19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਟਰਾਫੀ ਦਾ ਨਾਂਅ ਵਿਸ਼ਵਨਾਥਨ ਆਨੰਦ ਦੇ ਨਾਂਅ 'ਤੇ ਰੱਖਿਆ <br/>

Ad Position 21
No active advertisement
ਅਜੀਤ ਡੈਸਕ 01-11-2025
ਪੰਜੀਮ, 31 ਅਕਤੂਬਰ (ਪੀ.ਟੀ.ਆਈ.)-ਇੱਥੇ ਕਰਵਾਏ ਜਾ ਰਹੇ ਫਿਡੇ ਵਿਸ਼ਵ ਸ਼ਤਰੰਜ ਕੱਪ ਦੀ ਨਵੀਂ ਟਰਾਫੀ ਨੂੰ ਸ਼ੁੱਕਰਵਾਰ ਨੂੰ 5 ਵਾਰ ਦੇ ਵਿਸ਼ਵ ਚੈਂਪੀਅਨ ਭਾਰਤੀ ਦੰਤਕਥਾ ਦੇ ਸਨਮਾਨ 'ਚ ਵਿਸ਼ਵਨਾਥਨ ਆਨੰਦ ਟਰਾਫੀ ਦੇ ਨਾਂਅ 'ਤੇ ਰੱਖਿਆ ਗਿਆ | ਟਰਾਫੀ ਦਾ ਉਦਘਾਟਨ ਇਕ ਰੰਗਾਰੰਗ ਉਦਘਾਟਨ ਸਮਾਰੋਹ ਦÏਰਾਨ ਕੀਤਾ ਗਿਆ ਜਿਸ 'ਚ ਕੇਂਦਰੀ ਖੇਡ ਮੰਤਰੀ ਮਨਸੁਖ ਮੰਡਾਵੀਆ, ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਤੇ ਫਿਡੇ ਮੁਖੀ ਅਰਕਾਡੀ ਡਵੋਰਕੋਵਿਚ ਨੇ ਸ਼ਿਰਕਤ ਕੀਤੀ | ਆਲ ਇੰਡੀਆ ਸ਼ਤਰੰਜ ਫੈਡਰੇਸ਼ਨ ਦੇ ਪ੍ਰਧਾਨ ਨਿਤਿਨ ਨਾਰੰਗ ਨੇ ਕਿਹਾ ਭਾਰਤ ਦੇ ਪਹਿਲੇ ਗ੍ਰੈਂਡਮਾਸਟਰ, ਵਿਸ਼ਵਨਾਥਨ ਆਨੰਦ ਦੇ ਸਨਮਾਨ 'ਚ ਸਥਾਪਿਤ ਵਿਸ਼ਵਨਾਥਨ ਆਨੰਦ ਕੱਪ, ਫਿਡੇ ਵਿਸ਼ਵ ਕੱਪ (ਓਪਨ) ਜੇਤੂ ਦੀ ਦÏੜ ਟਰਾਫੀ ਦਾ ਐਲਾਨ ਕਰਦੇ ਹੋਏ ਬਹੁਤ ਮਾਣ ਤੇ ਖੁਸ਼ੀ ਹੋ ਰਹੀ ਹੈ | ਇਸ ਸਮਾਗਮ ਮੌਕੇ ਵਿਸ਼ਵ ਮਹਿਲਾ ਸ਼ਤਰੰਜ ਕੱਪ ਖਿਤਾਬ ਧਾਰਕ ਦਿਵਿਆ ਦੇਸ਼ਮੁਖ ਨੇ ਲਾਟ ਦਾ ਡਰਾਅ ਕੱਢਿਆ | ਰਾਊਾਡ 1 'ਚ ਸਾਰੇ ਔਡ ਨੰਬਰ ਕਾਲੇ ਟੁਕੜਿਆਂ 'ਚ ਖੇਡਣਗੇ | 2 ਮਿਲੀਅਨ ਅਮਰੀਕੀ ਡਾਲਰ ਦੇ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ 'ਚ ਕਲਾਸੀਕਲ ਖੇਡਾਂ ਦੇ ਅੱਠ ਨਾਕਆਊਟ ਦÏਰਾਂ 'ਚ 80 ਦੇਸ਼ਾਂ ਦੇ 206 ਖਿਡਾਰੀ ਸ਼ਾਮਲ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਨਾਮਦੇਵ ਦਾ ਪ੍ਰਕਾਸ਼ ਉਤਸਵ ਭਲਕੇ ਮਨਾਇਆ ਜਾਵੇਗਾ ਅਗਲੀ ਖ਼ਬਰ ਆਸਟ੍ਰੇਲੀਆ ਨੇ ਟੀ-20 ਮੈਚ 'ਚ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ <br/>
Ad Position 24