ਲਾਈ ਲੱਗ ਨਾ ਬਣ ਜਾਇਆ ਕਰ,
ਦਿਲ ਨੂੰ ਕੁਝ ਤਾਂ ਸਮਝਾਇਆ ਕਰ।
ਤੇਰਾ ਰੋਣਾ ਕਿਸ ਨੇ ਸੁਣਨਾ,
ਗੀਤ ਖ਼ੁਸ਼ੀ ਦੇ ਗਾਇਆ ਕਰ।
ਜੇਕਰ ਤੈਥੋਂ ਮਿਲ ਨਹੀਂ ਹੁੰਦਾ,
ਸੁਫ਼ਨੇ ਵਿਚ ਤਾਂ ਆ ਜਾਇਆ ਕਰ।
ਦੁਨੀਆ ਦੇ ਇਸ ਜੰਗਲ ਵਿਚ ਤੂੰ,
ਨਾ ਮਨ ਨੂੰ ਭਟਕਾਇਆ ਕਰ।
ਮੇਰੀ ਤਾਂ ਕੁੜਮਾਈ ਹੋ ਗਈ,
ਮੈਨੂੰ ਤੂੰ ਨਾ ਭਰਮਾਇਆ ਕਰ।
ਕਮਲੇ ਏਸ ਜ਼ਮਾਨੇ ਅੰਦਰ,
ਤੂੰ ਨਾ ਅਕਲ ਦਿਖਾਇਆ ਕਰ।
ਸਿਹਤ ਲਈ ਹੈ ਨੀਂਦ ਜ਼ਰੂਰੀ,
ਨੈਣੀਂ ਨੀਂਦ ਮੁਕਾਇਆ ਕਰ।
-ਮੋਬਾਈਲ : 90416-00900