ਮੈਲਬÏਰਨ, 31 ਅਕਤੂਬਰ (ਪੀ.ਟੀ.ਆਈ.)-ਅੱਜ ਹੋਏ ਭਾਰਤ-ਆਸਟ੍ਰੇਲੀਆ ਟੀ-20 ਮੈਚ 'ਚ ਆਸਟ੍ਰੇਲੀਆ ਨੇ ਇਕ ਵੱਡੀ ਜਿੱਤ ਦਰਜ ਕਰਦੇ ਹੋਏ 5 ਮੈਚਾਂ ਦੀ ਇਸ ਲੜੀ 'ਚ 1-0 ਦੀ ਬੜ੍ਹਤ ਬਣਾ ਲਈ ਹੈ | ਕੈਨਬਰਾ 'ਚ ਪਹਿਲੇ ਟੀ-20 ਮੈਚ ਮੀਂਹ ਕਾਰਨ ਉਹ ਰੱਦ ਹੋ ਗਿਆ ਸੀ¢ ਤੀਜਾ ਮੈਚ ਐਤਵਾਰ ਨੂੰ ਹੋਬਾਰਟ 'ਚ ਖੇਡਿਆ ਜਾਵੇਗਾ | ਅੱਜ ਮੈਚ ਦੀ ਸ਼ੁਰੂਆਤ 'ਚ ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਟੀਮ 'ਚ ਸਭ ਤੋਂ ਵੱਧ 37 ਗੇਂਦਾਂ 'ਚ 68 ਦÏੜਾਂ ਬਣਾਈਆਂ ਪਰ ਹੇਜ਼ਲਵੁੱਡ ਦੀ ਅਗਵਾਈ 'ਚ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ਾਂ ਨੇ ਸਿਖਰਲੇ ਕ੍ਰਮ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਮਹਿਮਾਨ ਟੀਮ 125 ਦÏੜਾਂ ਤੱਕ ਹੀ ਸੀਮਤ ਰਹਿ ਗਈ | ਆਸਟ੍ਰੇਲੀਆ ਨੇ 6 ਵਿਕਟਾਂ ਦੇ ਨੁਕਸਾਨ 'ਤੇ 13.2 ਓਵਰਾਂ 'ਚ ਹੀ ਟੀਚਾ ਹਾਸਲ ਕਰ ਲਿਆ | ਕਪਤਾਨ ਮਾਰਸ਼ ਤੇ ਟ੍ਰੈਵਿਸ ਹੈਡ (28 ਦÏੜਾਂ) ਨੇ ਪਹਿਲੀ ਵਿਕਟ ਲਈ 51 ਦÏੜਾਂ ਜੋੜੀਆਂ | ਵਰੁਣ ਚੱਕਰਵਰਤੀ ਨੇ 5ਵੇਂ ਓਵਰ 'ਚ ਹੈਡ ਨੂੰ ਤਿਲਕ ਵਰਮਾ ਹੱਥੋਂ ਕੈਚ ਕਰਵਾਇਆ | ਮਾਰਸ਼ ਵੀ ਕੁਲਦੀਪ ਯਾਦਵ ਦੀ ਗੁਗਲੀ 'ਤੇ ਅਭਿਸ਼ੇਕ ਹੱਥੋਂ ਕੈਚ ਹੋ ਗਿਆ | ਜਿਸ ਨਾਲ ਆਸਟ੍ਰੇਲੀਆ ਨੂੰ 8ਵੇਂ ਓਵਰ 'ਚ ਦੂਜਾ ਝਟਕਾ ਲੱਗਾ | ਵਰੁਣ ਨੇ ਟਿਮ ਡੇਵਿਡ ਨੂੰ ਆਉਟ ਕੀਤਾ | ਪਰ ਟੀਚਾ ਇੰਨਾ ਘੱਟ ਸੀ ਕਿ ਬਹਿਤਰ ਗੇਂਦਬਾਜ਼ੀ ਦੇ ਬਾਵਜੂਦ ਇਸਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਸੀ | ਵਿਕਟਕੀਪਰ-ਬੱਲੇਬਾਜ਼ ਜੋਸ਼ ਇੰਗਲਿਸ ਕੁਲਦੀਪ ਯਾਦਵ ਦਾ ਦੂਜਾ ਸ਼ਿਕਾਰ ਬਣਿਆ | ਮਿਸ਼ੇਲ ਓਵਨ (14 ਦÏੜਾਂ) ਅਤੇ ਮੈਥਿਊ ਸ਼ਾਰਟ (0) ਨੂੰ ਪਾਰੀ ਦੇ ਚੌਥੇ ਤੇ 13ਵੇਂ ਓਵਰ 'ਚ ਜਸਪ੍ਰੀਤ ਬੁਮਰਾਹ ਨੇ ਆਊਟ ਕੀਤਾ | ਇਸ ਤੋਂ ਪਹਿਲਾਂ, ਅਭਿਸ਼ੇਕ ਨੇ ਇਸ ਵੱਕਾਰੀ ਮੈਦਾਨ 'ਤੇ ਆਪਣੇ ਪਹਿਲੇ ਮੈਚ 'ਚ 23 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ, ਪਰ ਬਾਕੀ ਬੱਲੇਬਾਜ਼ ਯੋਗਦਾਨ ਦੇਣ 'ਚ ਅਸਫਲ ਰਹੇ ਤੇ ਪੈਵੇਲੀਅਨ ਪਰਤ ਗਏ | ਇਸ ਦੇ ਨਤੀਜੇ ਵਜੋਂ ਟੀਮ 8 ਗੇਂਦਾਂ ਬਾਕੀ ਰਹਿੰਦਿਆਂ ਹੀ ਆਊਟ ਹੋ ਗਈ | ਆਲਰਾਊਾਡਰ ਹਰਸ਼ਿਤ ਰਾਣਾ ਨੇ 33 ਗੇਂਦਾਂ 'ਤੇ 35 ਦÏੜਾਂ ਬਣਾਈਆਂ ਤੇ ਅਭਿਸ਼ੇਕ ਨਾਲ ਮਿਲ ਕੇ 6ਵੀਂ ਵਿਕਟ ਲਈ 56 ਦÏੜਾਂ ਜੋੜ ਕੇ ਭਾਰਤ ਨੂੰ 100 ਦÏੜਾਂ ਦਾ ਅੰਕੜਾ ਪਾਰ ਕਰਨ 'ਚ ਮਦਦ ਕੀਤੀ | 9 ਭਾਰਤੀ ਬੱਲੇਬਾਜ਼ ਦੋਹਰੇ ਅੰਕੜੇ ਤੱਕ ਪਹੁੰਚਣ 'ਚ ਅਸਫਲ ਰਹੇ | ਆਸਟ੍ਰੇਲੀਆ ਲਈ, ਤੇਜ਼ ਗੇਂਦਬਾਜ਼ ਹੇਜ਼ਲਵੁੱਡ ਤੇ ਜ਼ੇਵੀਅਰ ਬਾਰਟਲੇਟ ਤੇ ਨਾਥਨ ਐਲਿਸ ਨੇ 2-2 ਵਿਕਟਾਂ ਲਈਆਂ |