12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਦਿਸ਼ਾ ਪਟਾਨੀ...ਗੁਆਂਢੀਆਂ 'ਤੇ ਗੁੱਸਾ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025

ਤੇਲਗੂ ਫ਼ਿਲਮ 'ਲੋਫਰ' ਨਾਲ ਅਭਿਨੈ ਦੇ ਵਿਹੜੇ ਦਸਤਕ ਦੇਣ ਵਾਲੀ ਦਿਸ਼ਾ ਪਟਾਨੀ ਦੀ ਲੋੜ 'ਓ ਰੋਮੀਓ' ਫ਼ਿਲਮ 'ਚ ਵੀ ਨਿਰਮਾਤਾ ਨੂੰ ਮਹਿਸੂਸ ਹੋਈ ਤੇ ਸਾਜਿਦ ਨੇ ਦਿਸ਼ਾ ਨੂੰ ਤ੍ਰਿਪਤੀ ਡਿਮਰੀ ਤੇ ਸ਼ਾਹਿਦ ਕਪੂਰ ਨਾਲ ਆਪਣੀ ਇਸ ਫ਼ਿਲਮ 'ਓ ਰੋਮੀਓ' ਵਿਚ ਲਿਆ ਹੈ। ਤਮੰਨਾ ਭਾਟੀਆ, ਦਿਸ਼ਾ ਪਟਾਨੀ ਤੇ ਤ੍ਰਿਪਤੀ ਡਿਮਰੀ ਲਈ ਇਹ ਫ਼ਿਲਮ ਬਹੁਤ ਹੀ ਮੁਕਾਬਲੇ ਵਾਲੀ ਬਣ ਗਈ ਹੈ। ਇਹ ਫ਼ਿਲਮ 2026 ਦੇ 'ਵੈਲੇਨਟਾਈਨ ਡੇ' ਵਾਲੇ ਦਿਨ 13 ਫਰਵਰੀ ਨੂੰ ਰਿਲੀਜ਼ ਹੋਵੇਗੀ। 'ਓ ਰੋਮੀਓ' ਤੇ ਨਵਾਂ ਸਾਲ ਦਿਸ਼ਾ ਦੇ ਕੈਰੀਅਰ ਦਾ ਫ਼ੈਸਲਾ ਕਰਨ ਵਾਲਾ ਸਾਲ ਹੋਵੇਗਾ। ਇਹ ਇਕ ਪਿਆਰ ਭਰੀ ਕਹਾਣੀ ਵਾਲੀ ਰੁਮਾਂਟਿਕ ਫ਼ਿਲਮ ਹੈ। ਇਕ ਸਾਲ 'ਚ ਦਿਸ਼ਾ ਦੀ ਇਹ ਫ਼ਿਲਮ ਬਣ ਕੇ ਰਿਲੀਜ਼ ਤੱਕ ਪਹੁੰਚ ਰਹੀ ਹੈ। ਉੱਧਰ ਚਾਰ ਮਹੀਨੇ ਪਹਿਲਾਂ ਦਿਸ਼ਾ ਪਟਾਨੀ ਦੇ ਘਰੇ ਫਾਇਰਿੰਗ ਹੋਣ ਤੋਂ ਬਾਅਦ ਅਜੇ ਵੀ ਦਿਸ਼ਾ ਪਟਾਨੀ ਕਾਫੀ ਸਹਿਮੀ ਹੋਈ ਨਜ਼ਰ ਆਉਂਦੀ ਹੈ। ਹਾਲਾਂਕਿ ਦੋਵੇਂ ਸ਼ੂਟਰ ਯੂ.ਪੀ. ਦੀ ਐਸ.ਟੀ.ਐਫ. ਨੇ ਐਨਕਾਊਂਟਰ ਕਰਕੇ ਮਾਰ ਮੁਕਾ ਦਿੱਤੇ ਹਨ। ਦਿਸ਼ਾ ਇਸ ਮਾਮਲੇ 'ਚ ਜ਼ਿਆਦਾ ਤਾਂ ਨਹੀਂ ਬੋਲੀ ਪਰ ਮੁੰਬਈ ਪੁਲਿਸ ਅਨੁਸਾਰ ਇਹ ਕਾਂਡ ਦਿਸ਼ਾ ਦੀ ਭੈਣ ਖੁਸ਼ਬੂ ਕਾਰਨ ਹੋਇਆ, ਜਿਸ ਨੇ ਕਥਾਵਾਚਕ ਲੋਕਾਂ 'ਤੇ ਵਿਵਾਦ ਵਾਲੀ ਟਿੱਪਣੀ ਕੀਤੀ ਸੀ। ਇੱਧਰ ਰੂਸੀ ਕਾਰੋਬਾਰੀ ਵਲਾਦੀਮੀਰ ਉਰਫ਼ 'ਲਾਡੋ' ਦੇ ਦਿਸ਼ਾ ਪਟਾਨੀ ਦੇ ਸੰਬੰਧ ਦਿਸ਼ਾ ਲਈ ਔਕੜ ਸਾਬਤ ਹੋ ਰਹੇ ਹਨ। ਲਾਡੋ ਤੇ ਕ੍ਰਿਪਟੋ ਕਰੰਸੀ ਦੇ ਨਾਂਅ 'ਤੇ ਮਿਲੀਅਨ ਡਾਲਰ ਹੇਰ-ਫੇਰ ਕਰਨ ਦਾ ਦੋਸ਼ ਹੈ ਤੇ ਉਹ ਖੁਦ ਇਕ ਫ਼ਿਲਮ ਵੀ ਬਣਾ ਰਿਹਾ ਹੈ। ਅਕਸ਼ੈ ਕੁਮਾਰ ਨਾਲ ਗੀਤ 'ਉੱਚਾ ਲੰਬਾ ਕੱਦ' ਦੇ ਰੀਮੇਕ 'ਚ ਵੀ ਦਿਸ਼ਾ ਪਟਾਨੀ ਆ ਰਹੀ ਹੈ। ਉਧਰ ਯੂ.ਪੀ. ਵਿਚਲੇ ਦਿਸ਼ਾ ਦੇ ਘਰੇ ਅਜੇ ਤੱਕ ਪੁਲਿਸ ਦਾ ਸਖ਼ਤ ਪਹਿਰਾ ਰਹਿੰਦਾ ਹੈ ਤੇ ਦਿਸ਼ਾ ਦੇ ਆਂਢ-ਗੁਆਂਢ ਵਾਲੇ ਦੁਖੀ ਹਨ ਤੇ ਆਖਦੇ ਹਨ ਕਿ ਇਹ ਘਰ ਵੇਚ ਕੇ ਮੁੰਬਈ ਜਾ ਕੇ ਹੀ ਰਹੇ, ਸਾਡੀ ਤਾਂ ਆਜ਼ਾਦੀ ਹੀ ਦਿਸ਼ਾ ਕਾਰਨ ਗੁਆਚ ਗਈ ਹੈ। ਦਿਸ਼ਾ ਪਟਾਨੀ ਨੇ ਇਸ ਮਾਮਲੇ 'ਤੇ ਕਿਹਾ ਹੈ ਕਿ ਕਿਸ ਤਰ੍ਹਾਂ ਦੇ ਲੋਕ ਹਨ, ਇਨ੍ਹਾਂ ਨੂੰ ਆਪਣਾ ਹੀ ਫਿਕਰ ਹੈ, ਅਪਰਾਧ ਤਾਂ ਹੀ ਨਹੀਂ ਮੁੱਕਦੇ ਕਿਉਂਕਿ ਲੋਕ ਇਕ-ਦੂਜੇ ਦਾ ਸਾਥ ਨਹੀਂ ਦਿੰਦੇ।

-ਸੁਖਜੀਤ ਕੌਰ

Ad Position 22
No active advertisement
ਪਿਛਲੀ ਖ਼ਬਰ ਯਾਮੀ ਗੌਤਮ ਨੇ ਸਾਂਝਾ ਕੀਤਾ 'ਕਾਮਯਾਬੀ ਦਾ ਮੰਤਰ' ਅਗਲੀ ਖ਼ਬਰ 2025 : ਟਿਕਟ ਖਿੜਕੀ 'ਤੇ ਦਬਦਬਾ ਬਣਾਉਣ ਵਾਲੀਆਂ ਚੋਟੀ ਦੀਆਂ 5 ਨਾਇਕਾਵਾਂ
Ad Position 24