08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਯਾਮੀ ਗੌਤਮ ਸੁਪਨੇ ਸੱਚ ਹੁੰਦੇ ਹਨ ਪਰ...

ਯਾਮੀ ਗੌਤਮ ਸੁਪਨੇ ਸੱਚ ਹੁੰਦੇ ਹਨ ਪਰ...

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

'ਨਵੀਂ ਨਵੇਲੀ' ਬਣ ਕੇ ਅਦਿਤਯ ਧਰ ਦੀ ਸ੍ਰੀਮਤੀ ਅਭਿਨੇਤਰੀ ਯਾਮੀ ਗੌਤਮ ਹੁਣ ਆਏਗੀ ਤੇ ਇਕ ਮਨੋਰੰਜਕ ਡਰਾਮਾ ਯਾਮੀ ਦੀ ਨਵੀਂ ਫ਼ਿਲਮ 'ਨਵੀਂ ਨਵੇਲੀ' ਹੋਵੇਗਾ | ਕਲਰ ਯੈਲੋ ਵਾਲੇ ਐਮਾਜ਼ਨ ਨਾਲ ਮਿਲ 'ਨਵੀਂ ਨਵੇਲੀ' ਯਾਮੀ ਗੌਤਮ ਬਣਾਉਣਗੇ | 72ਵੇਂ ਨੈਸ਼ਨਲ ਫ਼ਿਲਮ ਐਵਾਰਡ ਸ਼ੋਅ 'ਚ 'ਬੈਸਟ ਐਕਟਰੈੱਸ' ਦਾ ਐਵਾਰਡ ਯਾਮੀ ਨੇ ਤਾਜ਼ਾ-ਤਾਜ਼ਾ ਪ੍ਰਾਪਤ ਕੀਤਾ ਹੈ ਤੇ ਇਹ ਉਸ ਨੂੰ  ਫ਼ਿਲਮ 'ਆਰਟੀਕਲ 370' ਲਈ ਹਾਸਿਲ ਹੋਇਆ ਹੈ | ਸੁਜਾਏ ਘੋਸ਼ ਦੇ ਮਨ ਤੋਂ ਵਿੱਦਿਆ ਬਾਲਨ ਲਹਿ ਗਈ ਹੈ ਤੇ ਉਨ੍ਹਾਂ ਦੀ ਫ਼ਿਲਮ 'ਕਹਾਨੀ-3' 'ਚ ਯਾਮੀ ਮੁੱਖ ਭੂਮਿਕਾ  ਨਿਭਾਅ ਸਕਦੀ ਹੈ | ਯਾਮੀ ਨੇ ਇਹ ਨੈਸ਼ਨਲ ਐਵਾਰਡ ਮਿਲਣ 'ਤੇ ਪੋਸਟ ਕੀਤਾ ਹੈ ਕਿ ਇਹ ਐਵਾਰਡ ਕਿਸੇ ਸੁਪਨੇ ਦਾ ਅੰਤ ਨਹੀਂ ਹੈ, ਬਲਕਿ ਇਕ ਵੱਡੀ ਜ਼ਿੰਮੇਵਾਰੀ ਦੀ ਸ਼ੁਰੂਆਤ ਹੈ | ਸੁਪਨੇ ਸੱਚ ਹੁੰਦੇ ਹਨ ਪਰ ਤਦ ਹੀ ਜਦ ਤੁਹਾਡਾ ਜਨੂੰਨ ਹਾਰ ਨਾ ਮੰਨੇ | ਯਾਮੀ ਨੇ ਕੁਝ ਹੋਰ ਗੱਲਾਂ ਦਾ ਵੇਰਵਾ ਆਪਣੀ ਇਕ ਪਿਆਰੀ ਸਹੇਲੀ ਸ਼ਾਨੂੰ ਸ਼ਰਮਾ ਨਾਲ ਕਰਦੇ ਹੋਏ ਕਿਹਾ ਕਿ 'ਉਰੀ' ਫ਼ਿਲਮ ਸਮੇਂ ਉਸ ਨੂੰ  ਆਪਣਾ ਇਕ ਸਕਰੀਨ ਟੈਸਟ ਯਾਦ ਆਇਆ ਕਿ ਉਸ ਨੂੰ  ਜੱਜਾਂ ਨੇ 'ਬਰੇਕ ਡਾਂਸ' ਕਰਨ ਲਈ ਕਿਹਾ ਸੀ ਤੇ ਉਸ ਨੇ ਅੰਦਾਜ਼ੇ ਨਾਲ ਕਰ ਦਿੱਤਾ ਤੇ ਇਹੀ ਸੋਚਿਆ ਕਿ ਜੇਕਰ ਪਸੰਦ ਆ ਗਿਆ ਤਾਂ ਫ਼ਿਲਮ ਮਿਲ ਜਾਵੇਗੀ ਜੇ ਨਾ ਪਸੰਦ ਹੋਇਆ ਤਾਂ ਉਹ ਅਗਲੇ ਟੈਸਟ ਦੀ ਤਿਆਰੀ ਕਰਾਂਗੀ | ਸ਼ਾਨੂੰ ਸ਼ਰਮਾ ਜੀ ਯਾਮੀ ਨੇ ਇਹ ਵੀ ਦੱਸਿਆ ਕਿ ਉਦੋਂ ਇਕ ਦਿਨ ਉਸ ਸੋਚਿਆ ਕਿ ਮਿਹਨਤ ਬਹੁਤ ਕਰ ਰਹੀ ਹਾਂ ਪਰ ਨਤੀਜੇ ਜ਼ਿਆਦਾ ਚੰਗੇ ਨਹੀਂ ਆ ਰਹੇ, ਥੱਕ ਰਹੀ ਹਾਂ ਤੇ 'ਉਰੀ' ਫ਼ਿਲਮ ਕਰ ਲੈਂਦੀ ਹਾਂ, ਇਸ ਦਾ ਨਤੀਜਾ ਦੇਖਦੀ ਹਾਂ, ਨਹੀਂ ਤਾਂ ਫ਼ਿਲਮ ਖੇਤਰ ਨੂੰ  ਬਾਏ-ਬਾਏ ਆਖ ਕੇ ਹਿਮਾਚਲ ਵਾਪਸ ਜਾਵਾਂਗੀ ਤੇ ਸ਼ਾਂਤੀ ਨਾਲ ਉਤੇ ਨਵਾਂ ਜੀਵਨ ਸ਼ੁਰੂ ਕਰਾਂਗੀ | ਪਰ ਕਿਰਪਾ ਅਜਿਹੀ ਹੋਈ ਕਿ ਅੱਜ ਫਿਰ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ ਹੈ | ਅਦਿਤਯ ਨਾਲ ਘਰ ਵਸ ਗਿਆ ਹੈ | ਚੰਗੀ ਪੜ੍ਹਾਕੂ ਰਹੀ ਯਾਮੀ ਗੌਤਮ ਸਾਦਗੀ ਨੂੰ  ਪਸੰਦ ਕਰਦੀ ਹੈ ਤੇ ਦੁਨੀਆ 'ਚ ਉਸ ਲਈ ਸਭ ਤੋਂ ਪਿਆਰੀ ਥਾਂ ਬਿਲਾਸਪੁਰ ਹੈ, ਜਿਥੇ ਉਸ ਦਾ ਜਨਮ ਹੋਇਆ ਸੀ | ਉਸ ਦੇ ਚਿਹਰੇ 'ਤੇ ਨੂਰ ਤੇ ਸੁਭਾਅ 'ਚ ਪਹਾੜਾਂ ਜਿਹੀ ਠੰਢਕ ਹੈ | ਯਾਮੀ ਆਖਦੀ ਹੈ ਕਿ ਸ਼ੁਰੂ 'ਚ ਉਸ ਦਾ ਨੇਮ ਸੀ ਕਿ ਨਾ ਸ਼ੋਰ-ਸ਼ਰਾਬਾ, ਨਾ ਰੌਲਾ-ਰੱਪਾ | ਚਿਹਰੇ 'ਤੇ ਸੱਚਾਈ ਹੈ | ਅੰਦਾਜ਼ 'ਚ ਅਗਨੀ ਹੈ, ਨਾਮ ਆਪੇ ਚਮਕੇਗਾ ਤੇ ਅੱਜ ਯਾਮੀ ਗੌਤਮ ਕੋਲ ਵੱਡੇ ਪ੍ਰਾਜੈਕਟ ਹਨ | ਅਦਿਤਯ ਧਰ ਕਾਮਯਾਬ ਡਾਇਰੈਕਟਰ ਪਤੀ ਹੈ ਤੇ ਯਾਮੀ ਗੌਤਮ 'ਨਵੀਂ ਨਵੇਲੀ' ਬਣ ਕੇ 'ਕਹਾਨੀ-3' ਜਾਰੀ ਰੱਖ ਰਹੀ ਹੈ |

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਉੱਭਰਦੀ ਪ੍ਰਭਾਵਸ਼ਾਲੀ ਅਭਿਨੇਤਰੀ ਸਾਦੀਆ ਖਤੀਬ ਅਗਲੀ ਖ਼ਬਰ ਡਾਇਲਾਗ ਦੇ ਦਮ 'ਤੇ ਚੱਲੀ ਸੀ ਪ੍ਰੇਮ ਚੋਪੜਾ ਦੀ ਖ਼ਲਨਾਇਕੀ
Ad Position 24