ਼ੋਅ 'ਜਮਾਈ ਰਾਜਾ' ਵਿਚ ਵੀ ਉਸ ਦਾ ਸ਼ਰਮੀਲੀ ਜਿਹੀ ਦਿਸਣ ਵਾਲੀ ਰੋਂਦੀ-ਬਿਲਖਦੀ ਕੁੜੀ ਦਾ ਕਿਰਦਾਰ ਸੀ।
ਪਰ ਉਸ ਤੋਂ ਬਾਅਦ ਜਦੋਂ ਉਹੀ ਨੀਆ ਸ਼ਰਮਾ ਓ.ਟੀ.ਟੀ. 'ਤੇ ਆਈ ਤਾਂ ਉਸ ਨੇ ਅੱਗ ਹੀ ਲਗਾ ਦਿੱਤੀ। ਓ.ਟੀ.ਟੀ. ਦੀ ਸੀਰੀਜ਼ 'ਟਵਿਸਟੇਡ' ਵਿਚ ਉਸ ਨੇ ਇਕ ਤੋਂ ਬਾਅਦ ਇਕ ਇੰਟੀਮੇਟ ਦ੍ਰਿਸ਼ਾਂ ਦੀ ਝੜੀ ਜਿਹੀ ਲਗਾ ਦਿੱਤੀ। ਦਰਸ਼ਕ ਉਸ ਦਾ ਇਹ ਨਵਾਂ ਰੂਪ ਦੇਖ ਕੇ ਹੈਰਾਨ ਰਹਿ ਗਏ।
ਸ਼ਵੇਤਾ ਤਿਵਾੜੀ
ਬੇਹੱਦ ਖ਼ੂਬਸੂਰਤ ਅਦਾਕਾਰਾ ਸ਼ਵੇਤਾ ਤਿਵਾੜੀ ਟੀ.ਵੀ. ਸ਼ੋਅ 'ਕਸੌਟੀ ਜ਼ਿੰਦਗੀ ਕੀ' ਵਿਚ ਪ੍ਰੇਰਣਾ ਦੇ ਕਿਰਦਾਰ ਵਿਚ ਮਸ਼ਹੂਰ ਹੋਈ ਸੀ। ਉਸ ਦੇ ਇਸ ਕਿਰਦਾਰ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਪਰ ਜਦੋਂ ਉਹੀ ਪ੍ਰੇਰਣਾ ਓ.ਟੀ.ਟੀ. ਵੈੱਬ ਸੀਰੀਜ਼ 'ਹਮ ਤੁਮ ਔਰ ਵੋ' ਵਿਚ ਇਰਾਟਿਕ ਦ੍ਰਿਸ਼ ਵਿਚ ਨਜ਼ਰ ਆਈ ਤਾਂ ਅਚਾਨਕ ਬਦਲੇ ਉਸ ਦੇ ਇਸ ਨਵੇਂ ਰੂਪ 'ਤੇ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਸੀ ਹੋਇਆ। ਇਸ ਟੀ.ਵੀ. ਸ਼ੋਅ ਲਈ ਸ਼ਵੇਤਾ ਨੇ ਬਹੁਤ ਸੁਰਖੀਆਂ ਬਟੋਰੀਆਂ ਸਨ। (ਚਲਦਾ)

Ad Position 22
No active advertisement
ਪਿਛਲੀ ਖ਼ਬਰ ਚੋਣਾਂ ਦਾ ਫ਼ੈਸਲਾ ਆਮ ਤੌਰ 'ਤੇ ਕਿਸੇ ਦੇ ਪੱਖ 'ਚ ਨਹੀਂ, ਸਗੋਂ ਕਿਸੇ ਦੇ ਖ਼ਿਲਾਫ਼ ਹੁੰਦਾ ਹੈ। -ਫਰੈਂਕਲਿਨ ਪੀ. ਐਡਮਸ ਅਗਲੀ ਖ਼ਬਰ ਮਿੱਠੀ ਆਵਾਜ਼ : ਸ਼ਬੀਰ ਕੁਮਾਰ
Ad Position 24