11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਯਾਮੀ ਗੌਤਮ ਨੇ ਸਾਂਝਾ ਕੀਤਾ 'ਕਾਮਯਾਬੀ ਦਾ ਮੰਤਰ'

Ad Position 21
repet_subhas-goyals [Copy P29]
ਅਜੀਤ ਡੈਸਕ 24-12-2025

ਯਾਮੀ ਗੌਤਮ ਆਪਣੀ ਖ਼ੂਬਸੂਰਤੀ ਦੇ ਨਾਲ-ਨਾਲ ਹਮੇਸ਼ਾ ਆਪਣੀ ਐਕਟਿੰਗ ਨਾਲ ਵੀ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਆਈ ਹੈ। ਹਰ ਵਾਰ ਉਹ ਆਪਣੇ ਕਿਰਦਾਰ ਨਾਲ ਲੋਕਾਂ ਦੇ ਦਿਲ-ਦਿਮਾਗ਼ 'ਤੇ ਛਾਪ ਛੱਡ ਦਿੰਦੀ ਹੈ। ਚਹੇਤੇ ਉਸਦੀ ਐਕਟਿੰਗ ਦੇ ਦੀਵਾਨੇ ਹਨ। 7 ਨਵੰਬਰ, 2025 ਨੂੰ ਰਿਲੀਜ਼ ਇਮਰਾਨ ਹਾਸ਼ਮੀ ਦੇ ਲੀਡ ਰੋਲ ਵਾਲੀ ਯਾਮੀ ਗੌਤਮ ਦੀ ਫ਼ਿਲਮ 'ਹੱਕ' (2025) ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ। 40 ਕਰੋੜ ਦੇ ਬਜਟ ਨਾਲ ਬਣ ਕੇ ਤਿਆਰ ਹੋਈ। ਇਸ ਫ਼ਿਲਮ ਨੇ ਆਪਣੀ ਨਿਰਮਾਣ ਲਾਗਤ ਕੱਢਣ ਤੋਂ ਬਾਅਦ ਕਾਫੀ ਮੁਨਾਫਾ ਕਮਾਇਆ ਹੈ।
ਯਾਮੀ ਨੂੰ ਲਗਦਾ ਹੈ ਕਿ ਜੇਕਰ ਇਕ ਕਲਾਕਾਰ ਨੂੰ ਆਪਣੀ ਸਕ੍ਰਿਪਟ ਅਤੇ ਕਿਰਦਾਰ 'ਤੇ ਭਰੋਸਾ ਹੋਵੇ ਤਾਂ ਉਹ ਆਪਣੇ ਕਿਰਦਾਰ ਲਈ ਜੀਅ-ਜਾਨ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਫ਼ਿਲਮ ਨੂੰ ਦਰਸ਼ਕਾਂ ਦੇ ਦਿਲਾਂ ਤੱਕ ਪਹੁੰਚਾਉਣ ਤੋਂ ਕੋਈ ਨਹੀਂ ਰੋਕ ਸਕਦਾ। ਯਾਮੀ ਹਮੇਸ਼ਾ ਕਹਿੰਦੀ ਹੈ ਕਿ ਉਸ ਦੀ ਕਾਮਯਾਬੀ ਦਾ ਇਹ ਹੀ ਇਕੋ-ਇਕ ਮੰਤਰ ਹੈ। ਯਾਮੀ ਗੌਤਮ ਨੇ ਆਪਣੇ ਐਕਟਿੰਗ ਕੈਰੀਅਰ ਵਿਚ ਕਈ ਫ਼ਿਲਮਾਂ ਵਿਚ ਕੰਮ ਕੀਤਾ ਜਿਨ੍ਹਾਂ ਵਿਚੋਂ ਕੁਝ ਸਿਨੇਮਾ ਘਰਾਂ ਵਿਚ ਅਤੇ ਕੁਝ ਓ.ਟੀ.ਟੀ. ਪਲੇਟਫਾਰਮ 'ਤੇ ਰਿਲੀਜ਼ ਹੋਈਆਂ। ਯਾਮੀ ਨੇ ਆਪਣੇ ਕੈਰੀਅਰ ਵਿਚ ਹੁਣ ਤਕ ਸਭ ਤੋਂ ਵੱਧ ਹਿੱਟ ਫਿਲਮਾਂ ਹੀ ਦਿੱਤੀਆਂ ਹਨ।
ਯਾਮੀ ਗੌਤਮ ਦੀ 'ਟੋਟਲ ਸੈਯਾਪਾ' (2014), 'ਸਨਮ ਰੇ' (2016), 'ਜੁਨੂਨੀਅਤ' (2016) ਅਤੇ 'ਸਰਕਾਰ 3' ਜਿਹੀਆਂ ਸਿਰਫ਼ 4 ਫ਼ਿਲਮਾਂ ਹੀ ਫਲਾਪ ਸਾਬਿਤ ਹੋਈਆਂ, ਪਰ ਉਨ੍ਹਾਂ ਦੇ ਕੈਰੀਅਰ ਵਿਚ ਹਿਟ ਫ਼ਿਲਮਾਂ ਦੀ ਗਿਣਤੀ ਉਨ੍ਹਾਂ ਦੀਆਂ ਫ਼ਲਾਪ ਫ਼ਿਲਮਾਂ ਨਾਲੋਂ ਜ਼ਿਆਦਾ 6 ਰਹੀ।
ਉਸ ਦੀਆਂ ਹਿੱਟ ਫ਼ਿਲਮਾਂ ਵਿਚ ਉਸ ਦੀ ਪਹਿਲੀ ਫ਼ਿਲਮ 'ਵਿੱਕੀ ਡੋਨਰ' (2012) ਤੋਂ ਇਲਾਵਾ 'ਬਦਲਾਪੁਰ' (2015), 'ਕਾਬਿਲ' (2017), 'ਉਰੀ ਦ ਸਰਜੀਕਲ ਸਟ੍ਰਾਈਕ' (2019), 'ਬਾਲਾ' (2019) ਅਤੇ 'ਓ.ਐਮ.ਜੀ. 2' (2023) ਫ਼ਿਲਮਾਂ ਨੇ ਬਾਕਸ ਆਫ਼ਿਸ 'ਤੇ ਸ਼ਾਨਦਾਰ ਕਮਾਈ ਕੀਤੀ ਸੀ।
ਯਾਮੀ ਨੇ 4 ਜੂਨ, 2021 ਨੂੰ 'ਉਰੀ ਦ ਸਰਜੀਕਲ ਸਟ੍ਰਾਈਕਲ' (2019) ਦੇ ਡਾਇਰੈਕਟਰ ਆਦਿਤਿਆ ਧਰ ਨਾਲ ਵਿਆਹ ਕੀਤਾ। 10 ਮਈ, 2024 ਨੂੰ ਉਹ ਬੇਟੇ ਵੇਦਵਿਦ ਦੀ ਮਾਂ ਬਣੀ। ਮਾਂ ਬਣਨ ਤੋਂ ਪਹਿਲਾਂ ਉਸ ਦੀ ਫ਼ਿਲਮ 'ਆਰਟੀਕਲ 370' (2024) ਰਿਲੀਜ਼ ਹੋਈ ਸੀ। ਮਾਂ ਬਣਨ ਤੋਂ ਬਾਅਦ ਯਾਮੀ ਗੌਤਮ ਨੇ ਇਕ ਵਾਰ ਫਿਰ 'ਧੂਮਧਾਮ' (2025) ਅਤੇ 'ਹੱਕ' (2025) ਜਿਹੀਆਂ ਫ਼ਿਲਮਾਂ ਵਿਚ ਜ਼ਬਰਦਸਤ ਵਾਪਸੀ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਏਕਤਾ ਕਪੂਰ ਦੇ ਪ੍ਰਾਜੈਕਟ ਵਿਚ ਨਜ਼ਰ ਆਏਗੀ ਨੀਲਮ ਗਿਰੀ? ਅਗਲੀ ਖ਼ਬਰ ਦਿਸ਼ਾ ਪਟਾਨੀ...ਗੁਆਂਢੀਆਂ 'ਤੇ ਗੁੱਸਾ
Ad Position 24