12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

2025 : ਟਿਕਟ ਖਿੜਕੀ 'ਤੇ ਦਬਦਬਾ ਬਣਾਉਣ ਵਾਲੀਆਂ ਚੋਟੀ ਦੀਆਂ 5 ਨਾਇਕਾਵਾਂ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025

ਰਸ਼ਮਿਕਾ ਮੰਦਾਨਾ
14 ਫਰਵਰੀ, 2025 ਨੂੰ ਰਿਲੀਜ਼ ਪੀਰੀਅਡ, ਡਰਾਮਾ ਫ਼ਿਲਮ 'ਛਾਵਾ' ਸੰਸਾਰ ਪੱਧਰ 'ਤੇ 797.34 ਕਰੋੜ ਦੀ ਕਮਾਈ ਕਰਦੇ ਹੋਏ ਸਾਲ 2025 ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਸਾਬਿਤ ਹੋਈ। ਫ਼ਿਲਮ ਵਿਚ ਵਿੱਕੀ ਕੌਸ਼ਲ ਦੇ ਨਾਲ ਰਸ਼ਮਿਕਾ ਮੰਦਾਨਾ ਮੁੱਖ ਭੂਮਿਕਾ ਵਿਚ ਨਜ਼ਰ ਆਈ। ਇਸ ਤਰ੍ਹਾਂ ਰਸ਼ਮਿਕਾ ਮੰਦਾਨਾ ਇਸ ਸਾਲ ਚੋਟੀ ਦੀਆਂ ਨਾਇਕਾਵਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਰਹੀ।
ਅਨੀਤ ਪੱਡਾ
ਅਹਾਨ ਪਾਂਡੇ ਅਤੇ ਅਨੀਤ ਪੱਡਾ ਵਰਗੀਆਂ ਨਵੀਆਂ ਸਟਾਰ ਕਾਸਟ ਵਾਲੀਆਂ ਸੰਗੀਤਕ, ਰੋਮਾਂਟਿਕ ਅਤੇ ਕਾਮੇਡੀ ਫ਼ਿਲਮ 'ਸੈਯਾਰਾ' 18 ਜੁਲਾਈ, 2025 ਨੂੰ ਰਿਲੀਜ਼ ਹੋਈ ਅਤੇ ਸਾਲ ਦੀ ਦੂਜੀ ਬਲਾਕ ਬੱਸਟਰ ਫ਼ਿਲਮ ਸਾਬਿਤ ਹੋਈ। ਇਸ ਫ਼ਿਲਮ ਨੇ ਸੰਸਾਰ ਪੱਧਰ 'ਤੇ 579.23 ਕਰੋੜ ਦਾ ਬੰਪਰ ਕਮਾਈ ਕਰਦੇ ਹੋਏ ਦੇਸ਼ ਅਤੇ ਦੁਨੀਆ ਭਰ ਵਿਚ ਬਹੁਤ ਧਮਾਲ ਮਚਾਇਆ। ਇਕ ਅਲਜਾਈਮਰ ਰੋਗ ਤੋਂ ਪੀੜਤ ਕੁੜੀ ਦੇ ਕਿਰਦਾਰ ਵਿਚ ਉਸ ਦੀ ਐਕਟਿੰਗ ਦੀ ਬੇਹੱਦ ਤਾਰੀਫ ਹੋਈ। ਇਸ ਤਰ੍ਹਾਂ ਸਾਲ 2025 ਵਿਚ ਟਿਕਟ ਖਿੜਕੀ 'ਤੇ ਆਪਣਾ ਦਬਦਬਾ ਬਣਾਉਣ ਵਾਲੀਆਂ ਅਦਾਕਾਰਾਂ ਦੀ ਸੂਚੀ ਵਿਚ ਦੂਜੇ ਨੰਬਰ 'ਤੇ ਰਹੀ।
ਕਿਆਰਾ ਅਡਵਾਨੀ
ਵਾਈ. ਆਰ. ਐਫ. ਸਪਾਈ ਯੂਨੀਵਰਸ ਦੀ ਅਯਾਨ ਮੁਖਰਜੀ ਨਿਰਦੇਸ਼ਿਤ ਸਾਲ ਦੀ ਲੰਮੀ ਉਡੀਕ ਵਾਲੀਆਂ ਫ਼ਿਲਮਾਂ ਵਿਚੋਂ ਇਕ ਫ਼ਿਲਮ 'ਵਾਰ-2' 14 ਅਗਸਤ, 2025 ਨੂੰ ਰਿਲੀਜ਼ ਹੋਈ। ਰਿਤਿਕ ਰੌਸ਼ਨ, ਜੂਨੀਅਰ ਐਨ.ਟੀ.ਆਰ. ਅਤੇ ਕਿਆਰਾ ਅਡਵਾਨੀ ਦੀ ਫ਼ਿਲਮ ਦੀ ਸ਼ੁਰੂਆਤ ਕਾਫ਼ੀ ਸ਼ਾਨਦਾਰ ਹੋਈ। ਪਰ ਬਾਅਦ ਵਿਚ ਟਿਕਟ ਖਿੜਕੀ 'ਤੇ ਇਹ ਫ਼ਿਲਮ ਅਚਾਨਕ ਡਾਂਵਾਡੋਲ ਹੋ ਗਈ। ਫ਼ਿਲਮ ਦੀ ਜ਼ਿਆਦਾ ਲਾਗਤ ਨੂੰ ਦੇਖਦੇ ਹੋਏ ਸੰਸਾਰ ਪੱਧਰ 'ਤੇ 303.22 ਕਰੋੜ ਦੀ ਕਮਾਈ ਦੇ ਬਾਵਜੂਦ ਫ਼ਿਲਮ ਬਲਾਕ ਬੱਸਟਰ ਜਾਂ ਸੁਪਰ ਹਿਟ ਦਾ ਟੈਗ ਹਾਸਿਲ ਕਰਨ ਤੋਂ ਰਹਿ ਗਈ ਪਰ ਫ਼ਿਲਮ ਦੀ ਕਮਾਈ ਨੂੰ ਦੇਖਦੇ ਹੋਏ ਕਿਆਰਾ ਲਿਸਟ ਵਿਚ ਤੀਜੇ ਨੰਬਰ 'ਤੇ ਆਪਣੀ ਥਾਂ ਬਣਾਉਣ ਵਿਚ ਸਫ਼ਲ ਰਹੀ।
ਜਨੇਲੀਆ ਦੇਸ਼ਮੁਖ
20 ਜੂਨ, 2025 ਨੂੰ ਰਿਲੀਜ਼ ਹੋਈ ਫ਼ਿਲਮ 'ਸਿਤਾਰੇ ਜ਼ਮੀਨ ਪਰ' ਤੋਂ ਆਮਿਰ ਖਾਨ ਨੇ ਵੱਡੇ ਪਰਦੇ 'ਤੇ ਵਾਪਸੀ ਕੀਤੀ। ਉਸ ਦੇ ਨਾਲ ਅਦਾਕਾਰਾ ਜਨੇਲੀਆ ਦੇਸ਼ਮੁਖ ਦੀ ਵੀ ਇਕ ਲੰਮੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਹੋਈ। 266.49 ਕਰੋੜ ਦੀ ਸੰਸਾਰ ਪੱਧਰ 'ਤੇ ਕਮਾਈ ਕਰਨ ਵਾਲੀ ਇਸ ਫ਼ਿਲਮ ਨੂੰ ਦੇਸ਼ ਅਤੇ ਦੁਨੀਆ ਵਿਚ ਕਾਫ਼ੀ ਪਸੰਦ ਕੀਤਾ ਗਿਆ।
ਵਾਣੀ ਕਪੂਰ
ਅਜੈ ਦੇਵਗਨ ਦੀ ਫ਼ਿਲਮ 'ਰੇਡ-2' ਵਿਚ ਉਸ ਨਾਲ ਵਾਣੀ ਕਪੂਰ ਮੁੱਖ ਭੂਮਿਕਾ ਨਿਭਾਉਂਦੇ ਹੋਏ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੀ। 1 ਮਈ, 2025 ਨੂੰ ਰਿਲੀਜ਼ ਹੋਈ, ਇਸ ਫ਼ਿਲਮ ਨੇ ਨਾ ਸਿਰਫ਼ ਰਿਲੀਜ਼ ਹੋਣ ਤੋਂ ਪੰਜ ਦਿਨਾਂ ਵਿਚ ਆਪਣੀ ਲਾਗਤ ਕੱਢ ਲਈ, ਸਗੋਂ ਬਾਅਦ ਦੇ ਦਿਨਾਂ ਵਿਚ ਦੁਨੀਆ ਭਰ ਵਿਚ 243.06 ਕਰੋੜ ਦਾ ਕਾਰੋਬਾਰ ਕੀਤਾ। ਇਸ ਨਾਲ ਕਮਾਈ ਕਰਨ ਵਾਲੀਆਂ ਮਹਿਲਾ ਅਦਾਕਾਰਾਂ ਦੀ ਸੂਚੀ ਵਿਚ 5ਵੇਂ ਨੰਬਰ 'ਤੇ ਰਹੀ।

Ad Position 22
No active advertisement
ਪਿਛਲੀ ਖ਼ਬਰ ਦਿਸ਼ਾ ਪਟਾਨੀ...ਗੁਆਂਢੀਆਂ 'ਤੇ ਗੁੱਸਾ ਅਗਲੀ ਖ਼ਬਰ ਅਚਾਨਕ ਗੋ/ਲੀ ਚੱਲਣ ਨਾਲ ਕਿਸਾਨ ਦੀ ਮੌ/ਤ
Ad Position 24